ਜਾਸੂਸੀ ਮਾਮਲਾ : Pegasus ਦੀ ਸੂਚੀ ਵਿਚ ਅਨਿਲ ਅੰਬਾਨੀ ਤੇ ਸਾਬਕਾ ਸੀਬੀਆਈ ਮੁਖੀ ਦਾ ਵੀ ਨਾਂਅ
Published : Jul 23, 2021, 9:01 am IST
Updated : Jul 23, 2021, 9:01 am IST
SHARE ARTICLE
Anil Ambani and Alok Verma among potential Pegasus spyware targets
Anil Ambani and Alok Verma among potential Pegasus spyware targets

ਇਜ਼ਰਾਇਲੀ ਕੰਪਨੀ ਐਨਐਸਓ ਦੇ ਜਾਸੂਸੀ ਸਾਫਟਵੇਅਰ ਪੇਗਾਸਸ ਦੀ ਲਿਸਟ ਵਿਚ ਦੋ ਹੋਰ ਵੱਡੀਆਂ ਹਸਤੀਆਂ ਦੇ ਨਾਂਅ ਹੋਣ ਦੀ ਜਾਣਕਾਰੀ ਮਿਲੀ ਹੈ।

ਨਵੀਂ ਦਿੱਲੀ: ਪੇਗਾਸਸ ਜਾਸੂਸੀ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਦਰਅਸਲ ਇਜ਼ਰਾਇਲੀ ਕੰਪਨੀ ਐਨਐਸਓ ਦੇ ਜਾਸੂਸੀ ਸਾਫਟਵੇਅਰ ਪੇਗਾਸਸ ਦੀ ਲਿਸਟ ਵਿਚ ਦੋ ਹੋਰ ਵੱਡੀਆਂ ਹਸਤੀਆਂ ਦੇ ਨਾਂਅ ਹੋਣ ਦੀ ਜਾਣਕਾਰੀ ਮਿਲੀ ਹੈ। ਨਿਊਜ਼ ਪੋਰਟਲ ‘ਦ ਵਾਇਰ’ ਮੁਤਾਬਕ ਜਾਜੂਸੀ ਲਿਸਟ ਵਿਚ ਉਦਯੋਗਪਤੀ ਅਨਿਲ ਅੰਬਾਨੀ (Anil Ambani) ਅਤੇ ਸੀਬੀਆਈ ਦੇ ਸਾਬਕਾ ਮੁਖੀ ਆਲੋਕ ਵਰਮਾ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ।

Anil ambani s rel home finance defaulted on rs 40 cr loan repayment in feb Anil Ambani

ਹੋਰ ਪੜ੍ਹੋ: ਪੱਤਰਕਾਰਾਂ ’ਤੇ ਹਮਲਾ ਨਿੰਦਣਯੋਗ ਪਰ ਲੇਖੀ ਨੂੰ ਕਿਸਾਨਾਂ ਨੂੰ ਭੰਡਣ ਦਾ ਕੋਈ ਅਧਿਕਾਰ ਨਹੀਂ: ਕੈਪਟਨ

ਪੋਰਟ ਅਨੁਸਾਰ ਆਲੋਕ ਵਰਮਾ (Alok Verma) ਨੂੰ ਕੇਂਦਰ ਸਰਕਾਰ ਨੇ 2018 ਵਿਚ ਸੀਬੀਆਈ ਦੇ ਮੁਖੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਵਰਮਾ ਦਾ ਨਾਂਅ ਪੇਗਾਸਸ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ। ਇਸ  ਦੇ ਨਾਲ ਹੀ ਅਨਿਲ ਅੰਬਾਨੀ ਅਤੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਕਾਰਪੋਰੇਟ ਕੰਮਿਊਨੀਕੇਸ਼ਨ ਅਧਿਕਾਰੀ ਟੋਨੀ ਜੇਸੂਦਾਸਨ ਦੇ ਨਾਲ ਉਹਨਾਂ ਦੀ ਪਤਨੀ ਦਾ ਨਾਂਅ ਵੀ ਇਸ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।

Alok VermaAlok Verma

ਹੋਰ ਪੜ੍ਹੋ: ਸੰਪਾਦਕੀ: ਸਾਰੇ ਹੀ ਸਿੱਖ ਲੀਡਰਾਂ ਦਾ ਅਕਸ ਜਨਤਾ ਵਿਚ ਏਨਾ ਖ਼ਰਾਬ ਕਿਉਂ ਹੋ ਗਿਆ ਹੈ?

ਹਾਲਾਂਕਿ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਕਿ ਅਨਿਲ ਅੰਬਾਨੀ ਮੌਜੂਦਾ ਸਮੇਂ ਵਿਚ ਉਸੇ ਫੋਨ ਨੰਬਰ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ। ਰਿਪੋਰਟ ਅਨੁਸਾਰ ਭਾਰਤ ਵਿਚ ਦਸਾ ਏਵੀਏਸ਼ਨ (ਰਾਫੇਲ ਬਣਾਉਣ ਵਾਲੀ ਕੰਪਨੀ) ਦੇ ਨੁਮਾਇੰਦੇ ਵੈਂਕਟ ਰਾਓ, ਪੋਸਿਨਾ, ਸਾਬ ਇੰਡੀਆ ਦੇ ਮੁਖੀ ਇੰਦਰਜੀਤ ਸਿਆਲ ਅਤੇ ਬੋਇੰਗ ਇੰਡੀਆ ਦੇ ਮੁਖੀ ਪ੍ਰਤਯੂਸ਼ ਕੁਮਾਰ ਦੇ ਨੰਬਰ ਵੀ 2018 ਅਤੇ 2019 ਵਿਚ ਵੱਖ ਵੱਖ ਸਮੇਂ ਦੌਰਾਨ ਲੀਕ ਅੰਕੜੇ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਫਰਾਂਸ ਦੀ ਕੰਪਨੀ ਐਨਰਜੀ ਈਡੀਐਫ ਦੇ ਮੁਖੀ ਹਰਮਨਜੀਤ ਨੇਗੀ ਦਾ ਫੋਨ ਵੀ ਲੀਕ ਅੰਕੜੇ ਵਿਚ ਸ਼ਾਮਲ ਹਨ।

Pegasus spywarePegasus spyware

ਹੋਰ ਪੜ੍ਹੋ: 'ਬ੍ਰਿਟੇਨ ਦੀ ਸੰਸਦ ’ਚ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਹੋਈ, ਪਰ ਭਾਰਤ ਦੀ ਸੰਸਦ ਵਿਚ ਨਹੀਂ'

ਪੇਗਾਸਸ ਕੀ ਹੈ?

ਪੇਗਾਸਸ ਸਪਾਈਵੇਅਰ (Pegasus spyware ) ਇਕ ਕੰਪਿਊਟਰ ਪ੍ਰੋਗਰਾਮ ਹੈ ਜਿਸ ਜ਼ਰੀਏ ਕਿਸੇ ਦੇ ਫੋਨ ਨੂੰ ਹੈਕ ਕਰਕੇ ਉਸ ਦੇ ਕੈਮਰਾ, ਮਾਈਕ, ਸਮੱਗਰੀ ਸਮੇਤ ਹਰੇਕ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।  ਇਸ ਨਾਲ ਫੋਨ ’ਤੇ ਕੀਤੀ ਗਈ ਗੱਲਬਾਤ ਦਾ ਬਿਓਰਾ ਵੀ ਹਾਸਲ ਕੀਤਾ ਜਾ ਸਕਦਾ ਹੈ।

Pegasus casePegasus case

 

ਕਿਵੇਂ ਕੰਮ ਕਰਦਾ ਹੈ ਪੇਗਾਸਸ?

ਪੇਗਾਸਸ (Pegasus caseਜ਼ਰੀਏ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ, ਉਸ ਦੇ ਫੋਨ ’ਤੇ ਐਸਐਮਐਸ, ਵਟਸਐਪ, ਆਈ ਮੈਜੇਸ(ਆਈਫੋਨ ’ਤੇ) ਜਾਂ ਕਿਸੇ ਹੋਰ ਮਾਧਿਅਮ ਜ਼ਰੀਏ ਲਿੰਕ ਭੇਜਿਆ ਜਾਂਦਾ ਹੈ। ਇਸ ਲਿੰਕ ਅਜਿਹੇ ਸੰਦੇਸ਼ ਨਾਲ ਭੇਜਿਆ ਜਾਂਦਾ ਹੈ ਕਿ ਵਿਅਕਤੀ ਉਸ ਉੱਤੇ ਕਲਿੱਕ ਕਰੇ। ਸਿਰਫ ਇਕ ਕਲਿੱਕ ਨਾਲ ਸਪਾਈਵੇਅਰ ਫੋਨ ਵਿਚ ਐਕਟਿਵ ਹੋ ਜਾਂਦਾ ਹੈ। ਇਕ ਵਾਰ ਐਕਟਿਵ ਹੋਣ ਤੋਂ ਬਾਅਦ ਇਹ ਫੋਨ ਦੇ ਐਸਐਮਐਸ, ਈਮੇਲ, ਵਟਸਐਪ ਚੈਟ, ਸੰਪਰਕ ਨੰਬਰ, ਜੀਪੀਐਸ ਡਾਟਾ, ਫੋਟੋ, ਵੀਡੀਓ, ਕੈਲੰਡਰ ਆਦਿ ਹਰ ਚੀਜ਼ ਦੇਖੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement