ਅਮੇਰਿਕਨ ਮੈਗਜ਼ੀਨ ‘ਟਾਈਮ’ ਨੇ ਮੋਦੀ ਨੂੰ ਦੱਸਿਆ ‘ਡਿਵਾਈਡਰ ਇਨ ਚੀਫ਼’
Published : May 10, 2019, 1:28 pm IST
Updated : May 10, 2019, 1:28 pm IST
SHARE ARTICLE
American magazine Time news
American magazine Time news

ਅਮੇਰਿਕਨ ਮੈਗਜ਼ੀਨ ‘ਟਾਈਮ’ ਨੇ ਮੋਦੀ ਨੂੰ ਦੱਸਿਆ ‘ਡਿਵਾਈਡਰ ਇਨ ਚੀਫ਼’

ਨਵੀਂ ਦਿੱਲੀ: ਅਮੇਰਿਕਨ ਨਿਊਜ਼ ਮੈਗਜ਼ੀਨ ‘ਟਾਈਮ’ ਅਪਣੀ ਇਕ ਹੈਡਲਾਈਨ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹੈ। ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਅਪਣੇ ਕਵਰ ਪੇਜ ਉਤੇ ਇਕ ਹੈਡਲਾਈਨ ਦਿਤੀ ਹੈ, ਜਿਸ ਉਤੇ ਵੱਡਾ ਵਿਵਾਦ ਹੋਣ ਦੀ ਸੰਭਾਵਨਾ ਹੈ। ਮੈਗਜ਼ੀਨ ਨੇ ਕਵਰ ਪੇਜ ਉਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਨਾਲ ਇੰਡੀਆਜ਼ ਡੀਵਾਈਡਰ ਇਨ ਚੀਫ਼ (ਭਾਰਤ ਨੂੰ ਤੋੜਨ ਵਾਲਾ ਪ੍ਰਮੁੱਖ) ਲਿਖਿਆ ਹੈ।

Narendra ModiNarendra Modi

ਇਸ ਤੋਂ ਇਲਾਵਾ ਟਾਈਮ ਮੈਗਜ਼ੀਨ ਦੀ ਵੈੱਬਸਾਈਟ ਉਤੇ ਇਸ ਆਰਟੀਕਲ ਨੂੰ ਪਬਲਿਸ਼ ਵੀ ਕੀਤਾ ਗਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਉਤੇ ਸੰਪ੍ਰਦਾਇਕ ਮਾਹੌਲ ਨੂੰ ਖ਼ਰਾਬ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਇਸ ਹੈੱਡਲਾਈਨ ਨੂੰ ਦੇਣ ਵਾਲੇ ਸੰਪਾਦਕ ਦਾ ਨਾਮ ਆਤਿਸ਼ ਤਸੀਰ ਹੈ। ਉਸ ਨੇ ਅਪਣੇ ਡਿਜ਼ੀਟਲ ਪਲੇਟਫਾਰਮ ਉਤੇ ਵੀ ਇਸੇ ਤਰ੍ਹਾਂ ਦੀ ਹੈੱਡਲਾਇਨ ਦਿੰਦੇ ਹੋਏ ਲਿਖਿਆ ਹੈ, ‘ਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਮੋਦੀ ਸਰਕਾਰ ਦੇ ਪੰਜ ਸਾਲ ਹੋਰ ਝੇਲਣੇ ਹੋਣਗੇ?’

ਟਾਈਮ ਦੇ ਡਿਜ਼ੀਟਲ ਪਲੇਟਫਾਰਮ ਉਤੇ ਛਪੇ ਆਰਟੀਕਲ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਜਵਾਹਰ ਲਾਲ ਨਹਿਰੂ ਨਾਲ ਤੁਲਣਾ ਕੀਤੀ ਗਈ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਜਵਾਹਰ ਲਾਲ ਨਹਿਰੂ ਨੇ ਦੇਸ਼ ਵਿਚ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੰਦੇ ਹੋਏ ਕਿਹਾ ਕਿ ਇਥੇ ਹਰ ਧਰਮ  ਦੇ ਲੋਕਾਂ ਲਈ ਜਗ੍ਹਾ ਹੋਵੇਗੀ। ਨਹਿਰੂ ਸੈਕਿਊਲਰ ਵਿਚਾਰਧਾਰਾ ਵਾਲੇ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਪੰਜ ਸਾਲਾਂ ਵਿਚ ਸੰਪ੍ਰਦਾਇਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ।

