ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਸੜਕਾਂ 'ਤੇ ਉਤਰੇ ਲੋਕਾਂ 'ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿਤਾ ਗਿਆ
Published : Jun 9, 2018, 10:45 am IST
Updated : Jun 9, 2018, 10:51 am IST
SHARE ARTICLE
sikh protest
sikh protest

ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਤੋਂ ਤੀਜੇ ਦਿਨ ਸਿੱਖਾਂ ਦਾ ਰੋਸ ਇੰਨਾ ਵਧ ਗਿਆ ਕਿ ਉਹ ਸੜਕਾਂ 'ਤੇ ਉਤਰਨੇ ਸ਼ੁਰੂ ਹੋ ਗਏ। ਆਖ਼ਰ ਕਿੰਨਾ ਚਿਰ ਅੱਗ ...

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਤੋਂ ਤੀਜੇ ਦਿਨ ਸਿੱਖਾਂ ਦਾ ਰੋਸ ਇੰਨਾ ਵਧ ਗਿਆ ਕਿ ਉਹ ਸੜਕਾਂ 'ਤੇ ਉਤਰਨੇ ਸ਼ੁਰੂ ਹੋ ਗਏ। ਆਖ਼ਰ ਕਿੰਨਾ ਚਿਰ ਅੱਗ ਨੂੰ ਕੱਖਾਂ ਹੇਠ ਲੁਕੋਇਆ ਜਾ ਸਕਦਾ ਸੀ। ਉਦੋਂ ਦੀ ਕਾਂਗਰਸ ਸਰਕਾਰ ਨੇ ਆਪ੍ਰੇਸ਼ਨ ਬਲਿਊ ਸਟਾਰ ਨੂੰ ਮੀਡੀਆ ਤੋਂ ਭਾਵੇਂ ਉਹਲੇ ਚਲਾਇਆ ਪਰ ਜਦੋਂ ਇਹ ਗੱਲ ਫੈਲੀ ਤਾਂ ਇਹ ਜੰਗਲ ਦੀ ਅੱਗ ਵਾਂਗ ਫੈਲਦੀ ਚਲੀ ਗਈ।

Blue star 9th juneBlue star 9th june

ਸਿੱਖਾਂ ਵਿਚ ਰੋਸ ਕਾਫ਼ੀ ਜ਼ਿਆਦਾ ਵਧ ਗਿਆ ਸੀ ਕਿਉਂਕਿ ਸ੍ਰੀ ਦਰਬਾਰ ਸਾਹਿਬ 'ਤੇ ਅਜਿਹੀ ਵਹਿਸ਼ੀਆਨਾ ਕਾਰਵਾਈ ਸਿੱਖ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰ ਸਕਦੇ ਸਨ।

police at guru ramdass hospital sri amritsar sahib police at guru ramdass hospital sri amritsar sahibਧਾਰਮਿਕ ਨਿਰਪੱਖਤਾ, ਇਨਸਾਨੀਅਤ, ਨੈਤਿਕਤਾ, ਲੋਕਤੰਤਰ ਅਤੇ ਸਰਕਾਰੀ ਜ਼ਿੰਮੇਵਾਰੀ ਵਰਗੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਕਾਂਗਰਸ ਦੁਆਰਾ ਸਿੱਖਾਂ ਪ੍ਰਤੀ ਨਫ਼ਰਤ ਦੀ ਭਾਵਨਾ ਨਾਲ ਕੀਤੇ ਗਏ ਇਸ ਆਪ੍ਰੇਸ਼ਨ ਦਾ ਪਤਾ ਲੱਗਦਿਆਂ ਹੀ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਖੇਤਰਾਂ ਵਿਚ ਇਸ ਦਾ ਭਾਰੀ ਵਿਰੋਧ ਹੋਣ ਲੱਗਿਆ। ਵੱਡੀ ਗਿਣਤੀ ਵਿਚ ਦੇਸ਼ ਭਰ ਵਿਚ ਲੋਕੀ ਸੜਕਾਂ 'ਤੇ ਉੱਤਰ ਆਏ ਪਰ ਸਰਕਾਰ ਨੂੰ ਜਿਵੇਂ ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਸਰਕਾਰ ਵੱਲੋਂ ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਵੀ ਗੋਲ਼ੀ ਚਲਾ ਦੇਣ ਦੇ ਹੁਕਮ ਜਾਰੀ ਕਰ ਦਿਤੇ ਗਏ।

