
ਮਨੀ ਲਾਂਡਰਿੰਗ ਕੇਸ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਰਾਬਰਟ ਵਾਡਰਾ ਨੂੰ ਮਿਲਣ ਕਾਂਗਰਸ...
ਨਵੀਂ ਦਿੱਲੀ : ਮਨੀ ਲਾਂਡਰਿੰਗ ਕੇਸ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਰਾਬਰਟ ਵਾਡਰਾ ਨੂੰ ਮਿਲਣ ਕਾਂਗਰਸ ਨੇਤਾ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਘਰ ਪਹੁੰਚੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਥੇ ਸਿੱਧੂ ਨੇ ਰਾਬਰਟ ਦੇ ਨਾਲ-ਨਾਲ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਮਨੀ ਲਾਂਡਰਿੰਗ ਕੇਸ ਵਿਚ ਈ.ਡੀ ਰਾਬਰਟ ਵਾਡਰਾ ਤੋਂ 10 ਘੰਟੇ 2 ਵਾਰ ਪੁੱਛ-ਗਿੱਛ ਕਰ ਚੁੱਕੀ ਹੈ।
Robert Vadra
ਵਾਡਰਾ ਤੋਂ ਈ.ਡੀ ਦਫਤਰ ਵਿਚ ਪੁੱਛ-ਗਿੱਛ ਤੋਂ ਪਹਿਲਾ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਾਡਰਾ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੋਹਾਂ ਦੇ ਦਰਮਿਆਨ ਕੀ ਗੱਲਬਾਤ ਹੋਈ ਹੈ ਇਸ ਦਾ ਅਜੇ ਕੁਝ ਪਤਾ ਨਹੀਂ ਚੱਲਿਆ ਹੈ। ਕਾਫੀ ਸਮੇਂ ਤੱਕ ਗੱਲਬਾਤ ਚੱਲੀ ਹੈ। ਪਰ ਸਿਆਸੀ ਪਾਰਟੀ ਨੇ ਇਸ ਮੁਲਾਕਾਤ ਉਤੇ ਚਰਚਾ ਛੇੜ ਦਿਤੀ ਹੈ। ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿਚ ਦੂਜੀਆਂ ਪਾਰਟੀਆਂ ਚਰਚਾ ਕਰਨ ਦਾ ਮੌਕਾ ਮਿਲ ਗਿਆ ਹੈ।
Navjot Singh Sidhu
ਦੱਸ ਦਈਏ ਕਿ ਵਾਡਰਾ ਨੂੰ 12 ਫਰਵਰੀ ਨੂੰ ਇਕ ਹੋਰ ਮਾਮਲੇ ਵਿਚ ਰਾਜਸਥਾਨ ਦੇ ਜੈਪੁਰ ਵਿਚ ਵੀ ਅਦਾਲਤ ਜਾਣਾ ਹੈ। ਪਰ ਵਾਡਰਾ ਨੇ ਇਨ੍ਹਾਂ ਸਭ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਾਡਰਾ ਨੇ ਕਿਹਾ ਹੈ ਕਿ ਰਾਜਨੀਤੀ ਦੇ ਕਾਰਨ ਇਸ ਦੇ ਸ਼ਿਕਾਰ ਹੋਏ ਹਨ। ਵਾਡਰਾ ਨੇ ਇਹ ਵੀ ਕਿਹਾ ਕਿ ਮੈਨੂੰ ਝੂਠੇ ਦੋਸ਼ਾਂ ਦੇ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੋਕਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਾਰਨ ਕਾਂਗਰਸ ਉਤੇ ਨਿਸ਼ਾਨੇ ਸਾਧੇ ਜਾ ਰਹੇ ਹਨ।