
ਹੁਣ ਉਤਰੀ ਆਗਰਾ ਤੋਂ ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁਖ ਮੰਤਰੀ ਨੂੰ ਚਿੱਠੀ ਲਿਖ ਕੇ ਆਗਰਾ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ।
ਉਤਰ ਪ੍ਰਦੇਸ਼ , ( ਭਾਸ਼ਾ ) : ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਆਦਿਤਯਾਨਾਥ ਦੇ ਸਰਧਨਾ ਤੋਂ ਵਿਧਾਇਕ ਸੰਗੀਤ ਸੋਮ ਦੇ ਮੁਜ਼ਫੱਰਨਗਰ ਦਾ ਨਾਮ ਬਦਲੇ ਜਾਣ ਦੀ ਮੰਗ ਤੇ ਹੁਣ ਉਤਰੀ ਆਗਰਾ ਤੋਂ ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁਖ ਮੰਤਰੀ ਨੂੰ ਚਿੱਠੀ ਲਿਖ ਕੇ ਆਗਰਾ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਸੀਐਮ ਯੋਗੀ ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਕਰ ਚੁੱਕੇ ਹਨ ਅਤੇ ਫੈਜ਼ਾਬਾਦ ਦਾ ਨਾਮ ਅਯੁੱਧਿਆ ਕੀਤੇ ਜਾਣ ਦਾ ਐਲਾਨ ਕਰ ਚੁੱਕੇ ਹਨ। ਉਤਰੀ ਆਗਰਾ ਤੋਂ ਭਾਜਪਾ ਵਿਧਾਇਕ ਜਗਨ ਪ੍ਰਸਾਦ ਨੇ ਸੀਐਮ ਯੋਗੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ
MLA Sangeet Som
ਕਿ ਆਗਰਾ ਵਿਚ ਬਹੁਤ ਸਾਰੇ ਜੰਗਲ ਅਤੇ ਅਗਰਵਾਲ ਹਨ ਇਸਲਈ ਸ਼ਹਿਰ ਦਾ ਨਾਮ ਬਦਲ ਕੇ ਅਗਰਵਨ ਕੀਤਾ ਜਾਣਾ ਚਾਹੀਦਾ ਹੈ। ਵਿਧਾਇਕ ਨੇ ਕਿਹਾ ਕਿ ਇਸ ਖੇਤਰ ਨੂੰ ਸ਼ੁਰੂਆਤ ਵਿਚ ਅਗਰਵਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਮਹਾਂਭਾਰਤ ਤੋਂ ਵੀ ਇਸ ਦਾ ਪਤਾ ਲਗਦਾ ਹੈ ਪਰ ਸਮੇਂ ਦੇ ਨਾਲ, ਸ਼ਹਿਰ ਨੂੰ ਅਕਬਰਬਾਦ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਅਤੇ ਬਾਅਦ ਵਿਚ ਇਹ ਆਗਰਾ ਬਣ ਗਿਆ। ਇਸ ਦਾ ਕੋਈ ਖਾਸ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸ਼ਹਿਰ ਦਾ ਨਾਮ ਦੁਬਾਰਾ ਤੋਂ ਅਗਰਵਨ ਕੀਤਾ ਜਾਣਾ ਚਾਹੀਦਾ ਹੈ।
MLA Jagan Prasad Garg
ਵਿਧਾਇਕ ਜਗਨ ਪ੍ਰਸ਼ਾਦ ਗਰਗ ਨੇ ਕਿਹਾ ਕਿ ਮੈਂ ਮੁਖ ਮੰਤਰੀ ਨਾਲ ਮਿਲਾਂਗਾ ਅਤੇ ਉਨ੍ਹਾਂ ਨੂੰ ਆਗਰਾ ਦਾ ਨਾਮ ਅਗਰਵਨ ਕਰਨ ਦੀ ਮੰਗ ਕਰਾਂਗਾ। ਉਨ੍ਹਾਂ ਕਿਹਾ ਕਿ ਵੈਸ਼ਯ ਸਮੁਦਾਇ ਜੋ ਮਹਾਰਾਜਾ ਅਗਰਸੇਨ ਦੇ ਚੇਲੇ ਹਨ ਉਨ੍ਹਾਂ ਦੀ ਆਗਰਾ ਵਿਚ ਗਿਣਤੀ ਲਗਭਗ 10 ਲੱਖ ਹੈ। ਸ਼ੁਕਰਵਾਰ ਨੰ ਸਰਧਨਾ ਤੋਂ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਸੀ ਕਿ ਮੁਜ਼ਫੱਰਨਗਰ ਦਾ ਨਾਮ ਬਦਲ ਕੇ ਲਕਸ਼ਮੀਨਗਰ ਕੀਤਾ ਜਾਵੇਗਾ।
Mughal Empire
ਉਨ੍ਹਾਂ ਕਿਹਾ ਕਿ ਮੁਗਲਾਂ ਨੇ ਸ਼ਹਿਰਾਂ ਦੇ ਨਾਮ ਬਦਲ ਕੇ ਹਿੰਦੂਸਤਾਨ ਦੇ ਸੱਭਿਆਚਾਰ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਹੁਣ ਭਾਜਪਾ ਸਰਕਾਰ ਇਤਿਹਾਸ ਵਿਚ ਦਰਜ਼ ਸ਼ਹਿਰਾਂ ਦੇ ਪੁਰਾਣੇ ਨਾਮ ਵਾਪਸ ਕਰ ਰਹੀ ਹੈ। ਗਾਜਿਆਬਾਦ ਵਿਖੇ ਇਕ ਸਮਾਗਮ ਦੌਰਾਨ ਵਿਧਾਇਕ ਸੰਗੀਤ ਸੋਮ ਨੇ ਸ਼ਹਿਰਾਂ ਦਾ ਨਾਮ ਭਾਜਪਾ ਸਰਕਾਰ ਵੱਲੋਂ ਬਦਲੇ ਜਾਣ ਬਾਰੇ ਗੱਲ ਕੀਤੀ।