army at darbar sahibarmy at darbar sahibਇਸ ਤੋਂ ਇਕ ਦਿਨ ਪਹਿਲਾਂ 8 ਜੂਨ ਦੀ ਤਰੀਕ ਤਕ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪੂਰੀ ਤਰਾਂ ਨਾਲ ਫ਼ੌਜ ਦੇ ਕਬਜ਼ੇ ਹੇਠ ਆ ਗਿਆ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਹਮਲੇ ਤੋਂ ਪਹਿਲਾਂ ਸਿੱਖ ਰੈਜੀਮੈਂਟ ਕੇਂਦਰ ਦਾ ਜਾਣਬੁੱਝ ਕੇ ਪੰਜਾਬ ਤੋਂ ਉੱਤਰ ਪ੍ਰਦੇਸ਼ ਤਬਾਦਲਾ ਕਰ ਦਿਤਾ ਗਿਆ ਜਦੋਂ ਕਿ ਬਿਹਾਰ ਰੈਜੀਮੈਂਟ ਕੇਂਦਰ ਬਿਹਾਰ ਵਿਚ ਅਤੇ ਰਾਜਪੂਤਾਨਾ ਰਾਈਫਲਜ਼ ਦਾ ਕੇਂਦਰ ਉਹਨਾਂ ਦੇ ਆਪਣੇ ਗ੍ਰਹਿ ਦਿੱਲੀ ਵਿਖੇ ਸਥਿਤ ਹਨ। 

Blue star 9th juneBlue star 9th june

ਇਸ ਤੋਂ ਉਸ ਵੇਲੇ ਦੀ ਕੇਂਦਰ ਸਰਕਾਰ ਦੇ ਸਿੱਖਾਂ ਪ੍ਰਤੀ ਮਨਸੂਬਿਆਂ ਦਾ ਪਤਾ ਲੱਗਦਾ ਹੈ। ਮਿਲਟਰੀ ਮਾਹਿਰਾਂ ਅਨੁਸਾਰ ਜੇਕਰ ਸਿੱਖ ਰੈਜੀਮੈਂਟ ਪੰਜਾਬ ਵਿਚ ਹੁੰਦੀ ਤਾਂ ਇਸ ਹਮਲੇ ਦੇ ਸਮੀਕਰਨਾਂ ਵਿਚ ਬਹੁਤ ਵੱਡੇ ਬਦਲਾਅ ਹੋ ਸਕਦੇ ਸਨ। 

indian army at sri amritsar sahib indian army at sri amritsar sahibਅਪਣੀ ਕੌਮ ਦੇ ਸਨਮਾਨ ਲਈ ਸਮਝੌਤਾ ਕਰਨ 'ਤੇ ਦੀ ਥਾਂ ਇਹਨਾਂ ਫ਼ੌਜੀਆਂ ਨੂੰ ਨੌਕਰੀ, ਰੁਤਬਾ ਅਤੇ ਪੈਨਸ਼ਨਾਂ ਨੂੰ ਠੋਕਰ ਮਾਰੀ ਅਤੇ ਜੇਲ੍ਹਾਂ ਕੱਟ ਕੇ ਆਏ। 
ਇਹਨਾਂ ਕਈ ਧਰਮੀ ਫ਼ੌਜੀਆਂ ਨੂੰ ਆਪਣੇ ਘਰ ਚਲਾਉਣ ਵਾਸਤੇ ਮਜ਼ਦੂਰੀ ਵੀ ਕਰਨੀ ਪਈ ਪਰ ਹਰ ਹਾਲ ਵਿਚ, ਉਹਨਾਂ ਨੇ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਕੀਤਾ ਅਤੇ ਉਹ ਸਾਡੇ ਲਈ ਹਮੇਸ਼ਾ ਸਤਿਕਾਰਯੋਗ ਹਨ। ਧਰਮੀ ਫ਼ੌਜੀਆਂ ਦੀ ਘਾਲਣਾ ਪ੍ਰੇਰਨਾਦਾਇਕ ਹੈ, ਜਿਹਨਾਂ ਨੇ ਧਰਮ ਅਤੇ ਕੌਮ ਲਈ ਆਪਣੇ ਨਿਜੀ ਸੁੱਖ ਕੁਰਬਾਨ ਕਰ ਦਿੱਤੇ। ਇਹ ਯਾਦ ਰੱਖਣਾ ਬੜਾ ਜ਼ਰੂਰੀ ਹੈ ਕਿ ਜਿੱਥੇ ਇੱਕ ਪਾਸੇ ਕਾਂਗਰਸ ਸਿੱਖਾਂ ਦਾ ਅੰਨ੍ਹੇਵਾਹ ਕਤਲੇਆਮ ਕਰ ਰਹੀ ਸੀ, ਸਿੱਖਾਂ ਨੇ ਇਸ ਦੇ ਰੋਸ ਵਜੋਂ ਕਦੇ ਵੀ ਕਿਸੇ ਆਮ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਕੀਤਾ।

