Pegasus ਮਾਮਲਾ: SC ਵਿਚ ਸੁਣਵਾਈ ਸੋਮਵਾਰ ਤੱਕ ਮੁਲਤਵੀ, ਪਟੀਸ਼ਨਰਾਂ ਨੇ SIT ਜਾਂਚ ਦੀ ਰੱਖੀ ਮੰਗ
Published : Aug 10, 2021, 1:44 pm IST
Updated : Aug 10, 2021, 1:44 pm IST
SHARE ARTICLE
Pegasus Spyware Case
Pegasus Spyware Case

ਚੀਫ਼ ਜਸਟਿਸ ਨੇ ਸਾਰੇ ਪਟੀਸ਼ਨਰਾਂ ਨੂੰ ਅਰਜ਼ੀ ਦੀ ਇੱਕ ਕਾਪੀ ਕੇਂਦਰ ਸਰਕਾਰ ਨੂੰ ਭੇਜਣ ਲਈ ਕਿਹਾ ਤਾਂ ਜੋ ਕੋਈ ਨੋਟਿਸ ਲੈਣ ਲਈ ਮੌਜੂਦ ਰਹੇ।

ਨਵੀਂ ਦਿੱਲੀ: ਪੈਗਾਸਸ ਜਾਸੂਸੀ ਮਾਮਲੇ (Pegasus Spyware Case) ਨਾਲ ਜੁੜੀਆਂ 9 ਪਟੀਸ਼ਨਾਂ (9 Petitions) 'ਤੇ ਸੁਪਰੀਮ ਕੋਰਟ (Supreme Court) 'ਚ ਸੁਣਵਾਈ ਅਗਲੇ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਾਲਿਸਿਟਰ ਜਨਰਲ ਨੇ ਕਿਹਾ ਕਿ ਸ਼ਿਕਾਇਤ ਦੀ ਕਾਪੀ ਅਜੇ ਪੜ੍ਹੀ ਜਾ ਰਹੀ ਹੈ ਅਤੇ ਕਾਪੀ ਪੜ੍ਹ ਕੇ ਹੀ ਆਪਣੀ ਦਲੀਲ ਪੇਸ਼ ਕਰ ਪਾਵਾਂਗੇ। ਇਸ ਤੋਂ ਬਾਅਦ ਚੀਫ਼ ਜਸਟਿਸ ਨੇ ਸੁਣਵਾਈ ਸੋਮਵਾਰ ਤੱਕ ਲਈ ਮੁਲਤਵੀ (Postponed Hearing) ਕਰ ਦਿੱਤੀ ਹੈ।

ਹੋਰ ਪੜ੍ਹੋ: ਹਰ ਮਹੀਨੇ ਸਿਰਫ਼ 1 ਰੁਪਏ ਦਾ ਨਿਵੇਸ਼ ਕਰੋ ਅਤੇ ਪਾਓ 2 ਲੱਖ ਤੱਕ ਦਾ ਲਾਭ, ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ

Supreme Court of India

Supreme Court of India

ਇਸ ਮਾਮਲੇ ਵਿਚ ਪੱਤਰਕਾਰਾਂ, ਵਕੀਲਾਂ, ਸਮਾਜ ਸੇਵੀ ਸੰਸਥਾਵਾਂ ਅਤੇ ਐਡੀਟਰਜ਼ ਗਿਲਡ ਆਫ਼ ਇੰਡੀਆ ਵੱਲੋਂ SIT ਜਾਂਚ ਦੀ ਮੰਗ ਕਰਦਿਆਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ। ਸੁਪਰੀਮ ਕੋਰਟ ਦੇ ਸੇਵਾਮੁਕਤ ਜਾਂ ਮੌਜੂਦਾ ਜੱਜ ਦੀ ਪ੍ਰਧਾਨਗੀ ਹੇਠ ਇੱਕ SIT ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਹੋਰ ਪੜ੍ਹੋ: ਕਾਂਗਰਸ 'ਚ ਸਿਆਸੀ ਹਲਚਲ: ਕਪਿਲ ਸਿੱਬਲ ਦੇ ਘਰ ਡਿਨਰ ਮੀਟਿੰਗ ’ਤੇ ਇਕੱਠੇ ਹੋਏ ਵਿਰੋਧੀ ਧਿਰ ਦੇ ਨੇਤਾ

ਚੀਫ਼ ਜਸਟਿਸ (Chief Justice) ਨੇ ਸੁਣਵਾਈ ਦੌਰਾਨ ਪਟੀਸ਼ਨਰ ਨੂੰ ਪੁੱਛਿਆ ਕਿ ਇਸ ਮਾਮਲੇ ਵਿਚ IT ਐਕਟ ਦੇ ਤਹਿਤ ਸ਼ਿਕਾਇਤ ਦਰਜ ਕਿਉਂ ਨਹੀਂ ਕੀਤੀ ਗਈ ਹੈ? ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਫੋਨ ਹੈਕ ਹੋਇਆ ਹੈ ਤੁਸੀਂ FIR ਕਿਓਂ ਨਹੀਂ ਕਰਵਾਈ? ਚੀਫ਼ ਜਸਟਿਸ ਨੇ ਸਾਰੇ ਪਟੀਸ਼ਨਰਾਂ ਨੂੰ ਅਰਜ਼ੀ ਦੀ ਇੱਕ ਕਾਪੀ ਕੇਂਦਰ ਸਰਕਾਰ ਨੂੰ ਭੇਜਣ ਲਈ ਕਿਹਾ ਤਾਂ ਜੋ ਕੋਈ ਨੋਟਿਸ ਲੈਣ ਲਈ ਮੌਜੂਦ ਰਹੇ।

Pegasus SpywarePegasus Spyware

ਜਦੋਂ ਕਿ ਪੈਗਾਸਸ ਜਾਸੂਸੀ ਮੁੱਦੇ 'ਤੇ ਰੱਖਿਆ ਮੰਤਰਾਲੇ (Ministry of Defense) ਨੇ ਚੁੱਪੀ ਤੋੜੀ ਹੈ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਦੱਸਿਆ ਕਿ ਸਰਕਾਰ ਦਾ ਐਨਐਸਓ ਨਾਲ ਕੋਈ ਲੈਣ -ਦੇਣ ਨਹੀਂ ਹੈ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਇੱਕ ਲਿਖਤੀ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਇਜ਼ਰਾਈਲੀ ਕੰਪਨੀ (Israeli Company) ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਇਸ ਤੋਂ ਕੋਈ ਸੇਵਾ ਲਈ ਹੈ।

ਹੋਰ ਪੜ੍ਹੋ: ਪਾਕਿਸਤਾਨ: ਢਾਹਿਆ ਗਿਆ ਗਣੇਸ਼ ਮੰਦਿਰ ਮੁਰੰਮਤ ਤੋਂ ਬਾਅਦ ਹਿੰਦੂਆਂ ਨੂੰ ਸੌਂਪਿਆ, 50 ਲੋਕ ਗ੍ਰਿਫ਼ਤਾਰ

ਇਸ ਤੋਂ ਪਹਿਲਾਂ, ਵੈਸ਼ਨਵ ਨੇ ਅਜਿਹੀਆਂ ਸਾਰੀਆਂ ਮੀਡੀਆ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ, ਜਿਸ ਵਿਚ ਪੇਗਾਸਸ ਸਪਾਈਵੇਅਰ ਦੀ ਵਰਤੋਂ ਕਰਦਿਆਂ ਦੇਸ਼ ਦੇ ਨੇਤਾਵਾਂ, ਮੀਡੀਆ ਕਰਮਚਾਰੀਆਂ ਅਤੇ ਨੌਕਰਸ਼ਾਹਾਂ ਦੀ ਜਾਸੂਸੀ ਕਰਨ ਦੀ ਸੰਭਾਵਨਾ ਜਤਾਈ ਗਈ ਸੀ। ਵੈਸ਼ਨਵ ਨੇ ਦੋਸ਼ ਲਾਇਆ ਸੀ ਕਿ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਆਈ ਇਸ ਰਿਪੋਰਟ ਦਾ ਮਕਸਦ ਸਿਰਫ ਸਰਕਾਰ ਨੂੰ ਬਦਨਾਮ ਕਰਨਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement