ਦਿੱਲੀ : ਮਨੁੱਖੀ ਆਬਾਦੀ 'ਚ ਸੱਪ ਨਿਕਲਣ ਦੀਆਂ ਘਟਨਾਵਾਂ 60 ਫ਼ੀਸਦੀ ਵਧੀਆਂ
Published : Aug 9, 2018, 1:16 pm IST
Updated : Aug 9, 2018, 1:16 pm IST
SHARE ARTICLE
Snake
Snake

ਗਰਮੀ ਅਤੇ ਹੁੰਮਸ ਦੇ ਚਲਦਿਆਂ ਸੱਪ ਅਪਣੇ ਬਿਲਾਂ ਤੋਂ ਨਿਕਲ ਕੇ ਇਨਸਾਨੀ ਆਬਾਦੀ ਦੇ ਕੋਲ ਭਟਕ ਰਹੇ ਹਨ। ਸਾਲ 2015 ਨਾਲ ਤੁਲਨਾ ਕਰੀਏ ਤਾਂ ਰਿਹਾਇਸ਼ੀ ਭਵਨਾਂ ...

ਨਵੀਂ ਦਿੱਲੀ : ਗਰਮੀ ਅਤੇ ਹੁੰਮਸ ਦੇ ਚਲਦਿਆਂ ਸੱਪ ਅਪਣੇ ਬਿਲਾਂ ਤੋਂ ਨਿਕਲ ਕੇ ਇਨਸਾਨੀ ਆਬਾਦੀ ਦੇ ਕੋਲ ਭਟਕ ਰਹੇ ਹਨ। ਸਾਲ 2015 ਨਾਲ ਤੁਲਨਾ ਕਰੀਏ ਤਾਂ ਰਿਹਾਇਸ਼ੀ ਭਵਨਾਂ ਅਤੇ ਦਫ਼ਤਰ ਕੰਪਲੈਕਸਾਂ ਦੇ ਕੋਲ ਸੱਪ ਪਾਏ ਜਾਣ ਦੀ ਘਟਨਾ ਵਿਚ 60 ਫ਼ੀਸਦੀ ਤਕ ਦਾ ਵਾਧਾ ਹੋਇਆ ਹੈ। ਰਾਜਧਾਨੀ ਵਿਚ ਸਾਲ 2015 ਵਿਚ ਜਿੱਥੇ ਜੂਨ-ਜੁਲਾਈ ਵਿਚ ਸੱਪ ਨਿਕਲਣ ਦੀਆਂ 59 ਘਟਨਾਵਾਂ ਸਾਹਮਣੇ ਆਈ ਸਨ, ਉਥੇ ਹੀ ਇਸ ਸਾਲ ਇਨ੍ਹਾਂ ਦੋ ਮਹੀਨਿਆਂ ਵਿਚ ਸੱਪ ਨਿਕਲਣ ਦੀਆਂ 99 ਘਟਨਾਵਾਂ ਸਾਹਮਣੇ ਆਈਆਂ ਹਨ। 

SnakeSnakeਜ਼ਿਕਰਯੋਗ ਹੈ ਕਿ ਅਰਾਵਲੀ ਅਤੇ ਯਮਨਾ ਨੂੰ ਦਿੱਲੀ ਦੇ ਵਾਤਾਵਰਣ ਦੀਆਂ ਦੋ ਮੁੱਖ ਇਕਾਈਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਦੋਵੇਂ ਥਾਵਾਂ ਵਿਚ ਘੁਲੇ ਮਿਲੇ ਜੰਤੂ ਅਤੇ ਬਨਸਪਤੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਅਲੱਗ-ਅਲੱਗ ਪ੍ਰਜਾਤੀ ਦੇ ਸੱਪ ਵਿਚ ਸ਼ਾਮਲ ਹਨ। ਚਿੰਤਾ ਦੀ ਗੱਲ ਇਹ ਹੈ ਕਿ ਜੂਨ ਅਤੇ ਜੁਲਾਈ ਵਿਚ ਆਮ ਤੌਰ 'ਤੇ ਹੋਣ ਵਾਲੀ ਗਰਮੀ ਅਤੇ ਹੁੰਮਸ ਕਾਰਨ ਇਨ੍ਹਾਂ ਦੇ ਅਪਣੇ ਬਿਲਾਂ ਵਿਚੋਂ ਨਿਕਲ ਕੇ ਇਨਸਾਨੀ ਆਬਾਦੀ ਦੇ ਕੋਲ ਭਟਕਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। 

SnakeSnakeਰਾਜਧਾਨੀ ਵਿਚ ਸੱਪ ਫੜਨ ਵਾਲੀ ਸੰਸਥਾ ਦੇ ਮੁਖੀ ਕਾਰਤਿਕ ਸੱਤਿਆ ਨਰਾਇਣ ਨੇ ਦਸਿਆ ਕਿ ਸੱਪਾਂ ਦੇ ਇਨਸਾਨੀ ਆਬਾਦੀ ਵਿਚ ਆਉਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਸੱਪਾਂ ਦੀ ਆਬਾਦੀ ਵਧ ਗਈ ਹੈ। ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਸਿਰਫ਼ ਇਨਸਾਨਾਂ ਦੇ ਨਾਲ ਇਨ੍ਹਾਂ ਦੀ ਮੁਠਭੇੜ ਹੋਣ ਦੀਆਂ ਘਟਨਾਵਾਂ ਵਧ ਗਈਆਂ ਹਨ। ਸੱਪ ਮਿਲਣ ਦੀਆਂ ਜ਼ਿਆਦਾਤਰ ਘਟਨਾਵਾਂ ਦੁਆਰਕਾ, ਛਤਰਪੁਰ, ਸੈਨਿਕ ਫਾਰਮ, ਜੇਐਨਯੂ ਕੰਪਲੈਕਸ, ਗ੍ਰੇਟਰ ਕੈਲਾਸ਼-1, ਦੋ ਅਤੇ ਤਿੰਨ ਅਤੇ ਵਸੰਤ ਵਿਹਾਰ ਵਰਗੇ ਖੇਤਰਾਂ ਵਿਚ ਸਾਹਮਣੇ ਆਈਆਂ ਹਨ।

SnakeSnake
ਇਸ ਸਾਲ ਫੜੇ ਗਏ 99 ਸੱਪਾਂ ਵਿਚੋਂ 74 ਸੱਪ ਘਰਾਂ ਅਤੇ ਰਿਹਾਇਸ਼ੀ ਭਵਨਾਂ ਤੋਂ ਫੜੇ ਗਏ ਹਨ। ਜਦਕਿ ਅੱਠ ਸੱਪ ਸਕੂਲ ਜਾਂ ਸਿੱਖਿਆ ਸੰਸਥਾਵਾਂ ਤੋਂ ਫੜੇ ਗਏ ਹਨ। ਮਨੁੱਖੀ ਆਬਾਦੀ ਦੇ ਵਿਚਕਾਰ ਇਸ ਸਾਲ ਮੁੱਖ ਤੌਰ 'ਤੇ ਸਪੈਕਟੇਬਲ ਕੋਬਰਾ (ਨਾਗ), ਕਰੈਤ, ਪਾਈਥਨ (ਅਜਗਰ), ਇੰਡੀਅਨ ਰੈਟ ਸਨੈਕ, ਕਾਮਨ ਸੈਂਡ ਬੋਆ, ਵੋਲਫ ਸਨੈਕ, ਬਲੈਕ ਹੈਡਡ ਰਾਇਲ ਸਨੈਕ ਪ੍ਰਜਾਤੀ ਦੇ ਸੱਪ ਫੜੇ ਗਏ ਹਨ। ਇਨ੍ਹਾਂ ਵਿਚੋਂ ਕੋਬਰਾ ਅਤੇ ਕਰੈਤ ਬੇਹੱਦ ਜ਼ਹਿਰੀਲੇ ਸੱਪ ਹੁੰਦੇ ਹਨ ਅਤੇ ਇਨ੍ਹਾਂ ਦੇ ਕੱਟਣ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ। 

SnakeSnakeਜੇਐਨਯੂ ਦੇ ਸਕੂਲ ਆਫ਼ ਲਾਈਫ਼ ਸਾਇੰਸੇਜ਼ ਵਿਗਿਆਨੀ ਸੂਰੀਆ ਪ੍ਰਕਾਸ਼ ਨੇ ਕਿਹਾ ਕਿ ਸੰਘਣੇ ਜੰਗਲਾਂ ਦੀ ਕਮੀ ਅਤੇ ਨਿਰਮਾਣ ਗਤੀਵਿਧੀਆਂ ਦੇ ਚਲਦੇ ਸੱਪ ਅਪਣੇ ਸੁਰੱਖਿਅਤ ਟਿਕਾਣਿਆਂ ਤੋਂ ਬਾਹਰ ਆ ਰਹੇ ਹਨ। ਨਿਰਮਾਣ ਕਾਰਜ ਦੌਰਾਨ ਡੂੰਘਾਈ ਨਾਲ ਹੋਣ ਵਾਲੀ ਖੁਦਾਈ ਦੇ ਚਲਦਿਆਂ ਸੱਪਾਂ ਦੇ ਘਰ ਤਬਾਹ ਹੋ ਜਾਂਦੇ ਹਨ ਅਤੇ ਉਹ ਛੁਪਣ ਲਈ ਇਨਸਾਨਾਂ ਦੀ ਆਬਾਦੀ ਵੱਲ ਜਾਂਦੇ ਹਨ। ਗਰਮੀ ਅਤੇ ਹੁੰਮਸ ਕਾਰਨ ਬਾਹਰ ਨਿਕਲ ਰਹੇ ਸੱਪ ਸਾਲ 2015 ਦੀ ਤੁਲਨਾ ਵਿਚ ਮਾਲਿਆਂ ਵਿਚ ਵਾਧਾ ਹੋਇਆ ਹੈ। ਇਸ ਸਾਲ ਜੂਨ-ਜੁਲਾਈ ਮਹੀਨੇ ਵਿਚ ਹੁਣ ਤਕ 99 ਮਾਮਲੇ ਸਾਹਮਣੇ ਆ ਚੁੱਕੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement