
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪੁੱਤਰੀ ਅਤੇ ਕਾਂਗਰਸ ਨੇਤਾ ਸ਼ਰਮਿਠਾ ਮੁਖਰਜੀ ਨੇ ਕਿਹਾ ਕਿ ਜਿਸ ਗੱਲ ਦਾ ਉਸ ਨੂੰ ਡਰ ਸੀ ਅਤੇ ਅਪਣੇ ਪਿਤਾ ਨੂੰ ਜਿਸ...
ਨਵੀਂ ਦਿੱਲੀ,ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪੁੱਤਰੀ ਅਤੇ ਕਾਂਗਰਸ ਨੇਤਾ ਸ਼ਰਮਿਠਾ ਮੁਖਰਜੀ ਨੇ ਕਿਹਾ ਕਿ ਜਿਸ ਗੱਲ ਦਾ ਉਸ ਨੂੰ ਡਰ ਸੀ ਅਤੇ ਅਪਣੇ ਪਿਤਾ ਨੂੰ ਜਿਸ ਬਾਰੇ ਚੌਕਸ ਕੀਤਾ ਗਿਆ ਸੀ, ਆਖ਼ਰਕਾਰ ਉਹੀ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਦਾ ਡਰ ਸੀ, ਭਾਜਪਾ ਅਤੇ ਆਰਐਸਐਸ ਦੇ 'ਡਰਟੀ ਟਰਿਕਸ' ਡਿਪਾਰਟਮੈਂਟ ਨੇ ਉਹੀ ਕੀਤਾ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਵਿਚ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਵਿਚ ਅਜਿਹਾ ਨਜ਼ਰ ਆ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਸੰਘ ਆਗੂਆਂ ਅਤੇ ਕਾਰਕੁਨਾਂ ਵਾਂਗ ਵਿਹਾਰ ਕਰ ਰਹੇ ਹਨ। ਸ਼ਰਮਿਠਾ ਨੇ ਕਿਹਾ ਕਿ ਉਸ ਨੇ ਉਨ੍ਹਾਂ ਦੇ ਸੰਘ ਦੇ ਸਮਾਗਮ ਵਿਚ ਜਾਣ ਦਾ ਵਿਰੋਧ ਕੀਤਾ ਸੀ ਅਤੇ ਕਲ ਟਵਿਟਰ 'ਤੇ ਨਾਖ਼ੁਸ਼ੀ ਵੀ ਪ੍ਰਗਟ ਕੀਤੀ ਸੀ। ਉਧਰ, ਸੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਵਿਚ ਪ੍ਰਣਬ ਮੁਖਰਜੀ ਦੀਆਂ ਫ਼ਰਜ਼ੀ ਤਸਵੀਰਾਂ ਪਾਉਣ ਵਾਲੇ ਦੇਸ਼ ਨੂੰ ਵੰਡਣ ਦੀ ਸਾਜ਼ਸ ਰਚਣ ਵਾਲੇ ਲੋਕ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਪ੍ਰਣਬ ਦਾ ਸੰਘ ਦੇ ਸਮਾਗਮ ਵਿਚ ਜਾਣਾ ਚੰਗਾ ਨਹੀਂ ਲੱਗਾ। (ਏਜੰਸੀ)