sri darbar sahib sri amritsar sahib sri darbar sahib sri amritsar sahibਸਿੱਖਾਂ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਹਰ ਪਾਸਿਓਂ ਸੱਟ ਮਾਰਨ ਦੇ ਮੰਤਵ ਨਾਲ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਅੱਗ ਦੀਆਂ ਲਪਟਾਂ ਹਵਾਲੇ ਕਰ ਦਿਤਾ। ਦਰਅਸਲ 7 ਜੂਨ ਦੀ ਤਰੀਕ ਤਕ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਫ਼ੌਜ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ ਸੀ। ਗਿਣੀ ਮਿਥੀ ਸਾਜ਼ਿਸ਼ ਤਹਿਤ ਫ਼ੌਜ ਨੇ ਸਿੱਖਾਂ ਦੇ ਧਾਰਮਿਕ ਧੁਰੇ ਨੂੰ ਬਰਬਾਦ ਕਰਨ ਤੋਂ ਬਾਅਦ ਅਗਲਾ ਹੱਲਾ ਉਹਨਾਂ ਦੇ ਇਤਿਹਾਸ ਦੇ ਖ਼ਜ਼ਾਨੇ, ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਤੇ ਬੋਲਿਆ।

indian army at guru ramdass saraanindian army at guru ramdass saraanਇਸ ਹੱਲੇ ਦੌਰਾਨ ਉੱਥੇ ਰੱਖੇ ਹੁਕਮਨਾਮੇ, ਬੇਸ਼ਕੀਮਤੀ ਕਿਤਾਬਾਂ, ਖਰੜੇ ਅਤੇ ਪ੍ਰਾਚੀਨ ਹੱਥ ਲਿਖਤ ਸਰੂਪ, ਸਭ ਢੇਰ ਲਗਾ ਲਗਾ ਅਗਨ ਭੇਟ ਕਰ ਦਿਤੇ ਗਏ। ਇਸ ਸਾਜ਼ਿਸ਼ ਦਾ ਮਕਸਦ ਸੀ ਕਿ ਸਿੱਖਾਂ ਦੇ ਧਾਰਮਿਕ ਕੇਂਦਰਾਂ ਦੀ ਬਰਬਾਦੀ ਕਰ ਕੇ ਉਹਨਾਂ ਦੇ ਇਤਿਹਾਸ ਨੂੰ ਵੀ ਖ਼ਤਮ ਕਰ ਦਿਤਾ ਜਾਵੇ ਤਾਂ ਜੋ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦੇ ਧਰਮ ਅਤੇ ਵਿਰਸੇ ਰੂਪੀ ਜੜ੍ਹਾਂ ਤੋਂ ਤੋੜ ਦਿਤਾ ਜਾਵੇ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਗੁਆ ਦੇਣ ਦਾ ਦੁੱਖ ਸਿੱਖਾਂ ਦੇ ਹਿਰਦਿਆਂ ਨੂੰ ਅੱਜ ਵੀ ਵਲੂੰਧਰਦਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement