Rajasthan: ਹਨੂੰਮਾਨਗੜ੍ਹ 'ਚ ਹੋਏ ਦਲਿਤ ਦੇ ਕਤਲ ’ਤੇ ਬੋਲੀ ਮਾਇਆਵਤੀ- ਕਾਂਗਰਸ ਹਾਈਕਮਾਨ ਚੁੱਪ ਕਿਉਂ?
Published : Oct 10, 2021, 3:09 pm IST
Updated : Oct 10, 2021, 3:09 pm IST
SHARE ARTICLE
Mayawati
Mayawati

ਮਾਇਆਵਤੀ ਨੇ ਯੂਪੀ ਦੇ ਲਖੀਮਪੁਰ ਵਿਚ ਵਾਪਰੀ ਘਟਨਾ ਨੂੰ ਲੈ ਕੇ ਭਾਜਪਾ ਉੱਤੇ ਵੀ ਨਿਸ਼ਾਨਾ ਸਾਧਿਆ ਹੈ।

 

ਨਵੀਂ ਦਿੱਲੀ: ਰਾਜਸਥਾਨ ਦੇ ਹਨੂੰਮਾਨਗੜ੍ਹ (Hanumangarh) ਵਿਚ ਇੱਕ ਦਲਿਤ ਨੌਜਵਾਨ (Dalit Murder) ਦੀ ਕੁੱਟਮਾਰ ਕਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਲਿਤ ਨੌਜਵਾਨ ਦੇ ਕਤਲ ਨੂੰ ਲੈ ਕੇ ਪਹਿਲਾਂ ਭਾਰਤੀ ਜਨਤਾ ਪਾਰਟੀ (BJP) ਨੇ ਕਾਂਗਰਸ 'ਤੇ ਹਮਲਾ ਕੀਤਾ, ਉਸ ਤੋਂ ਬਾਅਦ ਹੁਣ ਬਹੁਜਨ ਸਮਾਜ ਪਾਰਟੀ (BSP) ਪ੍ਰਧਾਨ ਮਾਇਆਵਤੀ (Mayawati) ਨੇ ਵੀ ਕਾਂਗਰਸ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਿਆ ਹੈ।

ਹੋਰ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਡਾਕਟਰਾਂ ਦੀ ਲਾਪਰਵਾਹੀ ਨਾਲ ਔਰਤ ਨੇ ਰਸਤੇ ਵਿੱਚ ਹੀ ਦਿੱਤਾ ਬੱਚੇ ਨੂੰ ਜਨਮ

Congress High CommandCongress High Command

ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਇੱਕ ਦਲਿਤ ਦੀ ਹੱਤਿਆ ਬਹੁਤ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਰਾਜਸਥਾਨ ਦੀ ਸੱਤਾਧਾਰੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ, “ਕਾਂਗਰਸ ਹਾਈਕਮਾਨ (Congress High Command) ਚੁੱਪ ਕਿਉਂ ਹੈ? ਕੀ ਛੱਤੀਸਗੜ੍ਹ ਅਤੇ ਪੰਜਾਬ ਦੇ ਮੁੱਖ ਮੰਤਰੀ ਉੱਥੇ ਜਾਣਗੇ ਅਤੇ ਪੀੜਤ ਪਰਿਵਾਰ ਨੂੰ 50-50 ਲੱਖ ਰੁਪਏ ਦੇਣਗੇ? ਮਾਇਆਵਤੀ ਨੇ ਕਿਹਾ ਕਿ ਬਸਪਾ ਜਵਾਬ ਚਾਹੁੰਦੀ ਹੈ। ਦਲਿਤਾਂ ਦੇ ਨਾਂ ਤੇ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰੋ।”

ਹੋਰ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਵੱਡੇ ਸਪੁੱਤਰ ਦਾ ਵਿਆਹ ਅੱਜ, ਖ਼ੁਦ ਚਲਾਈ ਫੁੱਲਾਂ ਵਾਲੀ ਕਾਰ

Mayawati Mayawati

ਹੋਰ ਪੜ੍ਹੋ: ਮਜ਼ਦੂਰ ਦੇ ਸਿਰ ’ਤੇ ਡਿੱਗੇ 70 ਕਿਲੋ ਕੇਲੇ, ਮਾਲਕ ਨੂੰ ਦੇਣਾ ਪਿਆ 4 ਕਰੋੜ ਦਾ ਮੁਆਵਜ਼ਾ

ਮਾਇਆਵਤੀ ਨੇ ਯੂਪੀ ਦੇ ਲਖੀਮਪੁਰ ਵਿਚ ਵਾਪਰੀ ਘਟਨਾ ਨੂੰ ਲੈ ਕੇ ਭਾਜਪਾ ਉੱਤੇ ਵੀ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਘਿਣਾਉਣੀ ਹੈ। ਇਸ ਵਿਚ ਕੇਂਦਰੀ ਮੰਤਰੀ ਦੇ ਬੇਟੇ ਦਾ ਨਾਂ ਸੁਰਖੀਆਂ ਵਿਚ ਆਉਣਾ ਭਾਜਪਾ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਭਾਜਪਾ ਨੂੰ ਆਪਣੇ ਮੰਤਰੀ ਤੋਂ ਖੁਦ ਅਸਤੀਫ਼ਾ ਮੰਗਣਾ ਚਾਹੀਦਾ ਹੈ, ਤਾਂ ਹੀ ਪੀੜਤ ਕਿਸਾਨਾਂ ਨੂੰ ਕੁਝ ਨਿਆਂ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement