
ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਨੂੰ ਦੱਸਿਆ ਮੀਰ ਜਾਫਰ
ਚੰਡੀਗੜ੍ਹ : ਆਰ.ਐਸ.ਐਸ ਆਗੂ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ਼ ਵਿਵਾਦਿਤ ਬਿਆਨ ਦਿੱਤਾ ਹੈ। ਆਰ.ਐਸ.ਐਸ ਇੰਦਰੇਸ਼ ਕੁਮਾਰ ਨੇ ਨਵਜੋਤ ਸਿੰਘ ਸਿੱਧੂ, ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਦੀ ਤੁਲਨਾ ਰਾਜਾ ਜੈਚੰਦਰ ਤੇ ਮੀਰ ਜਾਫਰ ਨਾਲ ਕੀਤੀ ਹੈ। ਕੀ ਕਿਹਾ ਇੰਦਰੇਸ਼ ਨੇ ਤੁਸੀਂ ਵੀ ਸੁਣੋ। ਅਲੀਗੜ੍ਹ ‘ਚ ਇੱਕ ਸਮਾਗਮ ‘ਚ ਇੰਦਰੇਸ਼ ਕੁਮਾਰ ਨੇ ਕਿਹਾ, ਸਿੱਧੂ, ਆਮਿਰ, ਸ਼ਾਹ ਐਕਟਰ ਹੋ ਸਕਦੇ ਹਨ, ਪਰ ਉਹ ਗੱਦਾਰ ਨੇ ਇਸ ਲਈ ਸਨਮਾਨ ਦੇ ਲਾਇਕ ਨਹੀਂ।
Navjot Singh Sidhu
ਇਹ ਮੀਰ ਜਾਫਰ ਤੇ ਜੈਚੰਦਰ ਜਿਹੇ ਹਨ। ਜ਼ਿਕਰ ਏ ਖਾਸ ਹੈ ਕਿ ਬਿਤੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਬਦਲੇ ਆਗਰਾ ਦੇ ਇੱਕ ਸੰਗਠਨ ਵਲੋਂ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਇਹ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ।