ਮਮਤਾ ਬੈਨਰਜੀ ਨੂੰ ਝਟਕਾ, TMC ਦੇ ਸੰਸਦ ਸੌਮਿਤਰ ਖ਼ਾਨ BJP ‘ਚ ਸ਼ਾਮਲ
Published : Jan 9, 2019, 4:10 pm IST
Updated : Jan 9, 2019, 4:10 pm IST
SHARE ARTICLE
Mamata Banerjee
Mamata Banerjee

ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਸੌਮਿਤਰ ਖ਼ਾਨ ਬੀਜੇਪੀ......

ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ (TMC)  ਦੇ ਸੰਸਦ ਸੌਮਿਤਰ ਖ਼ਾਨ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ। ਉਹ ਅੱਜ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਪੱਛਮ ਬੰਗਾਲ ਵਿਚ ਬੀਜੇਪੀ ਦੇ ਨੇਤਾ ਮੁਕੁਲ ਰਾਏ ਦੀ ਮੌਜੂਦੀ ਵਿਚ ਪਾਰਟੀ ਵਿਚ ਸ਼ਾਮਲ ਹੋਏ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬੀਜੇਪੀ ਨੂੰ ਅਗਲੀ ਲੋਕਸਭਾ ਚੋਣਾਂ ਵਿਚ ਪੱਛਮ ਬੰਗਾਲ ਵਿਚ ਮਜਬੂਤੀ ਮਿਲੇਗੀ।

Soumitra khan Soumitra khan

ਵਿਸ਼ਨੂੰਪੁਰ ਤੋਂ ਲੋਕਸਭਾ ਸੰਸਦ ਸੌਮਿਤਰ ਖ਼ਾਨ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਅਤੇ ਫਿਰ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਗਈ। ਉਹ ਇਸ ਤੋਂ ਪਹਿਲਾਂ ਰਾਜ ਵਿਧਾਨਸਭਾ ਦੇ ਮੈਂਬਰ ਵੀ ਸਨ। ਬੰਗਾਲ ਤੋਂ ਨੇਤਾਵਾਂ ਦਾ ਬੀਜੇਪੀ ਵਿਚ ਸ਼ਾਮਲ ਹੋਣਾ ਲਗਾਤਾਰ ਜਾਰੀ ਹੈ।

Soumitra khan Soumitra khan

ਪਿਛਲੇ ਦਿਨੀਂ ਬੰਗਾਲ ਦੀ ਫ਼ਿਲਮ ਅਦਾਕਾਰਾ ਮੁਸੰਮੀ ਚੈਟਰਜੀ ਵੀ ਬੀਜੇਪੀ ਵਿਚ ਸ਼ਾਮਲ ਹੋਈ ਸੀ। ਇਸ ਵਿਚ ਮੁਕੁਲ ਰਾਏ ਨੇ ਦਾਅਵਾ ਕੀਤਾ ਹੈ ਕਿ TMC  ਦੇ ਪੰਜ ਅਤੇ ਸੰਸਦ ਉਨ੍ਹਾਂ ਨੂੰ ਸੰਪਰਕ ਵਿਚ ਹਨ ਅਤੇ ਉਹ ਵੀ ਬੀਜੇਪੀ ਵਿਚ  ਸ਼ਾਮਲ ਹੋ ਸਕਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement