
ਕੁਝ ਸ਼ਾਤਿਰ ਦਿਮਾਗਾਂ ਨੇ ਬਾਇਓਮੈਟ੍ਰਿਕ ਹਾਜ਼ਰੀ ਦਾ ਤੋੜ ਲੱਭ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ...
ਚੰਦੌਲੀ (ਭਾਸ਼ਾ) : ਕੁਝ ਸ਼ਾਤਿਰ ਦਿਮਾਗਾਂ ਨੇ ਬਾਇਓਮੈਟ੍ਰਿਕ ਹਾਜ਼ਰੀ ਦਾ ਤੋੜ ਲੱਭ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਨੱਕ ਹੇਠਾਂ ਨਗਰ ਵਿਚ ਰਬੜ ਦਾ ਨਕਲੀ ਅੰਗੂਠਾ ਬਣਾਉਣ ਦਾ ਕੰਮ-ਕਾਜ ਹੁਣ ਰਫ਼ਤਾਰ ਫੜ ਚੁੱਕਿਆ ਹੈ। ਸਰਕਾਰੀ ਅਤੇ ਗੈਰ ਸਰਕਾਰੀ ਕਰਮਚਾਰੀ ਇਸ ਮੌਕੇ ਨੂੰ ਲਗਾਤਾਰ ਝੱਪਟ ਰਹੇ ਹਨ। ਇਸ ਦੀ ਵਰਤੋ ਲੇਟ-ਲਤੀਫ਼ੀ ਨੂੰ ਸਹੀ ਟਾਈਮ ਕਰਨ ਵਿਚ ਕੀਤੀ ਜਾ ਰਹੀ ਹੈ। ਨਾਲ ਹੀ ਆਧਾਰ ਕਾਰਡ ਤੋਂ ਜੁੜੇ ਕੰਮਾਂ ਵਿਚ ਵੀ ਇਸ ਤਕਨੀਕ ਦਾ ਬਹੁਤ ਇਸਤੇਮਾਲ ਹੋ ਰਿਹਾ ਹੈ। ਇਹ ਅੰਗੂਠਾ ਬਾਜ਼ਾਰ ਵਿਚ ਤਿੰਨ ਤੋਂ ਪੰਜ ਸੌ ਰੁਪਏ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ।
Biometric Attendance ਸਰਕਾਰੀ ਦਫ਼ਤਰਾਂ ਵਿਚ ਬਾਇਓਮੈਟ੍ਰਿਕ ਹਾਜ਼ਰੀ ਵਿਵਸਥਾ ਸ਼ੁਰੂ ਕੀਤੀ ਗਈ ਤਾਂ ਕੰਮਚੋਰ ਅਤੇ ਲਾਪਰਵਾਹ ਕਰਮਚਾਰੀ ਪਰੇਸ਼ਾਨ ਹੋ ਗਏ ਸਨ। ਸਮੇਂ ਤੇ ਦਫ਼ਤਰ ਪਹੁੰਚਣਾ ਟੇੜੀ ਖੀਰ ਸਾਬਿਤ ਹੋਣ ਲਗਾ ਸੀ। ਹਾਲਾਂਕਿ ਸ਼ਾਤਿਰਾਂ ਨੇ ਸਰਕਾਰ ਦੀ ਇਸ ਅਚੁੱਕ ਵਿਵਸਥਾ ਵਿਚ ਪਾੜ ਲਗਾ ਦਿਤਾ ਹੈ। ਠੱਗਾਂ ਦੇ ਪਟਾਰੇ ਵਿਚ ਫਰਜ਼ੀ ਮੋਹਰ ਦੇ ਨਾਲ ਨਕਲੀ ਅੰਗੂਠਾ ਵੀ ਸ਼ਾਮਿਲ ਹੋ ਚੁੱਕਿਆ ਹੈ। ਇਸ ਨੂੰ ਬਣਾਉਣ ਦਾ ਤਰੀਕਾ ਕੁਝ ਇਸ ਤਰ੍ਹਾਂ ਹੈ – ਸਭ ਤੋਂ ਪਹਿਲਾਂ ਸਬੰਧਤ ਵਿਅਕਤੀ ਦੇ ਅੰਗੂਠੇ ਦਾ ਨਿਸ਼ਾਨ ਸਾਫ਼ ਕਾਗਜ਼ ਉਤੇ ਲੈਂਦੇ ਹਨ। ਫਿਰ ਸਕੈਨਰ ਦੀ ਮਦਦ ਨਾਲ ਉਸ ਨੂੰ ਸਕੈਨ ਕੀਤਾ ਜਾਂਦਾ ਹੈ।
