
ਕਿਹਾ ਕਿ ਦੇਸ਼ ਵਿਆਪੀ ਚੱਲ ਰਿਹਾ ਕਿਸਾਨੀ ਅੰਦੋਲਨ ਪੰਜਾਬ ਅਤੇ ਹਿੰਦੋਸਤਾਨ ਦੀ ਪੁਨਰ ਸਿਰਜਣਾ ਵਿਚ ਬਹੁਤ ਵੱਡਾ ਹਿੱਸਾ ਪਾਵੇਗਾ
ਨਵੀਂ ਦਿੱਲੀ ,( ਚਰਨਜੀਤ ਸਿੰਘ ਸੁਰਖ਼ਾਬ ) : ਸਿੰਘੂ ਪਹੁੰਚੇ ਡਾ ਸੁਰਜੀਤ ਪਾਤਰ ਨੇ ਕਵਿਤਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਦੇਸ਼ ਵਿਆਪੀ ਚੱਲ ਰਿਹਾ ਕਿਸਾਨੀ ਅੰਦੋਲਨ ਪੰਜਾਬ ਅਤੇ ਹਿੰਦੋਸਤਾਨ ਦੀ ਪੁਨਰ ਸਿਰਜਣਾ ਵਿਚ ਬਹੁਤ ਵੱਡਾ ਹਿੱਸਾ ਪਾਵੇਗਾ । ਸੁਰਜੀਤ ਪਾਤਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਬਹੁਤ ਸਮੇਂ ਤੋਂ ਦੁੱਖ ਹੰਢਾ ਰਿਹਾ ਸੀ, ਪੰਜਾਬ ਦੇ ਕਿਸਾਨ ਬਹੁਤ ਲੰਮੇ ਸਮੇਂ ਤੋਂ ਖੁਦਕੁਸ਼ੀਆਂ ਕਰ ਰਹੇ ਸਨ , ਪੰਜਾਬ ਦੀ ਬਹੁਤ ਮਾੜੀ ਹਾਲਤ ਹੋ ਚੁੱਕੀ ਸੀ , ਇਹ ਅੰਦੋਲਨ ਉਸੇ ਤਪਸ ਵਿਚੋ ਨਿਕਲਿਆ ਹੈ ।
surjit patarਪਾਤਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੀ ਬਹੁਤ ਵੱਡੀ ਭੂਮਿਕਾ ਹੈ, ਪੰਜਾਬ ਦਾ ਕਿਸਾਨ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ । ਇਹ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ , ਉਨ੍ਹਾਂ ਕਿਹਾ ਕਿ ਇਹ ਮਾਣ ਹਰ ਵਾਰੀ ਪੰਜਾਬ ਦੇ ਹਿੱਸੇ ਆਉਂਦਾ ਹੈ , ਐਮਰਜੈਂਸੀ ਬੇਸ਼ੱਕ ਦੀ ਪੂਰੇ ਦੇਸ਼ ਵਿਚ ਲੱਗੀ ਸੀ ਪਰ ਪੰਜਾਬ ਦੇ ਲੋਕਾਂ ਨੇ ਉਸ ਵਕਤ ਵੀ ਇਸ ਦਾ ਵਿਰੋਧ ਕੀਤਾ ਸੀ ।
surjit patarਪਾਤਰ ਨੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਮੀਲਾਂ ਤਕ ਨ੍ਹੀਂ ਫੈਲਿਆ ਸਗੋਂ ਕਿਸਾਨੀ ਅੰਦੋਲਨ ਸਮੇਂ ਵਿੱਚ ਬਹੁਤ ਦੂਰ ਤੱਕ ਫੈਲ ਹੋਇਆ ਹੈ , ਉਨ੍ਹਾਂ ਕਿਹਾ ਕਿ ਅਸੀਂ ਕਿਤਾਬਾਂ ਵਿਚ ਪੜ੍ਹਦੇ ਹੁੰਦੇ ਸੀ ਕਿ ਸਾਡੀ ਪੁਰਖਿਆਂ ਨੇ ਇਤਿਹਾਸ ਸਿਰਜਿਆ ਹੈ , ਹੁਣ ਅਸੀਂ ਉਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਕਿ ਜਦੋਂ ਇਤਿਹਾਸ ਸਿਰਜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਨੌਜੁਵਾਨਾਂ ਦੀ ਹੁਣ ਗੀਤ ਬਦਲ ਚੁੱਕੇ ਹਨ । ਇਹ ਸਭ ਕਿਸਾਨੀ ਅੰਦੋਲਨ ਕਰਕੇ ਹੀ ਹੋਇਆ ਹੈ । ਸੁਰਜੀਤ ਪਾਤਰ ਨੇ ਕਿਹਾ ਕਿ ਨੈਸ਼ਨਲ ਮੀਡੀਆ ਅਤੇ
surjit patarਸਰਕਾਰਾਂ ਮੁੱਦਤਾਂ ਤੋਂ ਪੰਜਾਬੀਆਂ ਦੇ ਅਕਸ ਨੂੰ ਵਿਗਾੜਨ ਲਈ ਲੱਗੀਆਂ ਹੋਈਆਂ ਸਨ , ਉਨ੍ਹਾਂ ਕਿਹਾ ਇਹ ਸਭ ਕੁਝ ਸਰਕਾਰਾਂ ਦੀ ਮਿਲੀਭੁਗਤ ਨਾਲ ਹੀ ਹੁੰਦਾ ਹੈ, ਜੋ ਕਿਸਾਨੀ ਸੰਘਰਸ਼ ਨੇ ਸਭ ਦੇ ਸਾਹਮਣੇ ਲਿਆ ਦਿੱਤਾ ਹੈ । ਪਾਤਰ ਨੇ ਕਿਹਾ ਕਿ ਜਦੋਂ ਲੋਕਾਂ ਦਾ ਅਪਮਾਨ ਹੋ ਰਿਹਾ ਹੋਵੇ, ਉਨ੍ਹਾਂ ਦੀ ਗੱਲ ਨਾ ਸੁਣੀ ਜਾ ਰਹੀ ਹੋਵੇ ਤਾਂ ਅਜਿਹੇ ਦੌਰ ਵਿਚ ਮੈਨੂੰ ਸਨਮਾਨ ਲੈਣਾ ਇੱਕ ਤੁਹਮਤਾਂ ਵਾਂਗ ਲੱਗਦਾ ਹੈ । ਉਨ੍ਹਾਂ ਕਿਹਾ ਕਿ ਲੇਖਕ ਵੀ ਧਰਤੀ ਮਾਂ ਦਾ ਹੀ ਪੁੱਤਰ ਹੁੰਦਾ ਹੈ , ਜੇਕਰ ਧਰਤੀ ਦਾ ਪੁੱਤਰ ਆਪਣੇ ਲੋਕਾਂ ਨਾਲ ਦੁੱਖ ਵਿੱਚ ਨਹੀਂ ਖੜ੍ਹਦਾ ਤਾਂ ਧਰਤੀ ਮਾਂ ਉਹਨੂੰ ਅਸੀਸ ਨਹੀਂ ਦੇਵੇਗੀ ।