
ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਗ੍ਰਾਮੀਣ ਇਲਾਕਿਆਂ ਵਿਚ ਸਿਰਫ 8% ਬੱਚੇ ਹੀ ਆਨਲਾਈਨ ਕਲਾਸਾਂ ਲਗਾਉਣ ਦੇ ਸਮਰੱਥ ਹਨ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਕਾਰਨ ਕਾਫੀ ਸਮੇਂ ਤੋਂ ਦੇਸ਼ ਵਿਚ ਸਕੂਲ ਬੰਦ ਸਨ। ਮਾਮਲਿਆਂ ਦੀ ਗਿਣਤੀ ਵਿਚ ਕਮੀ ਆਉਣ ਤੋਂ ਬਾਅਦ ਕਈ ਸੂਬਿਆਂ ਨੇ ਹੁਣ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। ਹਾਲਾਂਕਿ ਕਈ ਸੂਬਿਆਂ ਵਿਚ ਛੋਟੀਆਂ ਕਲਾਸਾਂ ਦੀ ਅਜੇ ਵੀ ਆਨਲਾਈਨ ਪੜ੍ਹਾਈ (Online Study) ਜਾਰੀ ਹੈ। ਇਸ ਦੌਰਾਨ ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਗ੍ਰਾਮੀਣ ਇਲਾਕਿਆਂ ਵਿਚ ਸਿਰਫ 8% ਬੱਚੇ ਹੀ ਆਨਲਾਈਨ ਕਲਾਸਾਂ ਲਗਾਉਣ ਦੇ ਸਮਰੱਥ ਹਨ, ਜਦਕਿ 37 ਫੀਸਦ ਵਿਦਿਆਰਥੀ ਕਿਸੇ ਤਰ੍ਹਾਂ ਦੀ ਕੋਈ ਕਲਾਸ ਨਹੀਂ ਲਗਾ ਪਾ ਰਹੇ।
Online Class
ਹੋਰ ਪੜ੍ਹੋ: IAF Recruitment: ਹਵਾਈ ਫੌਜ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 174 ਅਸਾਮੀਆਂ ਲਈ ਜਲਦ ਕਰੋ ਅਪਲਾਈ
ਆਨਲਾਈਨ ਪੜ੍ਹਾਈ ਤੋਂ ਵਾਂਝੇ ਇਹ ਬੱਚੇ (Poor Rural Students) ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਪਹਿਲੀ ਕਲਾਸ ਤੋਂ ਅੱਠਵੀਂ ਤੱਕ ਦੇ ਇਸ ਸਰਵੇ ਵਿਚ 60 ਫੀਸਦ ਗ੍ਰਾਮੀਣ ਇਲਾਕਿਆਂ ਦੇ ਅਤੇ 60 ਫੀਸਦ ਆਦਿਵਾਸੀ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਵਿਚ ਅੱਧੇ ਨਮੂਨੇ ਦਿੱਲੀ, ਝਾਰਖੰਡ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਲਏ ਗਏ ਹਨ।
Online classes
ਹੋਰ ਪੜ੍ਹੋ: Tokyo Paralympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਸਰਵੇਖਣ ਵਿਚ ਖੁਲਾਸਾ ਹੋਇਆ ਹੈ ਕਿ ਗ੍ਰਾਮੀਣ ਇਲਾਕਿਆਂ ਵਿਚ ਲਗਾਤਾਰ ਆਨਲਾਈ ਕਲਾਸਾਂ ਲਾਗਉਣ ਵਾਲੇ ਬੱਚਿਆਂ ਦੀ ਗਿਣਤੀ ਸਿਰਫ 8 ਫੀਸਦ ਹੈ ਜਦਕਿ ਸ਼ਹਿਰੀ ਇਲਾਕਿਆਂ ਵਿਚ 24 ਫੀਸਦ ਬੱਚੇ ਹੀ ਲਗਾਤਾਰ ਆਨਲਾਈਨ ਕਲਾਸਾਂ ਲਗਾ ਰਹੇ ਹਨ। ਸਰਵੇਖਣ ਕਰਨ ਵਾਲੀ ਦਿੱਲੀ ਆਈਆਈਟੀ ਦੀ ਰਿਤਿਕਾ ਖੇੜਾ ਨੇ ਦੱਸਿਆ ਕਿ ਸਰਵੇਖਣ ਵਿਚ ਕੁੱਲ 1362 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ, ਜੋ ਕਿ ਦੇਸ਼ ਭਰ ਦੇ 15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ।
Students
ਹੋਰ ਪੜ੍ਹੋ: ਕਿਸਾਨ ਮੋਰਚੇ ਦਾ ਐਲਾਨ, ਭਲਕੇ ਸੱਦੀ ਗਈ ਸਿਆਸੀ ਪਾਰਟੀਆਂ ਦੀ ਬੈਠਕ, BJP ਨੂੰ ਨਹੀਂ ਦਿੱਤਾ ਸੱਦਾ
ਸਰਵੇਖਣ ਵਿਚ ਪਾਇਆ ਗਿਆ ਕਿ ਅੱਧੇ ਬੱਚਿਆਂ ਕੋਲ ਸਮਾਰਟਫੋਨ ਨਹੀਂ ਹੈ ਅਤੇ ਜਿਨ੍ਹਾਂ ਕੋਲ ਸਮਾਰਟਫੋਨ ਹੈ, ਉਹਨਾਂ ਵਿਚੋਂ ਸਿਰਫ 15 ਪ੍ਰਤੀਸ਼ਤ ਨੇ ਕਿਹਾ ਕਿ ਉਹ ਨਿਯਮਿਤ ਤੌਰ ਤੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਈ ਬੱਚਿਆਂ ਨੇ ਕਿਹਾ ਕਿ ਸਮਾਰਟਫੋਨ ਹੋਣ ਦੇ ਬਾਵਜੂਦ ਪੈਸੇ ਦੀ ਕਮੀ ਕਾਰਨ ਡਾਟਾ ਨਹੀਂ ਹੈ, ਇਸ ਲਈ ਉਹ ਆਨਲਾਈਨ ਕਲਾਸ ਲਗਾਉਣ ਤੋਂ ਅਸਮਰੱਥ ਹਨ।