ਕ੍ਰਿਪਾ ਕਰਕੇ ਭਗਵਾਨ ਦੇ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਤੇ ਰਾਜਨੀਤੀ ਨਾ ਕਰੋ : ਕਾਂਗਰਸ
Published : Jun 10, 2018, 10:43 am IST
Updated : Jun 18, 2018, 12:25 pm IST
SHARE ARTICLE
pawan khera congress
pawan khera congress

ਕਾਂਗਰਸ ਨੇ ਸਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

ਨਵੀਂ ਦਿੱਲੀ : ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਕਸਲੀਆਂ ਤੋਂ ਹੋਣ ਵਾਲੇ ਖ਼ਤਰੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦਾ ਹੋਛੀ ਰਾਜਨੀਤੀ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜੇਕਰ ਇਹ ਅਫਵਾਹ ਹੈ ਜਾਂ ਸ਼ੱਕੀ ਲੱਗ ਰਿਹਾ ਹੈ ਤਾਂ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਦਿਤੀ ਗਈ ਧਮਕੀ ਨੂੰ ਹਲਕੇ ਵਿਚ ਖ਼ਾਰਜ ਨਹੀਂ ਕੀਤਾ ਜਾ ਸਕਦਾ।

pawan kherapawan kheraਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿਤੀ ਗਈ ਧਮਕੀ ਦਾ ਹੋਛੀ ਰਾਜਨੀਤੀ ਲਈ ਇਸਤੇਮਾਲ ਨਾ ਕਰੋ। ਖੇੜਾ ਨੇ ਕਿਹਾ ਕਿ ਦੇਸ਼ ਨੇ ਦੋ ਪ੍ਰਧਾਨ ਮੰਤਰੀਆਂ ਅਤੇ ਨਕਸਲ ਹਿੰਸਾ ਵਿਚ ਛੱਤੀਸਗੜ੍ਹ ਦੇ ਪੂਰੇ ਨੇਤਾਵਾਂ ਨੂੰ ਖੋਇਆ ਹੈ। ਪੂਨੇ ਪੁਲਿਸ ਨੇ ਵੀਰਵਾਰ ਨੂੰ ਅਦਾਲਤ ਵਿਚ ਦਸਿਆ ਸੀ ਕਿ ਸ਼ੱਕੀ ਨਕਸਲੀ ਤੋਂ ਪ੍ਰਾਪਤ ਚਿੱਠੀ ਤੋਂ ਖ਼ੁਲਾਸਾ ਹੋਇਆ ਹੈ ਕਿ ਮੋਦੀ ਨੂੰ ਵੀ ਰਾਜੀਵ ਗਾਂਧੀ ਵਾਂਗ ਜਾਨ ਤੋਂ ਮਾਰਨ ਦੀ ਯੋਜਨਾ ਸੀ। 

narender modi narender modiਖੇੜਾ ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਾਰਟੀ ਨੂੰ ਚੋਣਾਂ ਵਿਚ ਜਿੱਤਣ ਜਾਂ ਹਾਰਨ ਜਾਂ ਸੱਤਾ ਵਿਚ ਹੋਣ 'ਤੇ ਕਿਵੇਂ ਵਿਵਹਾਰ ਕਰਨਾ ਹੈ, ਇਹ ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਮਤਲਬ ਕੀ ਹੈ, ਚਾਹੇ ਉਹ ਨਕਸਲਵਾਦ ਨਾਲ ਲੜਨ ਜਾਂ ਅਤਿਵਾਦ ਨਾਲ ਲੜਨ ਦੀ ਗੱਲ ਹੋਵੇ ਪਰ ਇਸ 'ਤੇ ਰਾਜਨੀਤੀ ਨਾ ਕਰੋ। ਜਦੋਂ ਭਾਜਪਾ ਸੱਤਾ ਵਿਚ ਸੀ, ਅਸੀਂ ਛੱਤੀਸਗੜ੍ਹ ਵਿਚ ਅਪਣੇ ਨੇਤਾਵਾਂ ਨੂੰ ਖੋਇਆ। ਉਨ੍ਹਾਂ ਆਖਿਆ ਕਿ ਕੀ ਅਸੀਂ ਇਸ ਦੇ ਲਈ ਰਾਜਨੀਤੀ ਕੀਤੀ ਸੀ? ਨਹੀਂ ਅਸੀਂ ਨਹੀਂ ਕੀਤੀ ਸੀ, ਕ੍ਰਿਪਾ ਕਰਕੇ ਭਗਵਾਨ ਦੇ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਤੇ ਰਾਜਨੀਤੀ ਨਾ ਕਰੋ। 

pm modi securitypm modi securityਦਸ ਦਈਏ ਕਿ ਨਕਸਲੀਆਂ ਦੀ ਚਿੱਠੀ ਤੋਂ ਬਾਅਦ ਹੁਣ ਜੇਐਨਯੂ ਦੀ ਸਾਬਕਾ ਉਪ ਪ੍ਰਧਾਨ ਸ਼ੇਹਲਾ ਰਸ਼ੀਦ ਨੇ ਟਵੀਟ ਕਰਕੇ ਆਰਐਸਐਸ ਅਤੇ ਨਿਤਿਨ ਗਡਕਰੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਸ਼ੱਕ ਜਤਾਇਆ ਹੈ। ਸ਼ੇਹਲਾ ਰਸ਼ੀਦ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਜਿਹਾ ਲਗਦਾ ਹੈ ਕਿ ਆਰਐਸਐਸ ਅਤੇ ਨਿਤਿਨ ਗਡਕਰੀ ਪ੍ਰਧਾਨ ਮੰਤਰੀ ਮੋਦੀ ਦੀ ਹੱਤਿਆ ਦੀ ਯੋਜਨਾ ਬਣਾ ਰਹੇ ਹਨ ਅਤੇ ਉਸ ਤੋਂ ਬਾਅਦ ਇਹ ਲੋਕ ਮੁਸਲਿਮ ਅਤੇ ਕਮਿਊਨਿਸਟਾਂ 'ਤੇ ਇਸ ਦਾ ਦੋਸ਼ ਲਗਾਉਣਗੇ ਤਾਕਿ ਮੁਸਲਮਾਨਾਂ ਦੀ ਹੱਤਿਆ ਕੀਤੀ ਜਾ ਸਕੇ। 

pawan kherapawan kheraਦਸ ਦਈਏ ਕਿ ਸ਼ੇਹਲਾ ਰਸ਼ੀਦ ਭਾਜਪਾ ਅਤੇ ਮੋਦੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਨ ਲਈ ਜਾਣੀ ਜਾਂਦੀ ਹੈ, ਕਈ ਵਾਰ ਉਹ ਅਪਣੇ ਬਿਆਨ ਦੀ ਵਜ੍ਹਾ ਨਾਲ ਚਰਚਾ ਵਿਚ ਰਹਿੰਦੀ ਹੈ। ਸ਼ੇਹਲਾ ਰਸ਼ੀਦ ਦੇ ਟਵੀਟ 'ਤੇ ਨਿਤਿਨ ਗਡਕਰੀ ਨੇ ਤਲਖ਼ ਟਿੱਪਣੀ ਕਰਦੇ ਹੋਏ ਟਵੀਟ ਕੀਤਾ ਕਿ ਅਜਿਹੇ ਤੱਤਾਂ ਦੇ ਵਿਰੁਧ ਮੈਂ ਕਾਨੂੰਨੀ ਕਾਰਵਾਈ ਕਰਾਂਗਾ, ਜਿਨ੍ਹਾਂ ਲੋਕਾਂ ਨੇ ਅਜ਼ੀਬੋ ਗ਼ਰੀਬ ਬਿਆਨ ਦਿਤਾ ਹੈ ਅਤੇ ਮੇਰੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦਾ ਸ਼ੱਕ ਜਤਾਇਆ ਹੈ। 

pawan khera congresspawan khera congressਗਡਕਰੀ ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਸ਼ੇਹਲਾ ਰਸ਼ੀਦ ਨੇ ਕਿਹਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਮੇਰੇ ਵਿਅੰਗਾਤਮਕ ਟਵੀਟ 'ਤੇ ਇੰਨਾ ਭੜਕ ਗਏ ਹਨ, ਸੋਚੋ ਉਮਰ ਖ਼ਾਲਿਦ ਅਤੇ ਉਸ ਦੇ ਪਿਤਾ 'ਤੇ ਕੀ ਗੁਜ਼ਰੀ ਹੋਵੇਗੀ, ਜਦੋਂ ਉਸ 'ਤੇ ਟੀਵੀ ਚੈਨਲਾਂ ਨੇ ਫ਼ਰਜ਼ੀ ਖ਼ਬਰ ਚਲਾਈ। ਕੀ ਗਡਕਰੀ ਚੈਨਲਾਂ 'ਤੇ ਕਾਰਵਾਈ ਕਰਨਗੇ?

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement