
ਇੱਥੋਂ ਦੇ ਮੋਤੀ ਨਗਰ ਵਿਚ ਮੰਗਲਵਾਰ ਨੂੰ ਕਾਂਵੜੀਆਂ ਦੇ ਹੰਗਾਮੇ ਦੀ ਘਟਨਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਉਥੇ ਮੌਜੂਦ ਇਕ ਸਿੱਖ ਨੌਜਵਾਨ ਦੀ ਸਮਝਦਾਰੀ ਨਾਲ ਗੱਲ...
ਨਵੀਂ ਦਿੱਲੀ : ਇੱਥੋਂ ਦੇ ਮੋਤੀ ਨਗਰ ਵਿਚ ਮੰਗਲਵਾਰ ਨੂੰ ਕਾਂਵੜੀਆਂ ਦੇ ਹੰਗਾਮੇ ਦੀ ਘਟਨਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਉਥੇ ਮੌਜੂਦ ਇਕ ਸਿੱਖ ਨੌਜਵਾਨ ਦੀ ਸਮਝਦਾਰੀ ਨਾਲ ਗੱਲ ਜ਼ਿਆਦਾ ਵਿਗੜਨ ਤੋਂ ਬਚ ਗਈ ਸੀ। ਇਸ ਵਿਅਕਤੀ ਨੇ ਪਛਾਣ ਛੁਪਾਉਣ ਦੀ ਸ਼ਰਤ 'ਤੇ ਦਸਿਆ ਕਿ ਉਥੇ ਕੀ-ਕੀ ਹੋਇਆ ਸੀ। ਕਿਸ ਤਰ੍ਹਾਂ ਉਸ ਨੇ ਕਾਰ ਵਿਚ ਮੌਜੂਦਾ ਮਹਿਲਾ ਨੂੰ ਤੁਰਤ ਨਿਕਲ ਜਾਣ ਦੀ ਬੇਨਤੀ ਕਰਕੇ ਉੁਨ੍ਹਾਂ ਨੂੰ ਬਚਾਇਆ। ਇਸ ਦੇ ਲਈ ਇਕ ਨੌਜਵਾਨ ਨੂੰ ਕਾਂਵੜੀਆਂ ਦਾ ਗੁੱਸਾ ਵੀ ਝੱਲਣਾ ਪਿਆ।
Kanwariyas violenceਉਸ ਦੌਰਾਨ ਕਾਰ ਚਲਾਉਣ ਵਾਲੀ ਔਰਤ ਨੇ ਪਿਲਸ ਦੇ ਇਸ ਬਿਆਨ ਨੂੰ ਗ਼ਲਤ ਦਸਿਆ ਕਿ ਕਾਰ ਨੇ ਪਹਿਲਾਂ ਕਾਂਵੜੀਆਂ ਨੂੰ ਟੱਕਰ ਮਾਰੀ, ਫਿਰ ਕਾਂਵੜੀਏ ਨੂੰ ਥੱਪੜ ਵੀ ਮਾਰਿਆ। ਇੱਧਰ ਪੁਲਿਸ ਨੇ ਅਣਪਛਾਤੇ ਕਾਂਵੜੀਆਂ ਦੇ ਵਿਰੁਧ ਰਸਤਾ ਰੋਕਣ ਅਤੇ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਵਿਚ ਐਫੀਆਈਆਰ ਦਰਜ ਕੀਤੀ ਹੈ। ਗਗਨਦੀਪ ਸਿੰਘ (ਬਦਲਿਆ ਹੋਇਆ ਨਾਮ) ਨੇ ਕਿਹਾ ਕਿ ਕਾਂਵੜੀਆਂ ਲਗਾਤਾਰ ਇਹ ਕਹਿ ਰਹੇ ਸਨ ਕਿ ਕਿੱਥੇ ਹੈ ਉਹ ਔਰਤ, ਉਸ ਔਰਤ ਨੂੰ ਲੱਭੋ।
Kanwariyas violenceਜਿਸ ਕਾਰ 'ਤੇ ਕਾਂਵੜੀਆਂ ਨੇ ਹਮਲਾ ਕੀਤਾ, ਉਸ ਨੂੰ ਇਕ ਲੜਕੀ ਚਲਾ ਰਹੀ ਸੀ। ਜਦੋਂ ਉਨ੍ਹਾਂ ਨੇ ਕਾਰ 'ਤੇ ਬੁਰੀ ਤਰ੍ਹਾਂ ਹਮਲਾ ਕੀਤਾ ਤਾਂ ਉਹ ਲੜਕੀ ਜਾਨ ਬਚਾਉਂਦੇ ਹੋਏ ਭੱਜ ਗਈ ਸੀ। ਇਸ ਗੁੱਸੇ ਭਰੀ ਭੀੜ ਤੋਂ ਲੜਕੀ ਨੂੰ ਬਚਾਉਣ ਵਿਚ ਹਾਦਸੇ ਦੇ ਚਸ਼ਮਦੀਦ ਸਿੱਖ ਨੌਜਵਾਨ ਨੇ ਅਹਿਮ ਭੂਮਿਕਾ ਨਿਭਾਈ। ਗਗਨਦੀਪ ਸਿੰਘ (ਬਦਲਿਆ ਹੋਇਆ ਨਾਮ) ਨੇ ਦਸਿਆ ਕਿ ਉਨ੍ਹਾਂ ਦੀ ਕਾਰ ਮਹਿਲਾ ਦੀ ਕਾਰ ਦੇ ਪਿੱਛੇ ਸੀ। ਉਹ 100 ਫ਼ੀਸਦੀ ਨਹੀਂ ਦੱਸ ਸਕਦਾ ਕਿ ਕਾਰ ਟੱਚ ਹੋਈ ਉਸ ਤੋਂ ਬਾਅਦ ਜਲ ਡਿਗਿਆ ਜਾਂ ਨਹੀਂ।
Kanwariyas violenceਉਸ ਨੇ ਕਿਹਾ ਕਿ ਬਹਿਸ ਤੋਂ ਬਾਅਦ ਜਦੋਂ ਉਨ੍ਹਾਂ ਦੇਖਿਆ ਕਿ ਇਕ ਕਾਂਵੜੀਏ ਨੇ ਮਹਿਲਾ ਦੀ ਕਾਰ ਦੇ ਬੋਨਟ 'ਤੇ ਹੱਥ ਮਾਰਿਆ ਤਾਂ ਉਹ ਬਾਹਰ ਨਿਕਲ ਕੇ ਮਦਦ ਲਈ ਅੱਗੇ ਆਏ। ਤਾਂ ਇਕ ਨਹੀਂ, ਪਿਛੇ ਤੋਂ ਹੋਰ ਕਈ ਸਾਰੇ ਕਾਂਵੜੀਏ ਆ ਗਏ। ਸਾਰਿਆਂ ਦੇ ਹੱਥਾਂ ਵਿਚ ਜਾਂ ਤਾਂ ਹਾਕੀਆਂ ਸਨ ਜਾਂ ਬੇਸਬਾਲ ਬੈਟ। ਉਨ੍ਹਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਸਿੰਘ ਨੇ ਦਸਿਆ ਕਿ ਮਾਮਲੇ ਨੂੰ ਭੜਕਦਾ ਦੇਖ ਮੈਂ ਹੀ ਔਰਤ ਨੂੰ ਬੇਨਤੀ ਕੀ ਕਿ ਉਥੋਂ ਨਿਕਲ ਜਾਵੇ। ਮਹਿਲਾ ਕਾਫ਼ੀ ਘਬਰਾ ਗਈ ਸੀ। ਉਨ੍ਹਾਂ ਨੇ ਮੇਰੀ ਗੱਲ ਮੰਨ ਲਈ ਅਤੇ ਉਥੋਂ ਨਿਕਲ ਗਈ।
Kanwariyas violenceਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਮਾਹੌਲ ਅਜਿਹਾ ਬਣ ਗਿਆ ਜੋ ਸਾਰਿਆਂ ਨੇ ਵੀਡੀਓ ਜ਼ਰੀਏ ਦੇਖਿਆ ਹੀ ਹੋਵੇਗਾ। ਸਿੰਘ ਨੇ ਦਸਿਆ ਕਿ ਕਾਰ ਵਿਚ ਮਹਿਲਾ ਦਾ ਪਰਸ ਰਹਿ ਗਿਆ ਸੀ ਜੋ ਉਨ੍ਹਾਂ ਨੇ ਪੁਲਿਸ ਵਾਲੇ ਨੂੰ ਦੇ ਦਿਤਾ। ਉਥੇ ਬੈਕ ਸੀਟ 'ਤੇ ਇਕ ਸਕੂਲ ਬੈਗ ਵੀ ਪਿਆ ਹੋਇਆ ਸੀ। ਸਿੱਖ ਨੌਜਵਾਨ ਨੇ ਦਸਿਆ ਕਿ ਜਦੋਂ ਮੈਂ ਮਦਦ ਲਈ ਅੱਗੇ ਵਧਿਆ ਤਾਂ ਕਈ ਲੋਕਾਂ ਨੇ ਵਿਚ ਬਚਾਅ ਕਰਨ 'ਤੇ ਮਨ੍ਹਾਂ ਕੀਤਾ। ਮੈਂ ਉਹੀ ਕੀਤਾ ਜੋ ਇਕ ਸਿੱਖ ਨੂੰ ਕਰਨਾ ਚਾਹੀਦਾ ਹੈ। ਸਿੰਘ ਨੇ ਦਸਿਆ ਕਿ ਆਖ਼ਰ ਵਿਚ ਅਜਿਹੇ ਹਾਲਾਤ ਹੇ ਗਏ ਸਨ ਕਿ ਉਹ ਲੋਕ ਕਹਿਣ ਲੱਗੇ 'ਸਰਦਾਰ ਨੇ ਮਹਿਲਾ ਨੂੰ ਭਜਾ ਦਿਤਾ।
ਇਹ ਸੁਣ ਕੇ ਕਾਫ਼ੀ ਅਜ਼ੀਬ ਲੱਗਿਆ। ਸਾਰੇ ਕਾਂਵੜੀਏ ਬੌਖ਼ਲਾਏ ਅਤੇ ਕੁੱਝ ਤਾਂ ਮਾਰਕੁੱਟ 'ਤੇ ਉਤਾਰੂ ਇੱਧਰ ਉਧਰ ਘੁੰਮ ਰਹੇ ਸਨ। ਪੁਲਿਸ ਵੀ ਆਈ ਪਰ ਉਸ ਦੀ ਇਕ ਨਾ ਚੱਲੀ। ਉਹ ਸਾਰੇ ਪੁਲਿਸ ਵਾਲਿਆਂ ਦੇ ਸਾਹਮਣੇ ਕਾਰ ਨੂੰ ਬੁਰੀ ਤਰ੍ਹਾਂ ਤੋੜਦੇ ਰਹੇ।