11 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਨਵੀਂ ਦਿੱਲੀ: ਬਿਲਕਿਸ ਬਾਨੋ ਮਾਮਲੇ 'ਚ ਸੁਪ੍ਰੀਮ ਕੋਰਟ ਵਿਚ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਟਾਲ ਦਿਤੀ ਗਈ ਹੈ। ਸੁਪ੍ਰੀਮ ਕੋਰਟ ਵਿਚ ਇਸ ਕੇਸ ਦੀ ਸੁਣਵਾਈ ਇਕ ਦੋਸ਼ੀ ਦੇ ਲਾਪਤਾ ਹੋਣ ਕਾਰਨ ਮੁਲਤਵੀ ਕਰ ਦਿਤੀ ਗਈ ਸੀ। ਅਦਾਲਤ ਨੇ ਦੋ ਗੁਜਰਾਤੀ ਅਖ਼ਬਾਰਾਂ ਵਿਚ ਦੋਸ਼ੀ ਲਈ ਜਨਤਕ ਨੋਟਿਸ ਜਾਰੀ ਕਰਨ ਦਾ ਨਿਰਦੇਸ਼ ਦਿਤਾ ਹੈ। ਨੋਟਿਸ 'ਚ ਕਿਹਾ ਜਾਵੇਗਾ ਕਿ ਜੇਕਰ ਦੋਸ਼ੀ ਅਦਾਲਤੀ ਕਾਰਵਾਈ 'ਚ ਸ਼ਾਮਲ ਨਹੀਂ ਹੁੰਦਾ ਹੈ ਤਾਂ ਇਕਤਰਫ਼ਾ ਕਾਰਵਾਈ ਹੋਵੇਗੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ: ਜਨਮ ਤੋਂ ਕੁੱਝ ਦਿਨ ਬਾਅਦ ਬੱਚੀ ਦੀ ਹੋਈ ਮੌਤ, ਡਿਪਰੈਸ਼ਨ ’ਚ ਮਾਂ ਨੇ ਵੀ ਚੁਕਿਆ ਖ਼ੌਫ਼ਨਾਕ ਕਦਮ
ਬਿਲਕਿਸ ਬਾਨੋ ਦੇ ਦੋਸ਼ੀ ਪ੍ਰਦੀਪ ਆਰ ਮੋਡਿਆ ਨੂੰ ਅਦਾਲਤ ਦਾ ਨੋਟਿਸ ਨਹੀਂ ਦਿਤਾ ਗਿਆ। ਦਸਿਆ ਜਾ ਰਿਹਾ ਹੈ ਕਿ ਉਹ ਘਰ 'ਤੇ ਨਹੀਂ ਹੈ ਅਤੇ ਉਸ ਦਾ ਫ਼ੋਨ ਵੀ ਬੰਦ ਹੈ। ਇਸ ਕਾਰਨ ਸੁਪ੍ਰੀਮ ਕੋਰਟ ਨੇ ਅਖ਼ਬਾਰ ਵਿਚ ਜਨਤਕ ਸੂਚਨਾ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿਤੇ ਹਨ। ਸੁਪ੍ਰੀਮ ਕੋਰਟ ਨੇ 27 ਮਾਰਚ ਨੂੰ ਬਿਲਕਿਸ ਦੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਸੀ। 11 ਦੋਸ਼ੀਆਂ ਵਿਚੋਂ ਇਕ ਨੂੰ ਅਜੇ ਤਕ ਨੋਟਿਸ ਨਹੀਂ ਦਿਤਾ ਗਿਆ ਹੈ। ਇਸ ਦੌਰਾਨ ਜਸਟਿਸ ਕੇਐਮ ਜੋਸਫ਼ ਨੇ ਕਿਹਾ ਕਿ ਇਕ ਵਿਅਕਤੀ ਸਾਰੀ ਅਦਾਲਤੀ ਕਾਰਵਾਈ ਨੂੰ ਰੋਕ ਰਿਹਾ ਹੈ।
ਇਹ ਵੀ ਪੜ੍ਹੋ: ਪਰਮਜੀਤ ਪੰਜਵੜ ਬਾਰੇ ਪਾਕਿਸਤਾਨੀ ਮੇਜਰ ਦਾ ਖੁਲਾਸਾ, ਪੰਜਵੜ ਡਰੱਗ ਤਸਕਰੀ, ਨਕਲੀ ਕਰੰਸੀ ਦਾ ਚਲਾਉਂਦਾ ਸੀ ਧੰਦਾ
ਪਿਛਲੀ ਸੁਣਵਾਈ 'ਚ ਅਦਾਲਤ ਨੇ ਕੇਂਦਰ ਅਤੇ ਗੁਜਰਾਤ ਸਰਕਾਰ ਨੂੰ ਫਟਕਾਰ ਲਗਾਈ ਸੀ। ਜਸਟਿਸ ਕੇਐਮ ਜੋਸੇਫ ਨੇ ਕਿਹਾ ਕਿ ਤੁਸੀਂ ਨਹੀਂ ਚਾਹੁੰਦੇ ਕਿ ਬੈਂਚ ਮਾਮਲੇ ਦੀ ਸੁਣਵਾਈ ਕਰੇ। ਜਸਟਿਸ ਜੋਸੇਫ ਨੇ ਕਿਹਾ ਕਿ ਮੈਂ 16 ਜੂਨ ਨੂੰ ਸੇਵਾਮੁਕਤ ਹੋ ਜਾਵਾਂਗਾ। ਮੇਰਾ ਆਖ਼ਰੀ ਕੰਮਕਾਜੀ ਦਿਨ 19 ਮਈ ਹੈ। ਅਸੀਂ ਸਾਫ਼ ਕਰ ਦਿਤਾ ਸੀ ਕਿ ਮਾਮਲੇ ਦੇ ਨਿਪਟਾਰੇ ਲਈ ਸੁਣਵਾਈ ਕੀਤੀ ਜਾਵੇਗੀ। ਤੁਸੀਂ ਕੇਸ ਜਿੱਤ ਸਕਦੇ ਹੋ ਜਾਂ ਹਾਰ ਸਕਦੇ ਹੋ, ਪਰ ਅਦਾਲਤ ਪ੍ਰਤੀ ਅਪਣਾ ਫਰਜ਼ ਨਾ ਭੁੱਲੋ।
ਇਹ ਵੀ ਪੜ੍ਹੋ: ਨੋਇਡਾ 'ਚ ਪੀਐਚਡੀ ਵਿਦਿਆਰਥਣ ਸਮੇਤ ਛੇ ਹੋਰ ਲੋਕਾਂ ਨੇ ਕੀਤੀ ਖ਼ੁਦਕੁਸ਼ੀ
ਇਸ ਤੋਂ ਬਾਅਦ ਕੇਂਦਰ-ਗੁਜਰਾਤ ਸਰਕਾਰ 11 ਦੋਸ਼ੀਆਂ ਦੀ ਰਿਹਾਈ ਨਾਲ ਸਬੰਧਤ ਫਾਈਲਾਂ ਅਦਾਲਤ ਵਿਚ ਪੇਸ਼ ਕਰਨ ਲਈ ਤਿਆਰ ਹੋ ਗਈ ਸੀ। ਜ਼ਿਕਰਯੋਗ ਹੈ ਕਿ ਅਪਣੀ ਪਟੀਸ਼ਨ 'ਚ ਬਿਲਕਿਸ ਬਾਨੋ ਨੇ ਗੁਜਰਾਤ ਸਰਕਾਰ 'ਤੇ ਉਸ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ 11 ਦੋਸ਼ੀਆਂ ਦੀ ਰਿਹਾਈ ਦੇ ਫ਼ੈਸਲੇ ਨੂੰ ਸੁਪ੍ਰੀਮ ਕੋਰਟ 'ਚ ਚੁਨੌਤੀ ਦਿਤੀ ਹੈ।