
ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੀ ਰਸੋਈ ਵਿਚੋਂ 60 ਸੱਪ ਮਿਲੇ ਹਨ.............
ਔਰੰਗਾਬਾਦ : ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੀ ਰਸੋਈ ਵਿਚੋਂ 60 ਸੱਪ ਮਿਲੇ ਹਨ। ਇਕੋਂ ਥਾਂ ਤੋਂ ਇੰਨੇ ਸੱਪ ਮਿਲਣ ਕਾਰਨ ਸਕੂਲ ਦੇ ਸਟਾਫ਼ ਅਤੇ ਬੱਚਿਆਂ ਵਿਚਾਲੇ ਡਰ ਦਾ ਮਾਹੌਲ ਪੈਦਾ ਹੋ ਗਿਆ। ਸਕੂਲ ਦੇ ਅਧਿਕਾਰੀਆਂ ਨੇ ਦਸਿਆ ਕਿ ਸਕੂਲ ਦੀ ਰਸੋਈ ਵਿਚ ਕੰਮ ਕਰਨ ਵਾਲੇ ਮਹਿਲਾ ਕੁਕ ਨੇ ਬਾਲਣ ਲਈ ਵਰਤੀਆਂ ਜਾਣ ਵਾਲੀਆਂ ਲਕੜਾਂ ਦੇ ਨੇੜੇ ਦੋ ਸੱਪ ਵੇਖੇ ਅਤੇ ਜਦ ਉਸ ਨੇ ਹੋਰ ਲਕੜਾਂ ਹਟਾਈਆਂ ਤਾਂ ਉਸ ਨੇ 58 ਹੋਰ ਸੱਪ ਵੇਖੇ।
ਸਕੂਲ ਦੇ ਪ੍ਰਿੰਸੀਪਲ ਤ੍ਰਿਯੰਬਕ ਭੋਸਲੇ ਨੇ ਕਿਹਾ ਕਿ 60 ਸੱਪ ਵੇਖਣ ਤੋਂ ਬਾਅਦ ਸਕੂਲ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਪਿੰਡ ਦੇ ਲੋਕ ਸੱਪਾਂ ਨੂੰ ਮਾਰਨ ਲਈ ਹਥਿਆਰ ਲੈ ਕੇ ਸਕੂਲ ਵਿਚ ਦਾਖ਼ਲ ਹੋਏ ਪਰ ਲੋਕਾਂ ਨੂੰ ਸੱਪ ਮਾਰਨ ਨਹੀਂ ਦਿਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਅਦ ਵਿਚ ਸਪੇਰੇ ਨੂੰ ਬੁਲਾਇਆ ਜਿਸ ਨੇ ਲਗਭਗ ਦੋ ਘੰਟੇ ਬਾਅਦ ਸਾਰੇ ਸੱਪਾਂ ਨੂੰ ਕਾਬੂ ਕਰ ਕੇ ਬੋਤਲਾਂ ਵਿਚ ਪਾ ਲਿਆ। (ਪੀ.ਟੀ.ਆਈ.)