ਸ਼ਰਧਾ ਵਾਲਕਰ ਹਤਿਆ: ਦਿੱਲੀ ਦੀ ਅਦਾਲਤ ਵਲੋਂ ਆਫ਼ਤਾਬ ਪੂਨਾਵਾਲ ਵਿਰੁਧ ਹਤਿਆ ਦੇ ਦੋਸ਼ ਤੈਅ
Published : May 9, 2023, 12:07 pm IST
Updated : May 9, 2023, 4:44 pm IST
SHARE ARTICLE
Shraddha Walker case: Delhi court frames murder charges against Poonawala
Shraddha Walker case: Delhi court frames murder charges against Poonawala

ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਤੈਅ

 

ਨਵੀਂ ਦਿੱਲੀ: ਅਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦੀ ਗਲਾ ਘੁੱਟ ਕੇ ਹਤਿਆ ਕਰਨ ਵਾਲੇ ਆਫ਼ਤਾਬ ਅਮੀਨ ਪੂਨਾਵਾਲਾ 'ਤੇ ਮੰਗਲਵਾਰ ਨੂੰ ਇਥੋਂ ਦੀ ਇਕ ਅਦਾਲਤ ਨੇ ਹਤਿਆ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਤੈਅ ਕੀਤੇ ਹਨ। ਵਧੀਕ ਸੈਸ਼ਨ ਜੱਜ ਮਨੀਸ਼ਾ ਖੁਰਾਣਾ ਕੱਕੜ ਨੇ ਕਿਹਾ ਕਿ ਮੁਲਜ਼ਮ ਵਿਰੁਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਗ਼ਾਇਬ ਕਰਨ) ਦੇ ਤਹਿਤ ਮੁਕੱਦਮਾ ਬਣਦਾ ਹੈ।

ਇਹ ਵੀ ਪੜ੍ਹੋ: ਨੇਪਾਲ ਪੁਲਿਸ ਨੇ 3 ਔਰਤਾਂ ਸਣੇ 10 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਗੈਰਕਾਨੂੰਨੀ ਢੰਗ ਨਾਲ ਨਾਗਰਿਕਤਾ ਲੈਣ ਦੇ ਇਲਜ਼ਾਮ 

ਪੂਨਾਵਾਲਾ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਤੈਅ ਕੀਤੀ ਗਈ ਹੈ। ਇਸ ਮਗਰੋਂ ਸ਼ਰਧਾ ਦੇ ਪਿਤਾ ਨੇ ਕਿਹਾ, “ਸਾਨੂੰ ਲੱਗਦਾ ਹੈ ਕਿ ਉਸ ਨੂੰ ਫਾਂਸੀ ਦਿਤੀ ਜਾਣੀ ਚਾਹੀਦੀ ਹੈ। ਮੈਂ ਅਦਾਲਤ ਨੂੰ ਜਲਦ ਤੋਂ ਜਲਦ ਸੁਣਵਾਈ ਸ਼ੁਰੂ ਕਰਨ ਦੀ ਅਪੀਲ ਕਰਾਂਗਾ”। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ 24 ਜਨਵਰੀ ਨੂੰ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: ਅਫ਼ਗਾਨੀਸਤਾਨ ਵਿਚ ਸ਼ਰੇਆਮ ਮੌਤ ਤੇ ਕੋੜੇ ਮਾਰਨ ਦੀ ਸਜ਼ਾ ’ਤੇ ਰੋਕ ਲਗਾਵੇ ਤਾਲੀਬਾਨ- ਯੂਐਨ

ਪੂਨਾਵਾਲਾ ਨੇ ਪਿਛਲੇ ਸਾਲ 18 ਮਈ ਨੂੰ ਸ਼ਰਧਾ ਦਾ ਕਥਿਤ ਤੌਰ 'ਤੇ ਹਤਿਆ ਕਰ ਦਿਤੀ ਸੀ, ਫਿਰ ਉਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਕਰ ਦਿਤੇ ਅਤੇ ਉਸ ਨੂੰ ਦਖਣੀ ਦਿੱਲੀ ਦੇ ਮਹਿਰੌਲੀ ਸਥਿਤ ਅਪਣੀ ਰਿਹਾਇਸ਼ 'ਤੇ ਕਰੀਬ ਤਿੰਨ ਹਫ਼ਤਿਆਂ ਤਕ ਫਰਿੱਜ ਵਿਚ ਰਖਿਆ। ਫੜੇ ਜਾਣ ਦੇ ਡਰ ਤੋਂ ਆਫ਼ਤਾਬ ਨੇ ਇਹਨਾਂ ਟੁਕੜਿਆਂ ਨੂੰ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿਚ ਸੁੱਟ ਦਿਤਾ ਸੀ। 29 ਅਪ੍ਰੈਲ ਨੂੰ ਅਦਾਲਤ ਨੇ ਆਫ਼ਤਾਬ ਪੂਨਾਵਾਲਾ ਵਿਰੁਧ ਦੋਸ਼ ਆਇਦ ਕਰਨ ਦੇ ਹੁਕਮ ਨੂੰ ਮੁਲਤਵੀ ਕਰ ਦਿਤਾ ਸੀ ਕਿਉਂਕਿ ਸਬੰਧਤ ਜੱਜ ਛੁੱਟੀ ’ਤੇ ਸੀ।

ਇਹ ਵੀ ਪੜ੍ਹੋ: ਖਰਗੋਨ ’ਚ ਪੁਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 15 ਤੋਂ ਵੱਧ ਲੋਕਾਂ ਦੀ ਮੌਤ

ਅਦਾਲਤ ਨੇ ਸ਼ਰਧਾ ਦੇ ਪਿਤਾ ਵਿਕਾਸ ਵਾਲਕਰ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ 9 ਮਈ ਤਕ ਮੁਲਤਵੀ ਕਰ ਦਿਤੀ ਸੀ, ਜਿਸ ਵਿਚ ਜੱਜ ਨੂੰ ਅਪੀਲ ਕੀਤੀ ਗਈ ਸੀ ਕਿ ਪਰੰਪਰਾ ਅਤੇ ਸੰਸਕ੍ਰਿਤੀ ਅਨੁਸਾਰ ਅੰਤਿਮ ਸਸਕਾਰ ਲਈ ਉਨ੍ਹਾਂ ਦੀ ਧੀ ਦੀ ਦੇਹ ਪ੍ਰਵਾਰ ਨੂੰ ਸੌਂਪੀ ਜਾਵੇ। ਵਧੀਨ ਸੈਸ਼ਨ ਜੱਜ ਮਨੀਸ਼ਾ ਖੁਰਾਣਾ ਕੱਕੜ ਨੇ 15 ਅਪ੍ਰੈਲ ਨੂੰ ਇਸਤਗਾਸਾ ਪੱਖ ਦੇ ਵਕੀਲਾਂ ਦੇ ਨਾਲ-ਨਾਲ ਮੁਲਜ਼ਮਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ ਤੈਅ ਕਰਨ 'ਤੇ ਫ਼ੈਸਲਾ 29 ਅਪ੍ਰੈਲ ਲਈ ਰਾਖਵਾਂ ਰੱਖ ਲਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement