
ਫਿਲਮ ਪ੍ਰਡਿਊਸਰ ਅਤੁਲ ਕਸਬੇਕਰ ਨੇ ਟਵੀਟਰ 'ਤੇ ਸ਼ੇਅਰ ਕੀਤੀ ਹੈ ਵੀਡੀਓ
ਨਵੀਂ ਦਿੱਲੀ : ਫਿਲਮ ਪ੍ਰਡਿਊਸਰ ਅਤੁਲ ਕਸਬੇਕਰ ਨੇ ਟਵੀਟਰ 'ਤੇ ਇਕ ਅਜਿਹੀ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਵੇਖ ਤੁਹਾਨੂੰ ਧਰਤੀ ਘੁੰਮਦੀ ਹੋਈ ਨਜ਼ਰ ਆਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੀਡੀਓ ਇਕ ਐਸਟੋਫੋਸੋਗ੍ਰਾਫਰ ਨੇ ਬਣਾਇਆ ਹੈ। ਅਤੁਲ ਕਸਬੇਕਰ ਨੇ 'ਨੀਰਜਾ' ਅਤੇ 'ਤੁਮਹਾਰੀ ਸੁਲੁ' ਵਰਗੀ ਫ਼ਿਲਮਾਂ ਨੂੰ ਪ੍ਰਡਿਊਸ ਕੀਤਾ ਹੈ।
File Photo
ਸਾਨੂੰ ਪਤਾ ਹੈ ਕਿ ਧਰਤੀ ਘੁੰਮਦੀ ਹੈ ਪਰ ਫਿਰ ਵੀ ਸਾਨੂੰ ਇਹ ਗੱਲ ਕਦੇ ਮਹਿਸੂਸ ਨਹੀਂ ਹੋਈ ਹੈ। ਇਸ ਦਾ ਸਿੱਧਾ ਕਾਰਨ ਹੈ ਕਿ ਧਰਤੀ ਦੇ ਨਾਲ-ਨਾਲ ਅਸੀ ਵੀ ਉਸ ਗਤੀ ਨਾਲ ਘੁੰਮਦੇ ਰਹਿੰਦੇ ਹਾਂ ਪਰ ਜੇਕਰ ਕਦੇ ਤੁਹਾਨੂੰ ਧਰਤੀ ਦੇ ਘੁੰਮਣ ਦਾ ਅਹਿਸਾਸ ਹੋਵੇ ਤਾ ਕਿਵੇ ਲੱਗੇਗਾ? ਅਜਿਹਾ ਹੀ ਵੀਡੀਓ ਫਿਲਮ ਪ੍ਰਡਿਊਸਰ ਅਤੁਲ ਕਸਬੇਕਰ ਨੇ 9 ਜਨਵਰੀ ਨੂੰ ਪੋਸਟ ਕੀਤਾ ਹੈ।
An astrophotographer has clicked an exceptional video, wherein we can feel the rotation of the earth
— atul kasbekar (@atulkasbekar) January 9, 2020
Using a tracking mount, aligned with North Star, he kept clicking images every 12 seconds for the next 3 hours.
The camera is looking at the same portion of the Milky Way
Fab! pic.twitter.com/5yAuc9VqZd
ਇਸ ਵੀਡੀਓ ਬਾਰੇ ਉਨ੍ਹਾਂ ਨੇ ਲਿਖਿਆ ਕਿ ''ਇਹ ਵੀਡੀਓ ਐਸਟੋਫੋਟੋਗ੍ਰਾਫਰ ਨੇ ਬਣਾਇਆ ਜਿਸ ਵਿਚ ਸਾਨੂੰ ਧਰਤੀ ਦੇ ਘੁੰਮਣ ਦਾ ਅਹਿਸਾਸ ਹੁੰਦਾ ਹੈ। ਇਸ ਦੇ ਲਈ ਫੋਟੋਗ੍ਰਾਫਰ ਨੇ ਟ੍ਰੈਕਿੰਗ ਮਾਓਂਟ ਨੂੰ ਨੌਰਥ ਸਟਾਰ(ਧਰੁਵ ਤਾਰੇ) ਦੀ ਦਿਸ਼ਾ ਵਿਚ ਰੱਖਿਆ ਅਤੇ ਅਗਲੇ ਤਿੰਨ ਘੰਟੇ ਤੱਕ ਉਹ ਹਰ 12 ਸੈਕਿੰਡ ਤੱਕ ਫੋਟੋ ਖਿੱਚਦੇ ਰਹੇ। ਇਸ ਦੌਰਾਨ ਕੈਮਰਾ ਲਗਾਤਾਰ ਗਲੈਕਸੀ ਦੇ ਉਸੇ ਹਿੱਸੇ ਨੂੰ ਵੇਖ ਰਿਹਾ ਸੀ ਜਿਸ ਵੱਲ ਇਸ ਨੂੰ ਨਿਰਦੇਸ਼ਤ ਕੀਤਾ ਗਿਆ ਸੀ''।
File Photo
ਇਸ ਵੀਡੀਓ ਨੂੰ ਹੁਣ ਤੱਕ 40 ਹਜ਼ਾਰ ਤੋਂ ਜਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਅਤੇ 17 ਹਜ਼ਾਰ ਤੋਂ ਜਿਆਦਾ ਵਾਰ ਵੀਡੀਓ ਨੂੰ ਰੀਟਵੀਟ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਪ੍ਰਿਥਵੀ ਆਪਣੇ ਧੁਰੇ 'ਤੇ 23.5 ਡਿਗਰੀ ਝੁਕੀ ਹੋਈ ਹੈ ਅਤੇ ਇਹ ਨਿਰੰਤਰ ਘੁੰਮਦੀ ਰਹਿੰਦੀ ਹੈ। ਇਸੇ ਦੇ ਨਾਲ ਦਿਨ ਅਤੇ ਰਾਤ ਹੁੰਦੇ ਹਨ। ਪਰ ਸਾਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਇਸ ਲਈ ਨਹੀਂ ਹੁੰਦਾ ਹੈ ਕਿਉਂਕਿ ਅਸੀ ਵੀ ਪ੍ਰਿਥਵੀ ਦੇ ਨਾਲ ਘੁੰਮ ਰਹੇ ਹੁੰਦੇ ਹਨ।