
ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਕੇਂਦਰ ਸਰਕਾਰ (Central Government) ਦੇ ਤਿੰਨ ਖੇਤੀ ਕਾਨੂੰਨਾਂ (Farm Laws) ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ।
ਫ਼ਿਰੋਜ਼ਪੁਰ: ਪਿਛਲੇ ਛੇ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਕੇਂਦਰ ਸਰਕਾਰ (Central Government) ਦੇ ਤਿੰਨ ਖੇਤੀ ਕਾਨੂੰਨਾਂ (Farm Laws) ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਇਸ ਦੌਰਾਨ ਮੋਰਚੇ ’ਤੇ ਡਟੇ ਇਕ ਕਿਸਾਨ (Farmer) ਦੀ ਮੌਤ ਹੋ ਗਈ। ਇਸ ਦੁਖ਼ਦਾਈ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
Farmers Protest
ਹੋਰ ਪੜ੍ਹੋ: ਦੋਸਤ ਹੀ ਬਣੇ ਦੁਸ਼ਮਣ! ਕੰਮ ਦੇ ਬਹਾਨੇ ਘਰੋਂ ਲੈ ਕੇ ਗਏ ਬਾਸਕੇਟਬਾਲ ਖਿਡਾਰੀ ਨੂੰ ਨਹਿਰ ’ਚ ਦਿੱਤਾ ਧੱਕਾ
ਮ੍ਰਿਤਕ ਕਿਸਾਨ (Farmer) ਦੀ ਪਛਾਣ ਮੇਜਰ ਸਿੰਘ ਵਾਸੀ ਵਲਟੋਹਾ ਵਜੋਂ ਹੋਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਖ਼ਰਾਬ ਸਿਹਤ ਦੇ ਚਲਦਿਆਂ ਬੀਤੇ ਦਿਨੀਂ ਦਿੱਲੀ ਮੋਰਚੇ (Delhi protest) ਤੋਂ ਵਾਪਸ ਪਰਤਿਆ ਸੀ। ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ 18 ਮਈ ਨੂੰ ਮੋਰਚੇ ਵਿਚ ਹਾਜ਼ਰੀ ਲਵਾਉਣ ਲਈ ਦਿੱਲੀ ਗਿਆ ਸੀ ਪਰ ਖ਼ਰਾਬ ਸਿਹਤ ਦੇ ਚਲਦਿਆਂ ਉਹ 25 ਮਈ ਨੂੰ ਵਾਪਸ ਪਿੰਡ ਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Farmer Major Singh
ਹੋਰ ਪੜ੍ਹੋ: ਕਾਰੀਗਰਾਂ ਲਈ ਉਮੀਦ ਦੀ ਕਿਰਨ ਬਣੀ Raha Foundation, 300 ਲੋਕਾਂ ਨੂੰ ਦਿੱਤੀ ਟ੍ਰੇਨਿੰਗ
ਕਿਸਾਨ ਆਗੂਆਂ (Farmer leaders) ਨੇ ਦੱਸਿਆ ਕਿ ਚਾਹੇ ਮੇਜਰ ਸਿੰਘ ਕੋਲ ਜ਼ਮੀਨ ਨਹੀਂ ਸੀ, ਇਸ ਦੇ ਬਾਵਜੂਦ ਉਹ ਕਿਸਾਨੀ ਹੱਕਾਂ ’ਤੇ ਪਹਿਰਾ ਦੇ ਰਿਹਾ ਸੀ। ਕਿਸਾਨ ਆਗੂਆਂ ਨੇ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮਦਦ ਲਈ ਗੁਹਾਰ ਲਗਾਈ ਹੈ। ਦੱਸ ਦਈਏ ਕਿ ਕਿਸਾਨੀ ਸੰਘਰਸ਼ ਦੇ ਚਲਦਿਆਂ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।