
ਸੇਵਾਦਾਰਾਂ ਵਲੋਂ ਕਿਹਾ ਗਿਆ, "ਪਾਵਨ ਅੰਗਾਂ ਨੂੰ ਖਾਧਾ ਗਾਂ ਨੇ"
ਰਾਜਸਥਾਨ: ਰਾਜਸਥਾਨ ਦੇ ਜਿਲ੍ਹੇ ਅਜਮੇਰ ਵਿਚ ਸਥਿਤ ਇੱਕ ਗੁਰੂਦੁਆਰਾ ਸਾਹਿਬ ਅੰਦਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਫਟੇ ਹੋਏ ਅੰਗ ਮਿਲੇ ਹਨ ਜਦ ਕਿ ਮੌਕੇ ਤੇ ਪਹੁੰਚੇ ਸਿੱਖਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਜਿਹੀ ਹੀ ਹਾਲਤ ਵਿਚ ਪਾਇਆ ਗਿਆ ਸੀ। ਜਦ ਗੁਰੂ ਸਾਹਿਬ ਦੀ ਬੇਅਦਬੀ ਦਾ ਰੌਲਾ ਪਿਆ ਤਾਂ ਉਥੇ ਦੀ ਮੈਨੇਜਮੈਂਟ ਨਾਲ ਪਹੁੰਚੀ ਸਿੱਖ ਜਥੇਬੰਦੀ ਵਲੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਪਰ ਉਨ੍ਹਾਂ ਨੇ ਜਵਾਬ ਦਾ ਇੱਟਾਂ ਕਿ ਗੁਰੂ ਘਰ ਦੇ ਅੰਦਰ ਕੋਈ ਗਾਂ ਵੜ ਗਈ ਸੀ।
Shri Guru Granth Sahib Ji
ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਾ ਲਏ।ਪਰ ਸਿੱਖ ਜਥੇਬੰਦੀ ਨੇ ਜਦੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਦੇਖਿਆ ਤਾਂ ਉਨ੍ਹਾਂ ਕਿਹਾ ਹੈ ਕਿ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਨਾ ਕਿ ਗਾਂ ਨੇ ਖਾਧੇ ਹਨ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਬਾਅਦ ਵਿਚ ਸਿੱਖ ਜਥੇਬੰਦੀ ਵਲੋਂ ਪੂਰੇ ਮਾਨ ਸਨਮਾਨ ਨਾਲ ਗੁਰੂਦੁਆਰਾ ਸਾਹਿਬ ਅੰਦਰ ਸਥਾਪਿਤ ਕਰ ਦਿੱਤਾ ਗਿਆ। ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਜੱਥਬੰਦੀ ਦੇ ਵਾਰ ਵਾਰ ਪੁੱਛਣ ਤੇ ਸੇਵਾਦਾਰਾਂ ਦਾ ਇਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਗਾਂ ਵਾਲੀ ਗੱਲ ਤੇ ਉਨ੍ਹਾਂ ਦੇ ਮੂੰਹੋ ਆਵਾਜ਼ ਨਹੀਂ ਨਿਕਲ ਰਹੀ ਜੋ ਕਿ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ।
Shri Guru Granth Sahib Ji
ਇਸ ਘਟਨਾ ਨਾਲ ਸਮੂਹ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ SGPC ਵਲੋਂ ਇਸ ਘਟਨਾ ਤੇ ਕੀ ਕਦਮ ਚੁੱਕਿਆ ਜਾਂਦਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਪਠਾਨਕੋਟ ਹਾਈਵੇ 'ਤੇ ਪਿੰਡ ਮਰੜ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਟੇ ਹੋਏ ਮਿਲਣ ਨਾਲ ਪਿੰਡ ਵਾਸੀਆਂ 'ਚ ਰੋਸ ਫੈਲ ਗਿਆ।
Shri Guru Granth Sahib Ji
ਕਿਸੇ ਮੰਦੀ ਘਟਨਾ ਮਿਲਣ ਤੋਂ ਨਿਪਟਣ ਲਈ ਪ੍ਰਸ਼ਾਸਨ ਨੇ ਪਿੰਡ 'ਚ ਪੁਲਿਸ ਤਾਇਨਾਤ ਕਰ ਦਿੱਤੀ। ਸੂਚਨਾ ਮਿਲਣ 'ਤੇ ਐੱਸਐੱਸਪੀ ਦਿਲਜਿੰਦਰ ਸਿੰਘ ਢਿੱਲੋਂ, ਐੱਸਪੀ ਦਿਲਬਾਗ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਪਿੰਡ ਪੁੱਜੇ। ਪੰਨਾ ਸੰਖਿਆ 9 ਤੋਂ 28 ਤਕ ਅੰਸ਼ਿਕ ਰੂਪ ਨਾਲ ਫਟੇ ਹੋਏ ਸਨ, ਪਰ ਬੀੜ ਸਾਹਿਬ ਤੋਂ ਵੱਖ ਨਹੀਂ ਸਨ। ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਮਨਜੀਤ ਸਿੰਘ ਪਿਛਲੇ ਕਈ ਵਰ੍ਹਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਰਹੇ ਹਨ।
ਐਤਵਾਰ ਸਵੇਰੇ 6 ਵਜੇ ਗ੍ਰੰਥੀ ਮਨਜੀਤ ਸਿੰਘ ਨੇ ਭੋਗ ਪਾਇਆ ਸੀ ਤੇ ਲਗਪਗ 8 ਵਜੇ ਗ੍ਰੰਥੀ ਮਨਜੀਤ ਸਿੰਘ ਪਿੰਡ 'ਚ ਹੀ ਕਿਸੇ ਦੇ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਲਈ ਮਹਾਰਾਜ ਦੀ ਸਵਾਰੀ ਲੈ ਕੇ ਚਲਾ ਗਿਆ। ਉਸ ਮਗਰੋਂ ਪਿੰਡ ਦੀਆਂ ਕੁਝ ਔਰਤਾਂ, ਜੋ ਐਤਵਾਰ ਨੂੰ ਗੁਰਦੁਆਰਾ ਸਾਹਿਬ 'ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਆਉਂਦੀਆਂ ਹਨ, ਨੇ ਪਾਠ ਮਗਰੋਂ ਵਾਕ ਲੈਣ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਪਲਟੇ ਤਾਂ 20 ਪੰਨੇ ਫਟੇ ਹੋਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।