
ਸੱਪ ਨੂੰ ਦੇਖਦੇ ਹੀ ਚੰਗੇ- ਚੰਗਿਆਂ ਦੇ ਹੱਥ-ਪੈਰ ਕੰਬ ਉਠਦੇ ਹਨ, ਪਰ ਇੱਥੇ ਇੱਕ ਔਰਤ ਨੇ ਬਹੁਤ ਵੱਡੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ ਹੈ।
ਬਹਰਾਇਚ, ਯੂਪੀ, ਸੱਪ ਨੂੰ ਦੇਖਦੇ ਹੀ ਚੰਗੇ- ਚੰਗਿਆਂ ਦੇ ਹੱਥ-ਪੈਰ ਕੰਬ ਉਠਦੇ ਹਨ, ਪਰ ਇੱਥੇ ਇੱਕ ਔਰਤ ਨੇ ਬਹੁਤ ਵੱਡੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ ਹੈ। ਇਹ ਘਟਨਾ ਯੂਪੀ ਦੇ ਬਹਰਾਇਚ ਇਲਾਕੇ ਦੀ ਹੈ। ਟਾਇਲਟ ਜਾ ਰਹੀ ਔਰਤ ਨੂੰ ਰਸਤੇ ਵਿੱਚ ਇੱਕ ਸੱਪ ਨੇ ਢੰਗ ਮਾਰ ਦਿੱਤਾ।
Lady bring the sanke to Hospitalਦੱਸ ਦਈਏ ਕਿ ਔਰਤ ਨੇ ਬਜਾਏ ਘਬਰਾਉਣ ਦੇ ਹੌਂਸਲੇ ਨਾਲ ਉਸ ਸੱਪ ਨੂੰ ਸੋਟੀ ਅਤੇ ਆਪਣੀ ਸਾੜ੍ਹੀ ਦੀ ਮਦਦ ਨਾਲ ਫੜਕੇ ਡੱਬੇ ਵਿਚ ਬੰਦ ਕਰ ਲਿਆ। ਇਸ ਤੋਂ ਬਾਅਦ ਉਹ ਇਲਾਜ ਕਰਵਾਉਣ ਹਸਪਤਾਲ ਪਹੁੰਚੀ, ਤਾਂ ਸੱਪ ਨੂੰ ਅਪਣੇ ਨਾਲ ਲੈ ਗਈ।
Lady bring the sanke to Hospitalਹਲਦੀ ਥਾਣਾ ਇਲਾਕੇ ਦੇ ਸ਼ਾਹਪੁਰ ਮੌਜਾ ਪਿੰਡ ਦੀ ਰਹਿਣ ਵਾਲੀ ਅਮੀਰ ਕਲਾ ਗੁਜ਼ਰੀ ਰਾਤ ਟਾਇਲਟ ਲਈ ਖੇਤਾਂ ਵਲ ਜਾ ਰਹੀ ਸੀ। ਉਦੋਂ ਇੱਕ ਜ਼ਹਿਰੀਲੇ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ। ਔਰਤ ਦੀ ਨਜ਼ਰ ਜਦੋਂ ਸੱਪ ਉੱਤੇ ਪਈ, ਤਾਂ ਉਸਨੇ ਰੌਲਾ ਪਾਉਂਦੇ ਹੋਏ ਸੋਟੀ ਅਤੇ ਆਪਣੀ ਸਾੜ੍ਹੀ ਦੀ ਮਦਦ ਨਾਲ ਸੱਪ ਨੂੰ ਹੱਥਾਂ ਵਿਚ ਫੜ ਲਿਆ। ਅਵਾਜ ਸੁਣਕੇ ਉੱਥੇ ਪੁੱਜੇ ਪਰਿਵਾਰਕ ਮੈਂਬਰਾਂ ਨੂੰ ਔਰਤ ਨੇ ਘਟਨਾ ਬਾਰੇ ਦੱਸਿਆ।
Lady bring the sanke to Hospitalਇਸ ਵਿਚ ਔਰਤ ਨੇ ਸੱਪ ਨੂੰ ਡੱਬੇ ਵਿਚ ਬੰਦ ਕਰ ਦਿੱਤਾ। ਪਰਿਵਾਰਕ ਮੈਂਬਰਾਂ ਵੱਲੋਂ ਔਰਤ ਨੂੰ ਝੱਟ ਪੱਟ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਉਹ ਸੱਪ ਨੂੰ ਵੀ ਨਾਲ ਲੈ ਕੇ ਆਏ ਸਨ। ਔਰਤ ਦੇ ਹੌਂਸਲੇ ਨੂੰ ਦੇਖਕੇ ਡਾਕਟਰ ਵੀ ਹੈਰਾਨ ਰਹਿ ਗਏ। ਇਲਾਜ ਸਮੇ ਸਿਰ ਹੋ ਜਾਣ 'ਤੇ ਔਰਤ ਦੀ ਹਾਲਤ ਵਿਚ ਹੁਣ ਕਾਫੀ ਸੁਧਾਰ ਹੈ।