
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰਐਸਐਸ ਮੁੱਖ ਦਫ਼ਤਰ ਵਿਚ ਸੰਬੋਧਨ ਤੋਂ ਬਾਅਦ ਕਾਂਗਰਸ ਨੇ ਸੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਮ...
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰਐਸਐਸ ਮੁੱਖ ਦਫ਼ਤਰ ਵਿਚ ਸੰਬੋਧਨ ਤੋਂ ਬਾਅਦ ਕਾਂਗਰਸ ਨੇ ਸੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਮ ਕੇ ਨਿਸ਼ਾਨਾ ਸਾਧਿਆ। ਪਾਰਟੀ ਨੇ ਕਿਹਾ ਕਿ ਮੁਖਰਜੀ ਨੇ ਸੰਘ ਨੂੰ 'ਸੱਚ ਦਾ ਸ਼ੀਸ਼ਾ' ਦਿਖਾਇਆ ਅਤੇ ਨਰਿੰਦਰ ਮੋਦੀ ਸਰਕਾਰ ਨੂੰ 'ਰਾਜਧਰਮ' ਦੀ ਯਾਦ ਦਿਵਾਈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਦਾ ਆਰਐਸਐਸ ਮੁੱਖ ਦਫ਼ਤਰ ਦਾ ਦੌਰਾ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਸੀ। Mohan Bhagwat and Pranab Mukherjeeਦੇਸ਼ ਦੀ ਵਿਭਿੰਨਤਾ ਅਤੇ ਬਹੁਲਤਾ ਵਿਚ ਵਿਸ਼ਵਾਸ ਕਰਨ ਵਾਲੇ ਚਿੰਤਾ ਜ਼ਾਹਿਰ ਕਰ ਰਹੇ ਸਨ ਪਰ ਮੁਖ਼ਰਜੀ ਨੇ ਆਰਐਸਐਸ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਨੂੰ ਬਹੁਲਵਾਦ, ਸ਼ਹਿਣਸ਼ੀਲਤਾ, ਧਰਮ ਨਿਰਪੱਖਤਾ ਅਤੇ ਬਰਾਬਰਤਾ ਦੇ ਬਾਰੇ ਵਿਚ ਪਾਠ ਪੜ੍ਹਾਇਆ ਹੈ। ਉਨ੍ਹਾਂ ਕਿਹਾ ਕਿ ਮੁਖ਼ਰਜੀ ਨੇ ਵਰਤਮਾਨ ਮੋਦੀ ਸਰਕਾਰ ਨੂੰ ਰਾਜ ਧਰਮ ਦੀ ਯਾਦ ਦਿਵਾਈ।ਉਨ੍ਹਾਂ ਦਸਿਆ ਕਿ ਮੋਦੀ ਸਰਕਾਰ ਸਾਡੀ ਵਿਭਿੰਨਤਾ, ਗ਼ੈਰ ਹਿੰਸਾ, ਬਹੁ ਸਭਿਆਚਾਰਕਵਾਦੀ ਅਤੇ ਵਿਚਾਰਾਂ ਨੂੰ ਧਿਆਨ ਵਿਚ ਰੱਖੇ।
randeep surjewala ਉਨ੍ਹਾਂ ਵਿਸ਼ੇਸ਼ ਰੂਪ ਨਾਲ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਲੋਕਾਂ ਦੀ ਖ਼ੁਸ਼ੀ ਵਿਚ ਹੀ ਰਾਜਾ ਦਾ ਸੁਖ ਹੈ, ਉਨ੍ਹਾਂ ਦਾ ਕਲਿਆਣ ਹੀ ਉਸ ਦਾ ਕਲਿਆਣ ਹੈ। ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਕੀ ਆਰਐਸਐਸ ਮੁਖ਼ਰਜੀ ਦੀ ਨਸੀਹਤ ਨੂੰ ਸੁਣਨ ਅਤੇ ਮੰਨਣ ਲਈ ਤਿਆਰ ਹੈ? ਕੀ ਉਹ ਅਪਣੇ ਅੰਦਰ ਬਦਲਾਅ ਲਈ ਤਿਆਰ ਹੈ? ਕੀ ਆਰਐਸਐਸ ਬਹੁਲਵਾਦ, ਸ਼ਹਿਣਸ਼ੀਲਤਾ, ਅਹਿੰਸਾ, ਧਰਮ ਨਿਰਪੱਖਤਾ ਅਤੇ ਵਿਭਿੰਨਤਾ ਦੇ ਮੁੱਲਾਂ ਨੂੰ ਸਵੀਕਾਰਨ ਲਈ ਤਿਆਰ ਹੈ? ਉਨ੍ਹਾਂ ਪੁੱਛਿਆ ਕਿ ਉਹ ਦਲਿਤਾਂ, ਘੱਟ ਗਿਣਤੀ ਅਤੇ ਬੇਸਹਾਰਾ ਲੋਕਾਂ ਨਾਲ ਪੱਖਪਾਤੀ ਰਵੱਈਏ ਨੂੰ ਤਿਆਗਣ ਲਈ ਤਿਆਰ ਹੈ?
Mohan Bhagwat ਕੀ ਉਹ ਵਿਗਿਆਨਕ ਸੋਚ ਨੂੰ ਮੰਨੇਗੀ? ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਮੁਖਰਜੀ ਵਲੋਂ ਮਹਿਮਾਨ ਪੁਸਤਕ ਵਿਚ ਆਰਐਸਐਸ ਦੇ ਸੰਸਥਾਪਕ ਹੇਡਗੇਵਾਰ ਨੂੰ ਭਾਰਤ ਮਾਂ ਦਾ ਮਹਾਨ ਸਪੂਤ ਦੱਸਣ ਸਬੰਧੀ ਸੁਰਜੇਵਾਲਾ ਨੇ ਕਿਹਾ ਕਿ ਵਿਅਕਤੀ ਜੇਕਰ ਕੋਈ ਰਸਮ ਲਈ ਕਹਿੰਦਾ ਹੈ ਤਾਂ ਉਸ ਨੂੰ ਜ਼ਿਆਦਾ ਮਹੱਤਵ ਨਹੀਂ ਦਿਤਾ ਜਾਣਾ ਚਾਹੀਦਾ, ਬਲਕਿ ਜੋ ਗੱਲਾਂ ਉਨ੍ਹਾਂ ਨੇ ਭਾਸ਼ਣ ਵਿਚ ਆਖੀਆਂ ਹਨ, ਉਹ ਅਹਿਮ ਹਨ। ਸੁਰਜੇਵਾਲਾ ਨੇ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ
randeep surjewalaਕਿ ਆਰਐਸਐਸ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਕੋਈ ਯੋਗਦਾਨ ਨਹੀਂ ਹੈ। ਇਸ ਤੋਂ ਪਹਿਲਾਂ ਰਾਸ਼ਟਰ, ਰਾਸ਼ਟਰਵਾਦ ਅਤੇ ਦੇਸ਼ ਪ੍ਰੇਮ ਸਬੰਧੀ ਆਰਐਸਐਸ ਮੁੱਖ ਦਫ਼ਤਰ ਵਿਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਹਿ ਚੁੱਕੇ ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਭਾਰਤ ਦੀ ਆਤਮਾ, ਬਹੁਲਵਾਦ ਅਤੇ ਸ਼ਹਿਣਸ਼ੀਲਤਾ ਵਿਚ ਵਸਦੀ ਹੈ। ਮੁਖ਼ਰਜੀ ਨੇ ਆਰਐਸਐਸ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਅਸੀਂ ਅਪਣੀ ਤਾਕਤ ਸ਼ਹਿਣਸ਼ੀਲਤਾ ਤੋਂ ਪ੍ਰਾਪਤ ਕਰਦੇ ਹਾਂ ਅਤੇ ਬਹੁਲਵਾਦ ਦਾ ਸਨਮਾਨ ਕਰਦੇ ਹਾਂ।