ਨਾਮਜ਼ਦਗੀ ਲਈ 10 ਹਜ਼ਾਰ ਸਿੱਕੇ ਲੈ ਕੇ ਪਹੁੰਚਿਆ ਉਮੀਦਵਾਰ
Published : Nov 9, 2018, 4:40 pm IST
Updated : Nov 9, 2018, 4:40 pm IST
SHARE ARTICLE
Coins
Coins

ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹਾ ਚੋਣ ਦਫਤਰ ਦੇ ਅਧਿਕਾਰੀ ਵੀਰਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਵਿਧਾਨ ਸਭਾ ਚੋਣਾਂ ਲਈ ਜ਼ਮਾਨਤ ਦੀ ਰਕਮ ਭਰਨ ਆਏ ਇਕ ਉਮੀਦਵਾਰ ...

ਇੰਦੌਰ (ਭਾਸ਼ਾ) :- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹਾ ਚੋਣ ਦਫਤਰ ਦੇ ਅਧਿਕਾਰੀ ਵੀਰਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਵਿਧਾਨ ਸਭਾ ਚੋਣਾਂ ਲਈ ਜ਼ਮਾਨਤ ਦੀ ਰਕਮ ਭਰਨ ਆਏ ਇਕ ਉਮੀਦਵਾਰ ਨੇ ਉਨ੍ਹਾਂ ਦੇ ਸਾਹਮਣੇ 10,000 ਰੁਪਏ ਦੇ ਸਿੱਕਿਆਂ ਦਾ ਢੇਰ ਲਗਾ ਦਿੱਤਾ। ਦੀਪਕ ਪਵਾਰ ਨਾਮ ਦੇ ਇਸ ਉਮੀਦਵਾਰ ਇਕ ਰੁਪਏ ਦੋ ਰੁਪਏ ਦੇ 10 ਹਜ਼ਾਰ ਰੁਪਏ ਦੀ ਕੀਮਤ ਦੇ ਸਿੱਕੇ ਲੈ ਕੇ ਪੁੱਜੇ ਸਨ।

coincoins

ਕਰੀਬ ਡੇਢ ਘੰਟੇ ਦੀ ਮੇਹਨਤ ਦੇ ਦੌਰਾਨ ਪੰਜ ਲੋਕਾਂ ਨੇ ਸਿੱਕੇ ਗਿਣ ਕੇ ਉਨ੍ਹਾਂ ਨੂੰ ਰਸੀਦ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਵਾਰ ਨੇ ਚੋਣ ਜ਼ਮਾਨਤ ਦੀ ਰਕਮ ਤਾਂ ਭਰ ਦਿੱਤੀ ਹੈ ਪਰ ਫਿਲਹਾਲ ਆਪਣਾ ਪਰਚਾ ਦਾਖਲ ਨਹੀਂ ਕੀਤਾ ਹੈ। ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਲਈ ਪਰਚਾ ਭਰਨ ਦੀ ਨੌਂ ਨਵੰਬਰ (ਸ਼ੁੱਕਰਵਾਰ) ਨੂੰ ਆਖਰੀ ਤਾਰੀਖ ਹੈ।

CoinsCoins

ਸਵਰਣਿਮ ਭਾਰਤ ਇਨਕਲਾਬ ਪਾਰਟੀ ਦਾ ਨੇਤਾ ਦੱਸਣ ਵਾਲੇ ਪਵਾਰ ਨੇ ਕਿਹਾ ਕਿ ਚੋਣ ਚੰਦੇ ਵਿਚ ਨੋਟ ਨਾ ਮਿਲਣ 'ਤੇ ਮੈਨੂੰ ਇਹਨਾਂ ਸਿੱਕਿਆਂ ਨੂੰ ਹੀ ਜ਼ਮਾਨਤ ਦੀ ਰਕਮ  ਦੇ ਰੂਪ ਵਿਚ ਜਮਾਂ ਕਰਾਉਣਾ ਪਿਆ। ਪਵਾਰ ਪੇਸ਼ੇ ਤੋਂ ਵਕੀਲ ਹੈ ਅਤੇ ਚੋਣਾਂ ਵਿਚ ਪਹਿਲੀ ਵਾਰ ਕਿਸਮਤ ਅਜਮਾਉਣ ਜਾ ਰਹੇ ਹਨ। ਜ਼ਮਾਨਤ ਦੀ ਰਕਮ ਦੇ ਰੂਪ ਵਿਚ ਭਾਨ ਜਮਾਂ ਕਰਣ ਦਾ ਕਾਰਨ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਜ਼ਾਰ ਵਿਚ ਇਨੀ ਦਿਨੀਂ ਨਗਦੀ ਦੀ ਕਾਫੀ ਕਿੱਲਤ ਹੈ ਅਤੇ ਲੋਕਾਂ ਨੇ ਉਨ੍ਹਾਂ ਨੂੰ ਚੋਣ ਚੰਦੇ ਦੇ ਰੂਪ ਵਿਚ ਕੇਵਲ ਸਿੱਕੇ ਦਿੱਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement