69 ਹਜ਼ਾਰ ਅਧਿਆਪਕ ਭਰਤੀ ਮਾਮਲਾ : SC ਨੇ ਦਿੱਤਾ 37,339 ਪਦਾਂ ਨੂੰ ਹੋਲਡ ਕਰਨ ਦਾ ਆਦੇਸ਼
Published : Jun 9, 2020, 3:49 pm IST
Updated : Jun 9, 2020, 3:57 pm IST
SHARE ARTICLE
Photo
Photo

ਸੁਪਰੀਮ ਕੋਰਟ ਦੇ ਵੱਲੋਂ ਸਿੱਖਿਆ ਸ਼ਾਸਤਰਾਂ ਦੀ ਅਰਜ਼ੀ ਤੇ 69 ਹਜ਼ਾਰ ਸਹਾਇਕ ਅਧਿਆਪਕਾਂ ਦੀ ਭਰਤੀ ਦੇ ਮਾਮਲਿਆਂ ਵਿਚ 37339 ਪਦਾਂ ਨੂੰ ਹੋਲਡ ਕਰਨ ਦੇ ਆਦੇਸ਼ ਦਿੱਤੇ ਹਨ।

ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਚ 69 ਹਜ਼ਾਰ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਮਾਮਲੇ ਨੇ ਨਵਾਂ ਮੋੜ ਲਿਆ ਹੈ। ਸੁਪਰੀਮ ਕੋਰਟ ਦੇ ਵੱਲੋਂ ਸਿੱਖਿਆ ਸ਼ਾਸਤਰਾਂ ਦੀ ਅਰਜ਼ੀ ਤੇ 69 ਹਜ਼ਾਰ ਸਹਾਇਕ ਅਧਿਆਪਕਾਂ ਦੀ ਭਰਤੀ ਦੇ ਮਾਮਲਿਆਂ ਵਿਚ 37339 ਪਦਾਂ ਨੂੰ ਹੋਲਡ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਪਿਛਲੀ ਸੁਣਵਾਈ ਵਿਚ ਯੂਪੀ ਸਰਕਾਰ ਨੂੰ ਇਕ ਚਾਰਟ ਸ਼ੀਟ ਦੇ ਜ਼ਰੀਏ ਇਹ ਸਮਝਾਉਂਣ ਨੂੰ ਕਿਹਾ ਸੀ ਕਿ ਰਿਜ਼ਰਵ ਸ਼੍ਰੇਣੀ ਲਈ ਨਿਰਧਾਰਤ 40% ਅਤੇ ਜਨਰਲ ਲਈ 45% ਦੀ ਕਟ-ਆਫ ਤੇ ਕਿੰਨੇ ਸਿੱਖੀ ਸ਼ੀਮਿਤ ਪਾਸ ਹੋਏ ਹਨ,

Supreme CourtSupreme Court

ਪਰ ਸਿੱਖਿਆਮਿੱਤਰ ਦਾ ਕਹਿਣਾ ਹੈ ਕਿ ਕੁੱਲ 45, 357 ਸਿੱਖਿਆਮਿੱਤਰਾਂ ਨੇ ਲਿਖਤੀ ਪ੍ਰੀਖਿਆ ਵਿੱਚ ਫਾਰਮ ਭਰੇ ਸਨ, ਜਿਨ੍ਹਾਂ ਵਿੱਚੋਂ 8018 ਸਿੱਖਿਆਮਿੱਤਰ 60-65% ਦੇ ਨਾਲ ਪਾਸ ਹੋਇਆ। ਇਸ ਤੋਂ ਇਲਾਵਾ ਸਿਖਿਆ ਮਿੱਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਿਚ ਹੈਰਾਨੀਜਨਕ ਗੱਲ ਇਹ ਹੈ ਕਿ ਕਿਸੇ ਦੇ ਕੋਲ ਵੀ ਇਹ ਜਾਣਕਾਰੀ ਨਹੀਂ ਹੈ ਕਿ ਕਿਹੜੇ-ਕਿਹੜੇ ਸਿਖਿਆਮਿੱਤਰ 40-45 ਦੀ ਕੱਟਆਫ਼ ਵਿਚ ਪਾਸ ਹੋਏ ਹਨ। ਇਸ ਲਈ ਸਿਖਿਆ ਮਿੱਤਰ ਮੰਗ ਕਰ ਰਹੇ ਹਨ। ਕਿ 69000 ਪਦਾਂ ਵਿਚੋਂ 37339 ਰਿਜ਼ਰਵ ਰੱਖ ਬਾਕੀਆਂ ਸਿਖਿਆ ਸਹਾਇਕਾਂ ਨੂੰ ਭਰਤੀ ਕੀਤਾ ਜਾਵੇ ਜਾਂ ਫਿਰ ਪੂਰੀ ਪ੍ਰਕ੍ਰਿਆ ਤੇ ਹੀ ਰੋਕ ਲਗਾਈ ਜਾਵੇ।

Supreme Court Supreme Court

ਦੱਸ ਦੱਈਏ ਕਿ ਇਸ ਭਰਤੀ ਤੇ ਇਲਾਹਾਬਾਦ ਹਾਈਕੋਰਟ ਦੀ ਲਖਨਊ ਪੀਠ ਨੇ ਸੁਣਵਾਈ ਤੋਂ ਬਾਅਦ ਪਹਿਲਾਂ ਹੀ ਇਸ ਮਾਮਲੇ ਤੇ ਸਟੇ ਲਗਾ ਦਿੱਤਾ ਹੈ। ਹੁਣ ਬੁੱਧਵਾਰ 10 ਜੂਨ ਨੂੰ ਹਾਈ ਕੋਰਟ ਆਪਣਾ ਫੈਸਲਾ ਸੁਣਾਏਗੀ। ਜੇਕਰ ਇਸ ਮਾਮਲੇ ਤੇ ਹੁਣ ਬੈਂਚ ਸਟੇ ਹਟਾ ਵੀ ਦਿੱਤੀ ਹੈ ਤਾਂ 37339 ਪਦਾਂ ਨੂੰ ਰੋਕ ਕੇ ਹੀ ਭਰਤੀ ਕੀਤੀ ਜਾਵੇਗੀ, ਕਿਉਂਕਿ ਇਸ ਦੇ ਬਾਰੇ ਸੁਪਰੀਮ ਕੋਰਟ ਨੇ ਅੰਤਿਮ ਫੈਸਲਾ ਦੇ ਦਿੱਤਾ ਹੈ।

TeacherTeacher

ਦੱਸ ਦੇਈਏ ਕਿ 2 ਜੂਨ ਨੂੰ ਸਹਾਇਕ ਅਧਿਆਪਕਾਂ ਦੀਆਂ 69000 ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਦੀ ਅੰਤਮ ਮੈਰਿਟ ਸੂਚੀ ਜਾਰੀ ਕੀਤੀ ਗਈ ਸੀ। ਚੁਣੇ ਗਏ ਉਮੀਦਵਾਰ ਅਧਿਕਾਰਤ ਵੈਬਸਾਈਟ upbasiseduboard.gov.in 'ਤੇ ਜਾ ਸਕਦੇ ਹਨ ਅਤੇ ਪੂਰੀ ਸੂਚੀ ਵੇਖ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਜ਼ਿਲ੍ਹਾ ਅਲਾਟ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਵੇਰਵੇ ਵੈਬਸਾਈਟ ਤੇ ਉਪਲਬਧ ਹਨ।

Teacher and studentsTeacher 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement