
ਸਰਕਾਰ ਨੇ ਕੀਤਾ ਕਾਨੂੰਨ ਬਣਾਉਣ ਦੀ ਤਿਆਰੀ
ਪਣਜੀ : ਗੋਵਾ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਵਿਆਹ ਦੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਜੋੜਿਆਂ ਲਈ ਐਚਆਈਵੀ ਟੈਸਟ ਲਾਜ਼ਮੀ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਦੇ ਲਈ ਕਾਨੂੰਨ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ਤਹਿਤ ਗੋਵਾ 'ਚ ਵਿਆਹ ਦੇ ਪੰਜੀਕਰਨ ਤੋਂ ਪਹਿਲਾਂ ਜੋੜੇ (ਲੜਕਾ-ਲੜਕੀ) ਲਈ ਐਚਆਈਵੀ ਪ੍ਰੀਖਣ ਕਰਵਾਉਣਾ ਜ਼ਰੂਰੀ ਹੋਵੇਗਾ।
HIV Aids
ਵਿਸ਼ਵਜੀਤ ਰਾਣੇ ਨੇ ਕਿਹਾ ਕਿ ਗੋਵਾ ਦਾ ਕਾਨੂੰਨ ਵਿਭਾਗ ਤਟੀ ਸੂਬਿਆਂ 'ਚ ਵਿਆਹ ਤੋਂ ਪਹਿਲਾਂ ਇਸ ਟੈਸਟ ਨੂੰ ਲਾਜ਼ਮੀ ਬਣਾਉਣ ਦੇ ਮਤੇ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਵਿਭਾਗ ਵੱਲੋਂ ਇਸ ਮਤੇ ਨੂੰ ਮਨਜੂਰੀ ਦਿਤੇ ਜਾਣ ਤੋਂ ਬਾਅਦ ਅਸੀ ਆਗਾਮੀ ਮਾਨਸੂਨ ਸੈਸ਼ਨ 'ਚ ਇਸ ਨੂੰ ਵਿਧਾਨ ਸਭਾ 'ਚ ਪੇਸ਼ ਕਰ ਸਕਦੇ ਹਾਂ। ਸਾਲ 2016 'ਚ ਉਦੋਂ ਦੀ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਤਰ੍ਹਾਂ ਦਾ ਕਾਨੂੰਨ ਲਿਆਉਣ ਦਾ ਮਤਾ ਰੱਖਿਆ ਸੀ, ਜਿਸ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਗੋਵਾ 'ਚ ਮਾਨਸੂਨ ਸੈਸ਼ਨ 15 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।
HIV
ਵਿਸ਼ਵਜੀਤ ਰਾਣੇ ਨੇ ਕਿਹਾ ਕਿਹਾ ਉਹ ਚਾਹੁੰਦੇ ਹਨ ਕਿ ਇਸ ਕਾਨੂੰਨ ਤੋਂ ਇਲਾਵਾ ਉਹ ਵਿਆਹ ਤੋਂ ਪਹਿਲਾਂ ਥੈਲੀਸਿਮੀਆ ਦਾ ਟੈਸਟ ਵੀ ਲਾਜ਼ਮੀ ਕੀਤਾ ਜਾਵੇ ਤਾ ਕਿ ਇਸ ਬੀਮਾਰੀ ਨਾਲ ਪੀੜਤ ਮਾਪਿਆਂ ਦੇ ਬੱਚੇ ਦੀ ਬੀਮਾਰੀ ਤੋਂ ਪੀੜਤ ਨਾ ਹੋਣ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੋਹਾਂ ਕਾਨੂੰਨਾਂ ਨੂੰ ਇਕੱਠੇ ਲਾਗੂ ਕਰਵਾਉਣ ਦੇ ਪੱਖ 'ਚ ਹਨ।