
ਦਿੱਲੀ ‘ਚ ਇਕ ਪਿਤਾ ਨੇ ਅਪਣੇ 37 ਸਾਲਾ ਬੇਟੇ ਨੂੰ ਥੱਪੜ ਮਾਰਿਆ ਤਾਂ ਬੇਟੇ ਨੇ ਬਦਲੇ ‘ਚ ਉਹਨਾਂ ਦੀ ਹੱਤਿਆ ਕਰ ਦਿੱਤੀ....
ਨਵੀਂ ਦਿੱਲੀ (ਪੀਟੀਆਈ) : ਦਿੱਲੀ ‘ਚ ਇਕ ਪਿਤਾ ਨੇ ਅਪਣੇ 37 ਸਾਲਾ ਬੇਟੇ ਨੂੰ ਥੱਪੜ ਮਾਰਿਆ ਤਾਂ ਬੇਟੇ ਨੇ ਬਦਲੇ ‘ਚ ਉਹਨਾਂ ਦੀ ਹੱਤਿਆ ਕਰ ਦਿੱਤੀ। ਪਰ ਮਾਮਲਾ ਸਿਰਫ਼ ਇਨ੍ਹਾ ਹੀ ਨਹੀਂ ਸੀ। ਅਸਲੀਅਤ ਵਿਚ ਉਹ ਬੇਟਾ ਅਪਣੇ ਪਿਤਾ ਦੀ ਜਾਇਦਾਦ ਨੂੰ ਹੜਪਨਾ ਚਾਹੁੰਦਾ ਸੀ। ਘਟਨਾ ਮਈ ਦੇ ਪਹਿਲੇ ਹਫ਼ਤੇ ਦੀ ਹੈ। 37 ਸਾਲ ਦਾ ਗੌਰਵ ਖੇੜਾ ਨਾਮ ਦਾ ਵਿਅਕਤੀ ਕ੍ਰਿਕਟ ਮੈਚ ‘ਚ ਵੇਟਿੰਗ ਦੇ ਦੌਰਾਨ ਕਾਫ਼ੀ ਪੈਸੇ ਹਾਰ ਗਿਆ। ਤਾਂ ਉਹ ਮਦਦ ਲਈ ਅਪਣੇ ਪਿਤਾ ਕੋਲ ਗਿਆ। ਪਰ ਪਿਤਾ ਨੇ ਗੁੱਸੇ ਵਿਚ ਆ ਕੇ ਉਸ ਦੇ ਥੱਪੜ ਮਾਰਿਆ। ਇਸ ਤੋਂ ਬਾਅਦ ਹੀ ਗੌਰਵ ਨੇ ਪਿਤਾ ਨੂੰ ਮਾਰਨ ਦਾ ਪਲਾਨ ਬਣਾਇਆ।
Son kills father's
21 ਮਈ ਨੂੰ ਦੋ ਮੋਟਰਸਾਇਕਲ ਸਵਾਰਾ ਅਨਿਲ ਦੀ ਹੱਤਿਆ ਕਰ ਦਿੱਤੀ। ਉਸ ਸਮੇਂ ਉਹ ਦਿੱਲੀ ਤੋਂ ਗਾਜ਼ੀਆਬਾਦ ‘ਚ ਇਕ ਬਿਜਨਸ ਮੀਟਿੰਗ ਕਰਨ ਜਾ ਰਹੇ ਸੀ। ਪੰਜ ਮਹੀਨੇ ਤਕ ਇਸ ਕੇਸ ਦੀ ਜਾਂਚ ਕਰਨ ਤੋਂ ਬਾਅਦ ਦਿੱਲੀ ਪੁਲੀਸ ਨੇ ਅਖੀਰ ‘ਚ ਕੇਸ ਨੂ ਸੁਲਝਾ ਲਿਆ ਹੈ। ਇਸ ਮਾਮਲੇ ‘ਚ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗੌਰਵ ਦੇ ਨਾਲ ਉਸ ਦੇ 23 ਸਾਲਾ ਦੋਸਤ ਵਿਸ਼ਾਲ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਦੋ ਮੋਟਰਸਾਇਕਲ ਸਵਾਰਾਂ ਨੇ ਸਾਦਿਕ ਨਾਲ ਦੇ ਇਕ ਸ਼ੂਟਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
Son kills father's
ਐਡੀਸ਼ਨਲ ਕਮਿਸ਼ਨਰ ਅਜੀਤ ਸਿੰਗਲਾ ਨੇ ਦੱਸਿਆ ਕਿ ਗੌਰਵ ਨੇ ਅਪਣੇ ਪਿਤਾ ਨੂੰ ਮਾਰਨ ਦੇ ਲਈ ਦੋ ਲੋਕਾਂ ਨੂੰ ਸੁਪਾਰੀ ਦਿੱਤੀ ਸੀ। ਇਹ ਦੋ ਲੋਕ ਸ਼ਮਸ਼ੇਰ ਅਤੇ ਸਾਦਿਕ ਸੀ। ਗੌਰਵ ਨੇ ਇਹਨਾਂ ਦੋਨਾਂ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤੀ ਸੀ। ਉਥੇ ਉਸ ਨੇ ਅਪਣੇ ਦੋਸਤ ਵਿਸ਼ਾਲ ਗਰਗ ਨਾਲ ਵੀ ਵਾਅਦਾ ਕੀਤਾ ਸੀ ਕਿ ਉਸਦੇ ਪਿਤਾ ਦੇ ਮਰਨ ਤੋਂ ਬਾਅਦ ਅਪਣੇ ਪਿਤਾ ਦੇ ਕੈਮਿਕਲ ਬਿਜਨਸ ‘ਚ 25 ਫ਼ੀਸਦੀ ਉਹਨਾਂ ਨੂੰ ਦੇਵੇਗਾ। ਗੌਰਵ ਦੇ ਪਿਤਾ ਅਨਿਲ ਖੇੜਾ ਨੂੰ ਮਾਰਨ ਤੋਂ ਪਹਿਲਾਂ ਵਾਟਸਅੱਪ ਉਤੇ ਇਕ ਗਰੁੱਪ ਬਣਾਇਆ ਹੋਇਆ ਹੈ। ਜਿਸ ਨਾਲ ਪਲਾਨ ‘ਚ ਸ਼ਾਮਲ ਸਾਰੇ ਲੋਕ ਇਕ ਦੂਜੇ ਦੇ ਸੰਪਰਕ ਵਿਸ ਸੀ।
Son kills father's
ਸ਼ਮਸ਼ੇਰ ਅਤੇ ਸਾਦਿਕ ਨੇ ਅਪਣੇ ਕੰਮ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਾਟਸਅੱਪ ਉਤੇ ਹੀ ਗੌਰਵ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ। ਇਸ ਤੋਂ ਬਾਅਦ ਵਾਟਸਅੱਪ ਗਰੁੱਪ ਨੂੰ ਡਲੀਟ ਕਰ ਦਿਤਾ ਗਿਆ। ਗੌਰ ਨੇ ਸ਼ਮਸ਼ੇਰ ਨੂੰ ਕੰਮ ਹੋਣ ਤੋਂ ਬਾਅਦ ਪੰਜ ਲੱਖ ਰੁਪਏ ਦੇ ਦਿੱਤੇ ਪਰ ਸ਼ਮਸ਼ੇਰ ਨੇ ਸਾਦਿਕ ਨੂੰ ਕੇਵਲ 50 ਹਜਾਰ ਰੁਪਏ ਹੀ ਦਿਤੇ। ਸਾਦਿਕ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਗੌਰਵ ਅਨਿਲ ਖੇੜਾ ਦਾ ਇਕਲੌਤਾ ਬੇਟਾ ਹੈ। ਅਤੇ ਪਿਤਾ ਤੋਂ ਬਾਅਦ ਉਹਨਾਂ ਦੇ ਸਾਰੇ ਕਾਰੋਬਾਰ ਦਾ ਇਕਲੌਤਾ ਬੇਟਾ ਹੱਕਦਾਰ ਹੈ। ਇਸ ਤੋਂ ਬਾਅਦ ਗੌਰਵ ਤੋਂ ਹੋਰ ਪੈਸਿਆਂ ਦੀ ਡਿਮਾਂਡ ਕਰਨ ਲੱਗਾ। ਮਾਮਲੇ ਨੂੰ ਸੁਲਝਾਉਣ ਲਈ ਸਾਰੇ ਲੋਕ ਵਿਸ਼ਾਲ ਦੇ ਹੋਟਲ ‘ਚ ਮਿਲੇ। ਅਤੇ ਉਦੋਂ ਪੁਲਿਸ ਨੇ ਉਹਨਾਂ ਸਾਰੇ ਨੂੰ ਫੜ੍ਹ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਪੁਲਿਸ ਹੁਣ ਵੀ ਸ਼ਮਸ਼ੇਰ ਦੀ ਭਾਲ ਕਰ ਰਹੀ ਹੈ।