Congress is saying MeToo about surgical strike : ModiNarendra Modi

ਟਾਈਮ ਮੈਗਜ਼ੀਨ ਦੇ ਇਸ ਆਰਟੀਕਲ ਵਿਚ ਪ੍ਰਧਾਨ ਮੰਤਰੀ ਮੋਦੀ  ਉਤੇ ਦੇਸ਼ ਦੇ ਫਾਉਂਡਿੰਗ ਫਾਦਰਜ਼ ਅਤੇ ਵੱਡੇ ਅਹੁਦਿਆਂ ਉਤੇ ਰਹਿਣ ਵਾਲੇ ਲੋਕਾਂ ਉਤੇ ਵੀ ਹਮਲਾ ਬੋਲਣ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਵਿਚ ਲਿਖਿਆ ਹੈ, ਮੋਦੀ ਦੀ ਜਿੱਤ ਤੋਂ ਬਾਅਦ ਇਕ ਸ਼ੱਕ ਪੈਦਾ ਹੋਇਆ, ਜਦੋਂ ਉਨ੍ਹਾਂ ਨੇ ਕਈ ਸਨਮਾਨਿਤ ਲੋਕਾਂ ਉਤੇ ਹਮਲਾ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਨੇ ਨਹਿਰੂਵਾਦ ਅਤੇ ਸਮਾਜਵਾਦੀ ਵਿਚਾਰਧਾਰਾ ਉਤੇ ਹਮਲਾ ਬੋਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਅਜ਼ਾਦ ਭਾਰਤ ਦੀ ਵੀ ਗੱਲ ਕੀਤੀ।

ਆਰਟੀਕਲ ਵਿਚ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਲਿਖਿਆ ਹੈ, ਮੋਦੀ ਨੇ ਹਰ ਬੇਰਹਿਮੀ ਭਰੇ ਦੰਗਿਆਂ ਤੋਂ ਬਾਅਦ ਚੁੱਪੀ ਸਾਧੀ ਰੱਖੀ। ਜਿਵੇਂ ਸਾਲ 2002 ਵਿਚ ਉਨ੍ਹਾਂ ਦੀ ਹੋਮ ਸਟੇਟ ਗੁਜਰਾਤ ਵਿਚ ਇਕੱਠੇ ਲਗਭੱਗ ਇਕ ਹਜ਼ਾਰ ਲੋਕਾਂ ਨੂੰ ਮਾਰ ਦਿਤਾ ਗਿਆ, ਜਿਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਭਾਈਚਾਰੇ ਦੇ ਲੋਕ ਸਨ। ਇਸ ਸਭ ਨਾਲ ਉਨ੍ਹਾਂ ਨੇ ਇਹੀ ਸਾਬਿਤ ਕੀਤਾ ਸੀ ਕਿ ਉਹ ਭੀੜਤੰਤਰ ਨੂੰ ਵਧਾਵਾ ਦਿੰਦੇ ਹਨ।

ਚੁਣਾਵੀ ਮਾਹੌਲ ਵਿਚ ਟਾਈਮ ਵਰਗੇ ਵੱਡੇ ਮੈਗਜ਼ੀਨ ਦਾ ਇਹ ਆਰਟੀਕਲ ਸਿਆਸੀ ਤੂਫ਼ਾਨ ਖੜ੍ਹਾ ਕਰ ਸਕਦਾ ਹੈ। ਫ਼ਿਲਹਾਲ ਇਸ ਨੂੰ ਲੈ ਕੇ ਭਾਜਪਾ ਦੇ ਕਿਸੇ ਵੀ ਨੇਤਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement