
ਇਸ ਤਸਵੀਰ ਦੇ ਸਾਹਮਣੇ ਆਉਂਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਮੂੰਹ ’ਤੇ ਕੋਈ ਸੱਟ ਲੱਗੀ ਹੈ।
ਨਵੀਂ ਦਿੱਲੀ: ਈਡੀ ਦੀ ਹਿਰਾਸਤ ਵਿਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਤਸਵੀਰ 'ਤੇ ਟਿੱਪਣੀ ਕਰਦਿਆਂ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਕੱਲ੍ਹ ਹਸਪਤਾਲ ਲਿਜਾਇਆ ਗਿਆ ਸੀ। ਵਾਇਰਲ ਫੋਟੋ ਵਿਚ ਸਤੇਂਦਰ ਜੈਨ ਇਕ ਕਾਰ ਵਿਚ ਦਿਖਾਈ ਦੇ ਰਹੇ ਹਨ। ਉਹਨਾਂ ਦੇ ਚਿਹਰੇ 'ਤੇ ਖੂਨ ਵਰਗਾ ਕੁੱਝ ਹੈ। ਇਸ ਤਸਵੀਰ ਦੇ ਸਾਹਮਣੇ ਆਉਂਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਮੂੰਹ ’ਤੇ ਕੋਈ ਸੱਟ ਲੱਗੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਉਹ ਈਡੀ ਦੀ ਹਿਰਾਸਤ ਵਿਚ ਹਨ ਅਤੇ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਡਾ ਕੋਈ ਸਿੱਧਾ ਸੰਪਰਕ ਨਹੀਂ ਹੈ। ਮੈਂ ਇਸ 'ਤੇ ਟਿੱਪਣੀ ਕਰਨ ਦੀ ਸਥਿਤੀ ਵਿਚ ਨਹੀਂ ਹਾਂ। ਉਹਨਾਂ ਨੂੰ ਕੱਲ੍ਹ ਹਸਪਤਾਲ ਲਿਜਾਇਆ ਗਿਆ ਸੀ। ਹੁਣ ਹਸਪਤਾਲ ਵਿਚ ਜੋ ਕੁਝ ਵੀ ਹੋਇਆ ਹੋਵੇ। ਜਦੋਂ ਉਹਨਾਂ ਨੂੰ ਥੋੜਾ ਠੀਕ ਮਹਿਸੂਸ ਹੋਇਆ ਤਾਂ ਉਹਨਾਂ ਨੂੰ ਵਾਪਸ ਲਿਜਾਇਆ ਗਿਆ”। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਉਹਨਾਂ ਦੇ ਸਮਰਥਨ ਵਿਚ ਟਿੱਪਣੀਆਂ ਪੋਸਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਜਿਸ ਵਿਅਕਤੀ ਨੇ ਦਿੱਲੀ ਨੂੰ ਮੁਹੱਲਾ ਕਲੀਨਿਕ ਦਿੱਤਾ ਸੀ।
ਆਮ ਆਦਮੀ ਪਾਰਟੀ ਦੇ ਮੈਂਬਰ ਵਿਕਾਸ ਯੋਗੀ ਨੇ ਲਿਖਿਆ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਮੁਹੱਲਾ ਕਲੀਨਿਕ ਬਣਾਇਆ ਹੈ। ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ। ਭਾਜਪਾ ਵਾਲਿਓ ਇਕ ਦਿਨ ਰੱਬ ਸਭ ਦਾ ਹਿਸਾਬ ਲਵੇਗਾ। 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਲਿਖਿਆ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਦੇਸ਼ ਨੂੰ ਮੁਹੱਲਾ ਕਲੀਨਿਕ ਦਾ ਮਾਡਲ ਦਿੱਤਾ ਹੈ। ਪੰਜ ਫਲਾਈਓਵਰਾਂ ਦੇ ਨਿਰਮਾਣ 'ਚ ਦਿੱਲੀ ਦੇ ਲੋਕਾਂ ਦੇ 300 ਕਰੋੜ ਰੁਪਏ ਬਚਾਏ ਗਏ। ਸਤੇਂਦਰ ਜੈਨ ਦੀ ਇਹ ਤਸਵੀਰ ਮੋਦੀ ਅਤੇ ਉਹਨਾਂ ਦੀ ਮੈਨਾ (ED) 'ਤੇ ਕਾਲਾ ਧੱਬਾ ਹੈ। ਇਹ ਦੇਸ਼ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ।
ਦੱਸ ਦੇਈਏ ਕਿ ਸਤੇਂਦਰ ਜੈਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 30 ਮਈ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਉਹ 13 ਜੂਨ ਤੱਕ ਈਡੀ ਦੀ ਹਿਰਾਸਤ ਵਿਚ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਅਤੇ 'ਆਪ' ਨੇ ਕੇਂਦਰ 'ਚ ਸੱਤਾਧਾਰੀ ਭਾਜਪਾ 'ਤੇ ਦੋਸ਼ ਲਗਾਇਆ ਸੀ ਕਿ ਉਹ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਪਾਰਟੀ ਦੇ ਨੇਤਾਵਾਂ ਨੂੰ ਝੂਠੇ ਦੋਸ਼ਾਂ 'ਤੇ ਨਿਸ਼ਾਨਾ ਬਣਾ ਰਹੀ ਹੈ।