
ਗੁਜਰਾਤ ਦੇ ਗਾਂਧੀਨਗਰ ਵਿਚ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋਇਆ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵੀ ਵਾਇਰਲ...
ਗੁਜਰਾਤ (ਭਾਸ਼ਾ) : ਗੁਜਰਾਤ ਦੇ ਗਾਂਧੀਨਗਰ ਵਿਚ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋਇਆ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿਚ 5 ਚੋਰਾਂ ਦਾ ਗੈਂਗ ਘਰ ਲੁੱਟਣ ਆਇਆ ਸੀ। ਜਿਵੇਂ ਹੀ ਉਨ੍ਹਾਂ ਦੀ ਨਿਗ੍ਹਾ CCTV ਕੈਮਰੇ ‘ਤੇ ਪਈ ਤਾਂ ਉਹ ਡਾਂਸ ਕਰਨ ਲੱਗ ਪਏ। ਚੋਰਾਂ ਨੇ ਚਾਦਰ ਲਪੇਟੀ ਹੋਈ ਸੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ 5 ਚੋਰ ਘਰ ਵਿਚ ਪਹਿਲਾਂ ਦਾਖਲ ਹੁੰਦੇ ਹਨ। ਉਸ ਸਮੇਂ ਇਕ ਚੋਰ ਨੇ ਚਾਦਰ ਲਪੇਟੀ ਹੋਈ ਸੀ। ਜਿਵੇਂ ਹੀ ਉਹ ਚੋਰੀ ਕਰਕੇ ਵਾਪਸ ਮੁੜਦਾ ਹੈ ਤਾਂ ਚਾਦਰ ਵਾਲਾ ਵਿਅਕਤੀ CCTV ਕੈਮਰਾ ਸਾਹਮਣੇ ਲੱਗਿਆ ਵੇਖ ਲੈਂਦਾ ਹੈ।
Robbersਜਿਸ ਤੋਂ ਬਾਅਦ ਉਹ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਬਾਅਦ ਵਿਚ ਪੁਲਿਸ ਨੇ ਦੱਸਿਆ ਕਿ ਚੋਰਾਂ ਨੇ ਦੋ ਘਰਾਂ ਵਿਚ ਚੋਰੀ ਕੀਤੀ ਸੀ। ਉਨ੍ਹਾਂ ਨੇ ਦੋਵਾਂ ਘਰਾਂ ਤੋਂ ਪੈਸੇ ਅਤੇ ਜਵੈਲਰੀ ਚੋਰੀ ਕੀਤੀ ਸੀ ਜਿਸ ਦੀ ਕੀਮਤ ਲੱਖਾਂ ਵਿਚ ਹੈ। ਪੁਲਿਸ ਦੁਆਰਾ ਅਣਪਛਾਤੇ ਚੋਰਾਂ ਉਤੇ ਦੋ ਸ਼ਿਕਾਇਤਾਂ ਵੀ ਦਰਜ ਹਨ। ਵੀਡੀਓ ਵੇਖ ਕੇ ਲੱਗ ਰਿਹਾ ਹੈ ਕਿ ਚੋਰਾਂ ਨੂੰ ਚੋਰੀ ਦਾ ਥੋੜਾ ਜਿੰਨਾ ਵੀ ਡਰ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਤੋਂ ਹੀ ਯੋਜਨਾ ਬਣਾਈ ਸੀ ਅਤੇ ਚੋਰੀ ਲਈ ਪੂਰੀ ਤਿਆਰੀ ਕੀਤੀ ਸੀ। ਇਹ ਪਹਿਲਾ ਮਾਮਲਾ ਨਹੀਂ ਹੈ, ਕੁਝ ਦਿਨਾਂ ਪਹਿਲਾਂ ਮੁੰਬਈ ਪੁਲਿਸ ਨੇ ਟਵਿਟਰ ਉਤੇ ਵੀਡੀਓ ਸ਼ੇਅਰ ਕੀਤਾ ਸੀ।
ਜਿਸ ਵਿਚ ਚੋਰ ਲਾਈਨ ਵਿਚ ਖੜਾ ਹੁੰਦਾ ਹੈ ਅਤੇ ਬਟੂਆ ਚੋਰੀ ਕਰਨ ਦੀ ਕੋਸ਼ਿਸ਼ ਵਿਚ ਹੁੰਦਾ ਹੈ। ਚੋਰੀ ਕਰਨ ਤੋਂ ਬਾਅਦ ਜਿਵੇਂ ਹੀ ਉਹ CCTV ਕੈਮਰਿਆਂ ਵੱਲ ਨੂੰ ਵੇਖਦਾ ਹੈ ਤਾਂ ਉਹ ਹੱਥ ਜੋੜਦਾ ਹੈ ਅਤੇ ਸਾਹਮਣੇ ਵਾਲੇ ਦਾ ਬਟੂਆ ਵਾਪਸ ਕਰ ਦਿੰਦਾ ਹੈ। ਵਿਅਕਤੀ ਉਸ ਤੋਂ ਖ਼ੁਸ਼ ਹੋ ਕੇ ਹੱਥ ਮਿਲਾਉਂਦੇ ਹੋਏ ਧੰਨਵਾਦ ਕਹਿੰਦਾ ਹੈ। ਇਸ ਦੇ ਨਾਲ ਉਹ ਲੋਕਾਂ ਦੇ ਵਿਚ ਹੀਰੋ ਬਣ ਜਾਂਦਾ ਹੈ।
ਇਹ ਵੀ ਪੜ੍ਹੋ : ਚੀਨ ਵਿਚ ਕੁਝ ਅਜਿਹਾ ਹੋਇਆ ਜਿੰਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਕੁੱਤੇ ਨਾਲ ਜੁੜੇ ਕਈ ਅਜਿਹੇ ਵੀਡੀਓ ਵਾਇਰਲ ਹੁੰਦੇ ਹਨ ਜੋ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਹੁਣ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁੱਤਾ ਬਟੂਆ ਚੋਰੀ ਕਰਦਾ ਵੇਖਿਆ ਜਾ ਰਿਹਾ ਹੈ।
A smooth criminal pic.twitter.com/Ytxw8leCPI
— People's Daily,China (@PDChina) September 4, 2018
ਇਸ ਵੀਡੀਓ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ। ਬਹੁਤ ਹੀ ਚਲਾਕੀ ਨਾਲ ਕੁੱਤੇ ਨੇ ਇਕ ਵਿਅਕਤੀ ਦਾ ਬਟੂਆ ਚੋਰੀ ਕੀਤਾ।