ਕੋਚਿੰਗ ਹੱਬ ਕੋਟਾ 'ਚ ਤਿੰਨ ਦਿਨਾਂ ਦੌਰਾਨ ਦੋ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ
Published : Aug 9, 2018, 9:15 am IST
Updated : Aug 9, 2018, 9:15 am IST
SHARE ARTICLE
Suicide
Suicide

ਰਾਜਸਥਾਲ ਦੇ ਕੋਟਾ 'ਚ ਤਿੰਨ ਦਿਨਾਂ ਅੰਦਰ ਦੋ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ। ਦੇਸ਼ ਦਾ ਕੋਚਿੰਗ ਹਬ ਕੋਟਾ ਇਸ ਸਾਲ ਹੁਣ ਤਕ ਇਮਤਿਹਾਨਾਂ ਦੀ ਤਿਆਰੀ ਕਰ ਰਹੇ...........

ਕੋਟਾ  :  ਰਾਜਸਥਾਲ ਦੇ ਕੋਟਾ 'ਚ ਤਿੰਨ ਦਿਨਾਂ ਅੰਦਰ ਦੋ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ। ਦੇਸ਼ ਦਾ ਕੋਚਿੰਗ ਹਬ ਕੋਟਾ ਇਸ ਸਾਲ ਹੁਣ ਤਕ ਇਮਤਿਹਾਨਾਂ ਦੀ ਤਿਆਰੀ ਕਰ ਰਹੇ 13 ਵਿਦਿਆਰਥੀਆਂ ਦੀ ਮੌਤ ਦਾ ਗਵਾਹ ਬਣ ਚੁਕਾ ਹੈ। ਤਿੰਨ ਦਿਨਾਂ ਵਿਚ ਜਿਸ ਦੂਜੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ ਹੈ, ਉਹ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ ਅਤੇ ਇਥੇ ਨੀਟ ਦੀ ਤਿਆਰੀ ਕਰ ਰਹੀ ਸੀ। ਮੰਗਲਵਾਰ ਨੂੰ ਉਸ ਦੀ ਲਾਸ਼ ਹੋਸਟਲ ਦੇ ਕਮਰੇ ਵਿਚ ਮਿਲੀ। ਪੁਲਿਸ ਨੇ ਦਸਿਆ ਕਿ 11ਵੀ ਦੀ ਵਿਦਿਆਰਥਣ ਸਾਕਸ਼ੀ ਮਹਾਰਾਸ਼ਟਰ ਦੀ ਨਿਵਾਸੀ ਸੀ ਅਤੇ ਉਹ ਇਥੇ ਕੁੰਹਾੜੀ ਲੈਂਡਮਾਰਕ ਵਿਖੇ ਹੋਸਟਲ ਵਿਚ ਰਹਿ ਰਹੀ ਸੀ।

ਸੋਮਵਾਰ ਦੇਰ ਰਾਤ ਤਕ ਉਹ ਹੋਰ ਵਿਦਿਆਰਥੀਆਂ ਨਾਲ ਪੜ੍ਹਾਈ ਕਰ ਰਹੀ ਸੀ। ਉਸ ਤੋਂ ਬਾਅਦ ਉਹ ਅਪਣੇ ਕਮਰੇ ਵਿਚ ਚਲੀ ਗਈ। ਮੰਗਲਵਾਰ ਨੂੰ ਦੁਪਹਿਰ ਤਕ ਉਹ ਹੋਸਟਲ ਦੇ ਕਮਰੇ ਤੋਂ ਬਾਹਰ ਨਹੀਂ ਆਈ। ਉਸ ਤੋਂ ਪਹਿਲਾਂ ਸੱਭ ਨੇ ਸੋਚਿਆ ਕਿ ਉਸ ਨੇ ਦੇਰ ਰਾਤ ਤਕ ਪੜ੍ਹਾਈ ਕੀਤੀ ਹੈ, ਇਸ ਲਈ ਸੌਂ ਰਹੀ ਹੋਵੇਗੀ ਪਰ ਦੁਪਹਿਰ ਤੋਂ ਬਾਅਦ ਵਾਰਡਨ ਨੇ ਦਰਵਾਜ਼ਾ ਖੜਕਾਇਆ ਤਾਂ ਅਖ਼ੀਰ ਦਰਵਾਜ਼ਾ ਤੋੜਿਆ ਗਿਆ।

ਅੰਦਰ ਉਸ ਦੀ ਲਾਸ਼ ਲਟਕ ਰਹੀ ਸੀ। ਡਾਕਟਰੀ ਅਤੇ ਇੰਜਨੀਅਰਿੰਗ ਦੀ ਕੋਚਿੰਗ ਲੈਣ ਲਈ ਹਰ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 1.50 ਲੱਖ ਤੋਂ ਵੱਧ ਵਿਦਿਆਰਥੀ ਕੋਟਾ ਆਉਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੇ ਅੰਕੜਿਆਂ ਮੁਤਾਬਕ 2013 ਤੋਂ 2017 ਤਕ ਕੋਟਾ 'ਚ ਕੋਚਿੰਗ ਕਰਨ ਵਾਲੇ 58 ਵਿਦਿਆਰਥੀ ਖ਼ੁਦਕੁਸ਼ੀ ਕਰ ਚੁਕੇ ਹਨ। (ਏਜੰਸੀ)

Location: India, Rajasthan, Kota

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement