
ਬਾਘਪਤ 'ਚ ਚੋਣ ਪ੍ਰਚਾਰ ਕਰ ਰਹੇ ਸਨ ਭਾਜਪਾ ਉਮੀਦਵਾਰ
ਬਾਗਪਤ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਕਈ ਥਾਵਾਂ 'ਤੇ ਕੁਝ ਉਮੀਦਵਾਰਾਂ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ। ਤਾਜ਼ਾ ਮਾਮਲਾ ਭਾਜਪਾ ਉਮੀਦਵਾਰ ਅਤੇ ਵਿਧਾਇਕ ਸਾਹੇਂਦਰ ਰਮਾਲਾ ਦੇ ਕਾਫਲੇ 'ਤੇ ਹਮਲੇ ਦਾ ਹੈ। ਮੰਗਲਵਾਰ ਨੂੰ ਬਾਗਪਤ ਦੇ ਛਪਰੌਲੀ 'ਚ ਭਾਜਪਾ ਵਿਧਾਇਕ ਦੇ ਕਾਫਲੇ 'ਤੇ ਹਮਲਾ ਹੋਇਆ ਸੀ। ਭਾਜਪਾ ਵਰਕਰਾਂ ਦਾ ਦੋਸ਼ ਹੈ ਕਿ ਕਾਫਲੇ 'ਤੇ ਗਾਂ ਦਾ ਗੋਹਾ ਸੁੱਟਿਆ ਗਿਆ। ਇੰਨਾ ਹੀ ਨਹੀਂ ਪੱਥਰਬਾਜ਼ੀ ਵੀ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਸਮਰਥਕਾਂ ਨੇ ਵਿਧਾਇਕ ਦੇ ਕਾਫਲੇ 'ਤੇ ਗੋਬਰ ਅਤੇ ਪੱਥਰ ਸੁੱਟਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਕਾਫੀ ਦੇਰ ਤੱਕ ਸੜਕ 'ਤੇ ਜਾਮ ਲੱਗਾ ਰਿਹਾ। ਬਾਅਦ 'ਚ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕੀਤਾ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ। ਜ਼ਿਲ੍ਹੇ ਦੇ ਐਸਪੀ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲਈ।
PHOTO
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਛਪਰੌਲੀ ਤੋਂ ਭਾਜਪਾ ਦੇ ਉਮੀਦਵਾਰ ਸਾਹੇਂਦਰ ਰਮਾਲਾ ਦਾ ਕਾਫਲਾ ਛਪਰੌਲੀ ਪਹੁੰਚਿਆ ਸੀ ਤਾਂ ਉੱਥੇ ਪਹਿਲਾਂ ਤੋਂ ਖੜ੍ਹੇ ਕੁਝ ਨੌਜਵਾਨਾਂ ਨੇ ਗੱਡੀਆਂ 'ਤੇ ਗੋਹਾ ਅਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।
PHOTO