Scan Fingersਫੋਟੋਸ਼ਾਪ ‘ਤੇ ਨਿਸ਼ਾਨ ਨੂੰ ਸਾਫ਼ ਕਰ ਕੇ ਪਾਲਿਮਰ ਕੈਮੀਕਲ ਮੋਹਰ ਮਸ਼ੀਨ ਦੀ ਮਦਦ ਨਾਲ ਰਬੜ ਦੇ ਅੰਗੂਠੇ ਦਾ ਹੂ-ਬ-ਹੂ ਨਿਸ਼ਾਨ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰੀ ਅਤੇ ਨਿਜੀ ਕਰਮਚਾਰੀ ਬਾਇਓਮੈਟ੍ਰਿਕ ਹਾਜ਼ਰੀ ਤੋਂ ਬਚਣ ਲਈ ਅਪਣੇ ਅੰਗੂਠੇ ਦਾ ਨਿਸ਼ਾਨ ਬਣਵਾ ਰਹੇ ਹਨ। ਨਗਰ ਦੇ ਕਈ ਸਥਾਨਾਂ ਉਤੇ ਜ਼ੋਰਾਂ ਨਾਲ ਇਹ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਨਹੀਂ ਕਿ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਪਰ ਅਜਿਹੇ ਲੋਕਾਂ ਦੇ ਵਿਰੁੱਧ ਕਾਰਵਾਈ ਨਾ ਕਰਨਾ, ਸਵਾਲ ਜ਼ਰੂਰ ਖੜੇ ਕਰ ਰਿਹਾ ਹੈ। ਨਕਲੀ ਅੰਗੂਠੇ ਦੀ ਵਰਤੋ ਆਧਾਰ ਕਾਰਡ ਵਿਚ ਵੀ ਬਹੁਤ ਕੀਤੀ ਜਾ ਰਹੀ ਹੈ।
Rubber's fake thumbਆਧਾਰ ਕਾਰਡ ਸੰਸ਼ੋਧਨ, ਫਰਜ਼ੀ ਸਿਮ ਲਈ ਵੀ ਸ਼ਾਤਿਰ ਇਸ ਦਾ ਇਸਤੇਮਾਲ ਕਰ ਰਹੇ ਹਨ। ਇਹੀ ਨਹੀਂ ਆਧਾਰ ਕਾਰਡ ਦੇ ਆਪਰੇਟਰ ਅਤੇ ਸੁਪਰਵਾਈਜ਼ਰ ਅਪਣਾ ਨਕਲੀ ਅੰਗੂਠਾ ਬਣਾ ਕੇ ਇਕ ਹੀ ਸਮੇਂ ਤੇ ਕਈ ਸਥਾਨਾਂ ਉਤੇ ਕੈਂਪ ਵੀ ਲਗਾ ਰਹੇ ਹਨ। ਅਸਲ ਵਿਚ, ਆਧਾਰ ਕਾਰਡ ਬਣਾਉਣ ਲਈ ਏਜੰਟ ਅਤੇ ਸੁਪਰ ਵਾਈਜ਼ਰ ਦੇ ਅੰਗੂਠੇ ਦਾ ਨਿਸ਼ਾਨ ਐਨਆਈਸੀ ਵਿਚ ਰਜਿਸਟਰ ਕਰਵਾਉਣਾ ਪੈਂਦਾ ਹੈ। ਹੁਣ ਨਕਲੀ ਅੰਗੂਠੇ ਦੀ ਮਦਦ ਨਾਲ ਸੰਚਾਲਕ ਇਕੱਠੇ ਕਈ ਫਰਮ ਚਲਾ ਰਹੇ ਹਨ। ਮੁਗਲਸਰਾਏ ਦੇ ਐਸਡੀਐਮ ਆਨੰਦ ਵਰਧਨ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ। ਇਸ ਦੀ ਜਾਂਚ ਕਰਵਾਈ ਜਾਵੇਗੀ। ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਤਾਂ ਹੋਵੇਗੀ ਹੀ ਨਾਲ ਹੀ ਜੋ ਲੋਕ ਅੰਗੂਠਾ ਬਣਵਾ ਰਹੇ ਹਨ ਉਨ੍ਹਾਂ ਦੇ ਖ਼ਿਲਾਫ਼ ਵੀ ਐਕਸ਼ਨ ਲਿਆ ਜਾਵੇਗਾ।