ਦਿੱਲੀ ਵਾਸੀਆਂ ਦੀਆਂ ਵਧੀਆਂ ਸਮੱਸਿਆਵਾਂ, ਲੋਕ ਉਜੋਨ ਪ੍ਰਦੂਸ਼ਣ ਤੋਂ ਪਰੇਸ਼ਾਨ
Published : Apr 10, 2018, 11:01 am IST
Updated : Apr 10, 2018, 11:01 am IST
SHARE ARTICLE
ozone pollution
ozone pollution

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਰਦੀਆਂ ਦੇ ਮੌਸਮ ਵਿਚ ਨੇੜਲੇ ਸੂਬਿਆਂ ਤੋਂ ਪ੍ਰਾਲੀ ਨੂੰ ਅੱਗ ਲਗਣ ਕਾਰਨ ਪ੍ਰਦੂਸ਼ਨ ਫ਼ੈਲਦਾ ਹੈ ਤੇ ਹੁਣ ਦਿੱਲੀ ਵਿਚ ਪਿਛਲੇ...

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਰਦੀਆਂ ਦੇ ਮੌਸਮ ਵਿਚ ਨੇੜਲੇ ਸੂਬਿਆਂ ਤੋਂ ਪ੍ਰਾਲੀ ਨੂੰ ਅੱਗ ਲਗਣ ਕਾਰਨ ਪ੍ਰਦੂਸ਼ਨ ਫ਼ੈਲਦਾ ਹੈ ਤੇ ਹੁਣ ਦਿੱਲੀ ਵਿਚ ਪਿਛਲੇ ਪੰਜ ਸਾਲ 'ਚ ਪਹਿਲੀ ਵੀਰ ਅਪ੍ਰੈਲ 'ਚ ਉਜੋਨ ਦਾ ਪੱਧਰ ਕਾਫ਼ੀ ਜਿਆਦਾ ਹੋ ਗਿਆ ਹੈ। ਜੇਕਰ ਸਿਰ ਦਰਦ, ਥਕਾਵਟ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਹੋ ਰਹੀ ਹੈ ਤਾਂ ਉਸ ਦਾ ਕਾਰਨ ਉਜੋਨ ਪ੍ਰਦੂਸ਼ਨ ਦਾ ਵਧਣਾ ਹੋ ਸਕਦਾ ਹੈ। ਦਸ ਦਈਏ ਕਿ ਉਜੋਨ ਦਾ ਸਿੱਧਾ ਅਸਰ ਵਿਅਕਤੀ ਦੇ ਫੇਫੜਿਆਂ 'ਤੇ ਪੈਂਦਾ ਹੈ। ਇਸ ਦੇ ਲਈ ਇਸ ਨੂੰ ਬੇਹੱਦ ਖਤਰਨਾਕ ਮੰਨਿਆ ਜਾਂਦਾ ਹੈ। 

ozone pollutionozone pollution

ਜੇਕਰ ਲੋਕ ਸੋਚ ਰਹੇ ਹਨ ਕਿ ਪੀ.ਐਮ.2.5 ਅਤੇ ਪੀ.ਐਮ. 10 ਦਾ ਪੱਧਰ ਕਾਬੂ 'ਚ ਹੈ ਅਤੇ ਦਿੱਲੀ 'ਚ ਖੁੱਲ੍ਹ ਕੇ ਸਾਹ ਲਇਆ ਜਾ ਸਕਦਾ ਹੈ, ਤਾਂ ਇਹ ਗਲਤਫਹਿਮੀ ਛੱਡ ਦੇਣ। ਦੇਸ਼ ਦੀ ਰਾਜਧਾਨੀ ਇਸ ਸਮੇਂ ਉਜੋਨ ਪ੍ਰਦੂਸ਼ਣ ਝੇਲ ਰਹੀ ਹੈ। ਉਹ ਵੀ ਪੰਜ ਸਾਲ 'ਚ ਸਭ ਤੋਂ ਵਧ ਹੈ। ਆਮ ਤੌਰ 'ਤੇ ਦਿੱਲੀ 'ਚ ਉਜੋਨ ਪ੍ਰਦੂਸ਼ਣ ਮਈ-ਜੂਨ 'ਚ ਹੁੰਦਾ ਹੈ, ਪਰ ਇਸ ਵਾਰ ਇਹ ਅਪ੍ਰੈਲ 'ਚ ਵੀ ਵਧ ਗਿਆ ਹੈ। ਜੇਕਰ ਤੁਹਾਨੂੰ ਸਿਰ ਦਰਦ, ਸਾਹ ਲੈਣ 'ਚ ਪਰੇਸ਼ਾਨੀ, ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਇਸ ਦਾ ਕਾਰਨ ਉਜੋਨ ਪ੍ਰਦੂਸ਼ਣ ਵੀ ਹੋ ਸਕਦਾ ਹੈ। ਸਫਰ ਦੇ ਮੁਤਾਬਕ ਪਿਛਲੇ 5 ਸਾਲ 'ਚ ਉਜੋਨ ਦਾ ਪੱਧਰ ਇੰਨਾ ਵਧ ਦਿੱਲੀ 'ਚ ਪਹਿਲੀ ਵਾਰ ਹੋਇਆ ਹੈ। 

ozone pollutionozone pollution

ਸੀ.ਪੀ.ਸੀ.ਬੀ. ਦੇ ਮੁਤਾਬਕ ਉਜੋਨ ਪ੍ਰਦੂਸ਼ਣ ਦਾ ਇਕ ਕਾਰਨ ਦਿੱਲੀ 'ਚ ਵਧ ਰਹੀਆਂ ਗੱਡੀਆਂ ਦੀ ਗਿਣਤੀ ਹੋਰ ਇੰਡਸਟਰੀ ਵੀ ਹੈ। ਉਥੇ ਘਟ ਬਾਰਸ਼ ਵੀ ਇਸ ਦਾ ਇਕ ਕਾਰਨ ਹੈ। ਉਜੋਨ ਦੇ ਵਧਣ ਨਾਲ ਹਵਾ 'ਚ 60 ਫ਼ੀ ਸਦੀ ਤਕ ਪ੍ਰਦੂਸ਼ਣ ਵਧਦਾ ਹੈ। ਰਾਜਧਾਨੀ ਦੇ ਵਧ ਇਲਾਕਿਆਂ 'ਚ ਉਜੋਨ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਤੈਅ ਮਿਆਰ ਤੋਂ ਫ਼ਿਲਹਾਲ ਇਹ ਥੱਲੇ ਹਨ, ਪਰ ਵਿਗਿਆਨਕ ਚਿੰਤਾ 'ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਪਾਅ ਨਹੀਂ ਕੀਤੇ ਗਏ ਤਾਂ ਦਿੱਲੀ ਨੂੰ ਅਗਲੇ 2 ਤੋਂ 3 ਸਾਲ 'ਚ ਗਰਮੀਆਂ 'ਚ ਇਸ ਨਾਲ ਕਾਫ਼ੀ ਨੁਕਸਾਨ ਹੋਵੇਗਾ। ਡੀ.ਪੀ.ਸੀ.ਪੀ. ਦੇ ਮੁਤਾਬਕ ਨਜਫਗੜ੍ਹ 'ਚ ਉਜੋਨ ਪ੍ਰਦੂਸ਼ਣ ਤੈਅ ਮਿਆਰ ਤੋਂ ਵਧ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement