
ਲੋਕਸਭਾ ਚੋਣਾਂ 2019 ਤੋਂ ਪਹਿਲਾਂ ਭਾਜਪਾ ਨੂੰ ਹਰਿਆਣਾ ਵਿਚ ਇਕ ਵੱਡਾ ਝਟਕਾ...
ਨਵੀਂ ਦਿੱਲੀ : ਲੋਕਸਭਾ ਚੋਣਾਂ 2019 ਤੋਂ ਪਹਿਲਾਂ ਭਾਜਪਾ ਨੂੰ ਹਰਿਆਣਾ ਵਿਚ ਇਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਮੁਲਤਾਨ ਦੇ ਸੁਲਤਾਨ ਨੇ ਚੋਣ ਲੜਨ ਤੋਂ ਮਨਾਹੀ ਕਰ ਦਿਤੀ ਹੈ। ਕ੍ਰਿਕੇਟਰ ਵਰਿੰਦਰ ਸਹਿਵਾਗ ਨੇ ਇਕ ਟਵੀਟ ਕਰਕੇ ਰੋਹਤਕ ਤੋਂ ਲੋਕਸਭਾ ਚੋਣਾਂ ਲੜਨ ਦੀਆਂ ਅਫਵਾਹਾਂ ਉਤੇ ਰੋਗ ਲਗਾ ਦਿਤੀ ਹੈ। ਸਹਿਵਾਗ ਨੇ ਟਵੀਟ ਕੀਤਾ ਕਿ ਉਹ ਚੋਣ ਲੜਨ ਦੀ ਇੱਛਾ ਨਹੀਂ ਰੱਖਦੇ ਹਨ। ਉਨ੍ਹਾਂ ਦੇ ਚੋਣ ਲੜਨ ਦੀ ਖ਼ਬਰ ਸਿਰਫ਼ ਇਕ ਅਫਵਾਹ ਹੈ।
Some things never change, like this Rumour. Same in 2014, and no innovation even in Rumour in 2019. Not interested then, not interested now. #BaatKhatam#5YearChallenge pic.twitter.com/XhY7TkxfpD
— Virender Sehwag (@virendersehwag) February 8, 2019
ਦੱਸ ਦਈਏ ਕਿ ਭਾਜਪਾ ਸਹਿਵਾਗ ਨੂੰ ਰੋਹਤਕ ਜ਼ਿਲ੍ਹੇ ਤੋਂ ਚੋਣਾਂ ਵਿਚ ਖੜਾ ਕਰਨਾ ਚਾਹੁੰਦੀ ਹੈ। ਇਸ ਦੇ ਲਈ 27 ਫਰਵਰੀ ਨੂੰ ਹਿਸਾਰ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਤਾ ਵਿਚ ਹੋਣ ਵਾਲੀ ਮੀਟਿੰਗ ਵਿਚ ਫਾਈਨਲ ਚਰਚਾ ਹੋਣੀ ਸੀ। ਪਰ ਉਸ ਤੋਂ ਪਹਿਲਾਂ ਹੀ ਪਾਸਾ ਪਲਟਾ ਹੋ ਗਿਆ। ਵੀਰੂ ਨੂੰ ਟਿਕਟ ਦੇਣ ਦੀਆਂ ਦੋ ਵਜ੍ਹਾ ਹਨ। ਇਕ ਵੀਰੂ ਝੱਜ਼ਰ ਜ਼ਿਲ੍ਹੇ ਦੇ ਪਿੰਡ ਛਡਾਉਣੀ ਦੇ ਰਹਿਣ ਵਾਲੇ ਹਨ।
Virender Sehwag
ਅਜਿਹੇ ਵਿਚ ਉਨ੍ਹਾਂ ਉਤੇ ਬਾਹਰੀ ਹੋਣ ਦਾ ਇਲਜ਼ਾਮ ਵੀ ਨਹੀਂ ਲੱਗੇਗਾ। ਦੂਜਾ ਰੋਹਤਕ ਲੋਕਸਭਾ ਦਾ 16 ਵਾਰ ਚੋਣਾਂ ਹੋ ਗਈਆਂ ਹਨ। ਜਿਸ ਵਿਚ 10 ਵਾਰ ਹੁੱਡਾ ਪਰਵਾਰ ਨੇ ਜਿੱਤ ਹਾਸਲ ਕੀਤੀ। ਅਜਿਹੇ ਵਿਚ ਜਿੱਤ ਦੀ ਹੈਟਰਿਕ ਲਗਾ ਚੁੱਕੇ ਦਪਿੰਦਰ ਹੁੱਡਾ ਨੂੰ ਹਰਾਉਣ ਲਈ ਦਮਦਾਰ ਚਿਹਰਾ ਚਾਹੀਦਾ ਹੈ।