ਸ਼ਹੀਦ ਹੋਏ BSF ਦੇ ਜਵਾਨ ਨੇ ਕੰਟਰੋਲ ਰੇਖਾ ’ਤੇ ਦਰਜਨਾਂ ਜਵਾਨਾਂ ਦੀ ਜਾਨ ਬਚਾਈ
Published : Nov 10, 2023, 9:17 pm IST
Updated : Nov 10, 2023, 9:17 pm IST
SHARE ARTICLE
Lal Fam Kima
Lal Fam Kima

ਸਾਬਕਾ ਸੀ.ਓ. ਅਨੁਸਾਰ ਜੇਕਰ ਅਤਿਵਾਦੀ ਪਿੰਨ ਹਟਾਉਣ ’ਚ ਕਾਮਯਾਬ ਹੋ ਜਾਂਦਾ ਤਾਂ ਦਰਜਨਾਂ ਫ਼ੌਜੀਆਂ ਦੀ ਜਾਨ ਚਲੀ ਜਾਂਦੀ

ਨਵੀਂ ਦਿੱਲੀ : ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਹੈੱਡ ਕਾਂਸਟੇਬਲ ਲਾਲ ਫਾਮ ਕੀਮਾ, ਜੋ ਕਿ ਵੀਰਵਾਰ ਨੂੰ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਰੇਂਜਰਾਂ ਵਲੋਂ ਬਿਨਾਂ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋ ਗਿਆ ਸੀ, ਇਕ ‘ਨਿਡਰ’ ਸਿਪਾਹੀ ਸੀ ਜੋ ਇਕ ਵਾਰ ਜੰਮੂ ਵਿਚ ਲੜਿਆ ਸੀ ਅਤੇ ਕਸ਼ਮੀਰ ਨੇ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਆਪਣੇ ਦਰਜਨਾਂ ਸਾਥੀਆਂ ਦੀ ਜਾਨ ਬਚਾਈ।

1998 ਦੀਆਂ ਸਰਦੀਆਂ ’ਚ ਜੰਮੂ ਅਤੇ ਕਸ਼ਮੀਰ ’ਚ ਇਕ ਆਪ੍ਰੇਸ਼ਨ ਦੌਰਾਨ, ਕੀਮਾ ਨੇ ਗੋਲ ਪਿੰਡ ’ਚ ਇਕ ਕੱਚੇ ਘਰ ’ਚ ਲੁਕੇ ਅਤਿਵਾਦੀ ਨੂੰ ਮਾਰਨ ਲਈ ਅਪਣੀ ਲਾਈਟ ਮਸ਼ੀਨ ਗਨ (ਐਲ.ਐਮ.ਜੀ.) ਖਾਲੀ ਕਰ ਦਿਤੀ ਸੀ ਅਤੇ ