ਰੋਜ਼ ਕੁੱਟਦਾ ਸੀ ਮਾਂ ਨੂੰ, ਫੜੇ ਜਾਣ 'ਤੇ ਜਾਗੀ ਮਾਂ ਦੀ ਮਮਤਾ
Published : Aug 10, 2018, 5:17 pm IST
Updated : Aug 10, 2018, 5:17 pm IST
SHARE ARTICLE
Son beats mom: arrested
Son beats mom: arrested

ਕੋਲਕਾਤਾ: ਇੱਕ ਮਾਂ ਅਪਣੇ ਬੇਟੇ ਨੂੰ ਬੜੇ ਹੀ ਪਿਆਰ-ਦੁਲਾਰ ਨਾਲ ਪਾਲਦੀ ਹੈ ਤੇ ਮਾਂ ਦੇ ਦਿਲ 'ਚ ਅਪਣੇ ਬੇਟੇ ਪ੍ਰਤੀ ਬਹੁਤ ਸਾਰੇ ਅਰਮਾਨ ਵੀ ਹੁੰਦੇ ਹਨ ਪਰ....

ਕੋਲਕਾਤਾ, ਇੱਕ ਮਾਂ ਅਪਣੇ ਬੇਟੇ ਨੂੰ ਬੜੇ ਹੀ ਪਿਆਰ-ਦੁਲਾਰ ਨਾਲ ਪਾਲਦੀ ਹੈ ਤੇ ਮਾਂ ਦੇ ਦਿਲ 'ਚ ਅਪਣੇ ਬੇਟੇ ਪ੍ਰਤੀ ਬਹੁਤ ਸਾਰੇ ਅਰਮਾਨ ਵੀ ਹੁੰਦੇ ਹਨ। ਮਾਂ ਅਪਣੇ ਬੇਟੇ ਲਈ ਹਰ ਪਲ ਸੁੱਖਾਂ ਮੰਗਦੀ ਰਹਿੰਦੀ ਹੈ ਪਰ ਜਦੋਂ ਉਹੀ ਬੇਟਾ ਵੱਡਾ ਹੋ ਕੇ ਅਪਣੀ ਮਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਵੇ ਤਾਂ ਤੁਸੀਂ ਫਿਰ ਇਸ ਨੂੰ ਕੀ ਕਹੋਗੇ? 

sun beats mom: arestedSon beats mom: arrested

ਜੀ ਹਾਂ, ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਮਨੁੱਖੀ ਭਾਵਨਾਵਾਂ ਨੂੰ ਝੰਜੋੜ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦਾ ਇੱਕ ਵਿਅਕਤੀ ਹਰ ਰੋਜ਼ ਅਪਣੀ 82 ਸਾਲਾ ਬਜ਼ੁਰਗ ਮਾਂ ਨੂੰ ਮਾਰਦਾ-ਕੁੱਟਦਾ ਸੀ ਤੇ ਇਸ ਨਾਲ ਸਬੰਧਿਤ ਇੱਕ ਮਾਮਲਾ ਫੇਸਬੁੱਕ 'ਤੇ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਨਿਮਤਾ ਇਲਾਕੇ ਵਿਚ ਰਹਿਣ ਵਾਲੀ ਬਜ਼ੁਰਗ ਔਰਤ ਸ਼ਾਂਤੀਪ੍ਰਵਾ ਦੇਵੀ ਦੇ ਦੋ ਬੱਚੇ ਹਨ। ਉਸਦਾ ਪਤੀ ਸਰਕਾਰੀ ਸੇਵਾ ਵਿਚ ਸੀ ਅਤੇ ਰਿਟਾਇਰ ਹੋਣ ਤੋਂ ਪਹਿਲਾਂ  ਪਤੀ ਦੀ ਹੋਈ ਮੌਤ ਤੋਂ ਬਾਅਦ ਸ਼ਾਂਤੀਪ੍ਰਵਾ ਦੇ ਵੱਡੇ ਬੇਟੇ ਵਿਕਾਸ ਨੂੰ ਨੌਕਰੀ ਮਿਲ ਗਈ। 

sun beats mom: arestedSon beats mom: arrested

ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵਿਕਾਸ ਆਪਣੀ ਮਾਂ ਤੋਂ ਵੱਖ ਰਹਿਣ ਲੱਗ ਪਿਆ। ਫਿਰ ਬਜ਼ੁਰਗ ਮਾਂ ਆਪਣੇ ਛੋਟੇ ਬੇਟੇ ਬੁਲੁ ਪ੍ਰਸਾਦ ਦੇਬ ਦੇ ਨਾਲ ਰਹਿ ਰਹੀ ਸੀ ਪਰ ਦੋਸ਼ ਇਹ ਹੈ ਕਿ ਬੁਲੁ ਰੋਜ਼ ਆਪਣੀ ਮਾਂ ਨੂੰ ਤੰਗ ਕਰਦਾ ਹੈ, ਉਹ ਸੋਂਦੇ ਹੋਏ ਅਕਸਰ ਆਪਣੀ ਮਾਂ ਨੂੰ ਪੈਰ ਨਾਲ ਠੋਕਰ ਮਾਰ ਦਿੰਦਾ ਹੈ।
ਇੱਥੇ ਹੀ ਬਸ ਨਹੀਂ ਉਹ ਆਪਣੀ ਮਾਂ ਨੂੰ ਡੰਡੇ ਨਾਲ ਰੋਜ਼ ਕੁੱਟਦਾ ਹੈ। ਇਸ ਸਬੰਧੀ ਫੇਸਬੁੱਕ 'ਤੇ ਸਾਹਮਣੇ ਆਈ ਇਕ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ।ਉਹ ਅਪਣੀ ਬਜ਼ੁਰਗ ਮਾਂ ਤੋਂ ਘਰ ਦੇ ਸਾਰੇ ਕੰਮ ਜ਼ਬਰਦਸਤੀ ਕਰਵਾ ਰਿਹਾ ਸੀ।

sun beats mom: arestedSon beats mom: arrested

ਇੱਕ ਦਿਨ ਉਸਦੇ ਇੱਕ ਗੁਆਂਢੀ ਨੇ ਮਾਰ ਕੁਟਾਈ ਦੀ ਵੀਡਿਓ ਰਿਕਾਰਡ ਕਰ ਕੇ ਅਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕਰ ਦਿੱਤੀ। ਇਸ ਪੋਸਟ ਵਿਚ ਉਸ ਵਿਅਕਤੀ ਨੇ ਬਜ਼ੁਰਗ ਨੂੰ ਇਸ ਤਰ੍ਹਾਂ ਮਾਰਨ ਤੋਂ ਰੋਕਣ ਲਈ ਉਸਦੇ ਬੇਟੇ ਬੁਲੁ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਦੇਖਦੇ ਹੀ ਦੇਖਦੇ ਫੇਸਬੁੱਕ 'ਤੇ ਇਹ ਵੀਡੀਓ ਵਾਇਰਲ ਹੋ ਗਿਆ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਬੁਲੁ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਸ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਬਜ਼ੁਰਗ ਮਾਂ ਨੇ ਖੁਦ ਆਪਣੇ ਬੇਟੇ ਦਾ ਬਚਾਅ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਗਲਤੀ ਕੀਤੀ ਹੈ। 

sun beats mom: arestedSon beats mom: arrested

ਪਰ ਉਸਨੇ ਕਿਹਾ ਕ੍ਰਿਪਾ ਕਰਕੇ ਇਸਨੂੰ ਮਾਫ ਕਰ ਦਵੋ। ਇਸ ਮਾਮਲੇ ਸਬੰਧੀ ਨਾਰਥ ਦਮਦਮ ਨਗਰਪਾਲਿਕਾ ਦੇ ਚੇਅਰਮੈਨ ਸੁਬੋਧ ਚੱਕਰਵਰਤੀ ਦਾ ਕਹਿਣਾ ਹੈ ਕਿ 'ਨਗਰਪਾਲਿਕਾ ਹਰ ਹਾਲਤ ਵਿਚ ਉਸ ਬਜ਼ੁਰਗ ਦੀ ਮਦਦ ਕਰੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement