
ਕਾਂਗਰਸ ਅਤੇ 13 ਹੋਰ ਵਿਰੋਧੀ ਪਾਰਟੀਆਂ ਦੀਆਂ ਯੁਵਾ ਇਕਾਈਆਂ ਨੇ ਨਰਿੰਦਰ ਮੋਦੀ ਸਰਕਾਰ ਦੀਆਂ 'ਨਾਕਾਮੀਆਂ' ਵਿਰੁਧ ਪ੍ਰਦਰਸ਼ਨ ਕੀਤਾ............
ਨਵੀਂ ਦਿੱਲੀ : ਕਾਂਗਰਸ ਅਤੇ 13 ਹੋਰ ਵਿਰੋਧੀ ਪਾਰਟੀਆਂ ਦੀਆਂ ਯੁਵਾ ਇਕਾਈਆਂ ਨੇ ਨਰਿੰਦਰ ਮੋਦੀ ਸਰਕਾਰ ਦੀਆਂ 'ਨਾਕਾਮੀਆਂ' ਵਿਰੁਧ ਪ੍ਰਦਰਸ਼ਨ ਕੀਤਾ।
ਯੂਨਾਈਟਿਡ ਯੂਥ ਫ਼ਰੰਟ ਦੇ ਬੈਨਰ ਹੇਠ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਮੰਡੀ ਹਾਊਸ ਦੇ ਜੰਤਰ-ਮੰਤਰ ਤਕ ਮਾਰਚ ਕਢਿਆ। ਇਸ ਤੋਂ ਬਾਅਦ ਜੰਤਰ-ਮੰਤਰੀ 'ਤੇ ਰੈਲੀ ਕੀਤੀ ਗਈ।
ਯੁਵਾ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ, 'ਯੂਨਾਈਟਿਡ ਯੂਥ ਫ਼ਰੰਟ ਦੀ ਪਹਿਲੀ ਰੈਲੀ ਦਾ ਸ਼ੰਖਨਾਦ ਹੋਇਆ। 14 ਵੱਖ ਵੱਖ ਰਾਜਨੀਤਕ ਪਾਰਅੀਆਂ ਦੇ ਯੁਵਾ ਸੰਗਠਨਾਂ ਦੇ ਲੋਕਾਂ ਨੇ ਇਕਜੁਟ ਹੋ ਕੇ ਕੇਂਦਰ ਵਿਚ ਬੈਠੀ ਲੋਕ ਵਿਰੋਧੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਵਿਰੁਧ ਹੁੰਕਾਰ ਭਰੀ ਅਤੇ ਵਿਖਾਇਆ ਕਿ ਦੇਸ਼ ਦਾ ਨੌਜਵਾਨ ਹੁਣ ਇਨ੍ਹਾਂ ਦੇ ਜੁਮਲਿਆਂ ਅਤੇ ਝੂਠੇ ਵਾਅਦਿਆਂ ਦਾ ਸ਼ਿਕਾਰ ਨਹੀਂ ਹੋਵੇਗਾ।' ਉਨ੍ਹਾਂ ਕਿਹਾ, 'ਇਸ ਸਰਕਾਰ ਵਿਚ ਨੌਜਵਾਨ, ਔਰਤਾਂ ਅਤੇ ਕਿਸਾਨ ਸੱਭ ਤੋਂ ਜ਼ਿਆਦਾ ਪਰੇਸ਼ਾਨ ਹਨ।
ਕਿਸਾਨਾਂ ਦੇ ਨਾਮ 'ਤੇ ਚਲਾਈ ਜਾ ਰਹੀ ਸਫ਼ਲ ਬੀਮਾ ਯੋਜਨਾ ਵਿਚ ਪ੍ਰਾਈਵੇਟ ਕੰਪਨੀਆਂ ਨੂੰ 14,828 ਕਰੋੜ ਦਾ ਲਾਭ ਮੋਦੀ ਸਰਕਾਰ ਨੇ ਪਹੁੰਚਾਇਆ ਹੈ।' ਪ੍ਰਦਰਸ਼ਨ ਵਿਚ ਸੀਪੀਐਮ ਦੀ ਯੁਵਾ ਇਕਾਈ ਆਲ ਇੰਡੀਆ ਯੂਥ ਫ਼ਰੰਟ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਯੁਵਾ ਇਕਾਈ ਰਾਸ਼ਟਰਵਾਦੀ ਯੁਵਾ ਕਾਂਗਰਸ, ਸਮਾਜਵਾਦੀ ਪਾਰਟੀ ਦੀ ਯੁਵਾ ਇਕਾਈ ਸਮਾਜਵਾਦੀ ਸਪਾ, ਫ਼ਾਰਵਰਡ ਬਲਾਕ ਦੀ ਯੁਵਾ ਸ਼ਾਖ਼ਾ ਆਲ ਇੰਡੀਆ ਯੂਥ ਲੀਗ ਅਤੇ ਕੁੱਝ ਹੋਰ ਪਾਰਟੀਆਂ ਦੀਆਂ ਯੁਵਾ ਇਕਾਈਆਂ ਸ਼ਾਮਲ ਹੋਈਆਂ। (ਏਜੰਸੀ)