‘‘ਵੱਡੇ ਨੇਤਾ ਬਣਨ ਲਈ ਡੀਸੀ ਜਾਂ ਐਸਐਸਪੀ ਦਾ ਕਾਲਰ ਫੜੋ’’
Published : Sep 10, 2019, 12:02 pm IST
Updated : Sep 11, 2019, 10:07 am IST
SHARE ARTICLE
Hold the SPs and Collectors by their collar and become a ‘big Neta’
Hold the SPs and Collectors by their collar and become a ‘big Neta’

ਮੰਤਰੀ ਨੇ ਵਿਦਿਆਰਥੀਆਂ ਨੂੰ ਦਿੱਤੀ ਸਿੱਖਿਆ

ਛੱਤੀਸਗੜ੍ਹ: ਛੱਤੀਸਗੜ੍ਹ ਦੇ ਉਦਯੋਗ ਮੰਤਰੀ ਕਵਾਸੀ ਲਖਮਾ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਆ ਗਏ ਹਨ। ਦਰਅਸਲ ਇਸ ਵੀਡੀਓ ਵਿਚ ਮੰਤਰੀ ਸਾਬ੍ਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਨ੍ਹਾਂ ਨੇ ਇਕ ਵਿਦਿਆਰਥੀ ਨੂੰ ਨੇਤਾ ਬਣਨ ਲਈ ਡੀਸੀ ਜਾਂ ਐਸਐਸਪੀ ਦਾ ਕਾਲਰ ਫੜਨ ਦੀ ਸਿੱਖਿਆ ਦਿੱਤੀ ਸੀ।

Hold the SPs and Collectors by their collar and become a ‘big Neta’ Hold the SPs and Collectors by their collar and become a ‘big Neta’

ਵੀਡੀਓ ਵਿਚ ਮੰਤਰੀ ਲਖਮਾ ਇਕ ਪੁਰਾਣਾ ਕਿੱਸਾ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਵਿਚ ਉਹ ਆਖ ਰਹੇ ਨੇ ਕਿ ਜਦੋਂ ਨੇਤਾ ਬਣਨ ਦੇ ਚਾਹਵਾਨ ਇਕ ਵਿਦਿਆਰਥੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਵੱਡਾ ਨੇਤਾ ਬਣਨ ਲਈ ਉਸ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਲਖਮਾ ਨੇ ਕਿਸੇ ਡੀਸੀ ਜਾਂ ਐਸਐਸਪੀ ਦਾ ਕਾਲਰ ਫੜ ਲਓ, ਬਣ ਗਏ ਵੱਡੇ ਨੇਤਾ। ਲਖਮਾ ਦੀ ਇਹ ਗੱਲ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਪਏ।

Kawasi LakhmaKawasi Lakhma

ਵੀਡੀਓ ਨਕਸਲ ਪ੍ਰਭਾਵਤ ਸੁਕਮਾ ਜ਼ਿਲ੍ਹੇ ਦੇ ਕੋਂਟਾ ਖੇਤਰ ਦਾ ਹੈ, ਜਿੱਥੇ ਉਹ ਇਕ ਸਕੂਲ ਦੇ ਪ੍ਰੋਗਰਾਮ ਵਿਚ ਬੈਠੇ ਹੋਏ ਨਜ਼ਰ ਆ ਰਹੇ ਹਨ। ਮੰਤਰੀ ਵੱਲੋਂ ਇਸ ਘਟਨਾ ਦਾ ਜ਼ਿਕਰ ਉਥੇ ਮੌਜੂਦ ਵਿਦਿਆਰਥੀਆਂ ਦੇ ਸਾਹਮਣੇ ਕੀਤਾ ਗਿਆ, ਜਦਕਿ ਉਨ੍ਹਾਂ ਦੇ ਨਾਲ ਹੋਰ ਵੀ ਕਈ ਕਾਂਗਰਸੀ ਨੇਤਾ ਬੈਠੇ ਨਜ਼ਰ ਆ ਰਹੇ ਹਨ। ਵਿਵਾਦ ਵਧਣ ’ਤੇ ਲਖਮਾ ਨੇ ਅਪਣੇ ਬਿਆਨ ਤੋਂ ਮੁੱਕਰਦੇ ਹੋਏ ਆਖਿਆ ਕਿ ਉਸ ਦੇ ਬਿਆਨ ਨੂੰ ਤੋੜ ਮਰੋੜ ਦੇ ਪੇਸ਼ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਨੇਤਾ ਹੀ ਵਿਦਿਆਰਥੀਆਂ ਨੂੰ ਅਜਿਹੀ ਪੁੱਠੀ ਸਿੱਖਿਆ ਦੇ ਰਹੇ ਹਨ ਤਾਂ ਹੋਰ ਕਿਸੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Chhatisgarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement