
ਪੁਲਿਸ ਪਿਛਲੇ ਦੋ ਸਾਲਾਂ ਤੋਂ ਕਰ ਰਹੀ ਸੀ ਤਲਾਸ਼
ਫ਼ਰੀਦਾਬਾਦ : ਹਰਿਆਣਾ ਪੁਲਿਸ ਲਈ ਸਿਰਦਰਦ ਬਣੇ 100 ਕਰੋੜ ਦੀ ਠੱਗੀ ਮਾਰਨ ਵਾਲੇ ਕੈਂਡੀ ਬਾਬਾ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਫ਼ਰੀਦਾਬਾਦ ਦੇ ਸੈਕਟਰ 30 ਕਰਾਈਮ ਬ੍ਰਾਂਚ ਨੇ ਕੈਂਡੀ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਹੈ।
Photo
ਕਰਾਈਮ ਬ੍ਰਾਂਚ ਇੰਚਾਰਜ ਸੁਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਮੁਲਜ਼ਮ ਬਾਬਾ ਨੂੰ ਬਦਰਪੁਰ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਮੁਲਜ਼ਮ ਬਾਬਾ ਨੂੰ ਕਰਾਈਮ ਬ੍ਰਾਂਚ ਨੇ 10 ਦਿਨ ਰਿਮਾਂਡ ਉਤੇ ਲੈ ਕੇ ਪੁੱਛਗਿਛ ਕਰ ਰਹੀ ਹੈ।
Photo
ਕੈਂਡੀ ਬਾਬਾ ਉਤੇ ਫ਼ਰੀਦਾਬਾਦ ਦੇ ਇਲਾਵਾ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਹਨ। ਭੂਤ-ਪ੍ਰੇਤ ਉਤਾਰਨ ਦਾ ਢੌਂਗ ਕਰਨ ਦੇ ਨਾਲ ਹੀ ਉਹ ਲੋਕਾਂ ਨੂੰ ਸਸਤਾ ਸੋਨਾ ਵੇਚਣ , ਵਿਦੇਸ਼ ਭੇਜਣ ਅਤੇ ਰੁਪਿਆ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਠਗਦਾ ਸੀ। ਜਦੋਂ ਲੋਕਾਂ ਨੂੰ ਉਸ ਉਤੇ ਸ਼ੱਕ ਹੋਣ ਲਗਾ ਤਾਂ ਸਾਲ 2018 ਵਿਚ ਉਹ ਫ਼ਰਾਰ ਹੋ ਗਿਆ ਪਰ ਉਦੋਂ ਤਕ ਉਹ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਚੁੱਕਿਆ ਸੀ।
Photo
ਪੁਲਿਸ ਦੇ ਮੁਤਾਬਕ ਮੁਲਜ਼ਮ ਬਾਬਾ ਨੇ ਲੋਕਾਂ ਤੋਂ ਲਗਭਗ 100 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਸਾਲ 2018 ਤੋਂ ਹੀ ਉਹ ਫ਼ਰਾਰ ਸੀ। ਫ਼ਰੀਦਾਬਾਦ ਦੇ ਇਲਾਵਾ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲਗਭਗ 30 ਮੁਕੱਦਮੇ ਦਰਜ ਹਨ। ਫ਼ਿਲਹਾਲ ਪੁਲਿਸ ਕੈਂਡੀ ਬਾਬਾ ਨੂੰ 10 ਦਿਨ ਦੀ ਰਿਮਾਂਡ ਉਤੇ ਲੈ ਕੇ ਪੁੱਛਗਿਛ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।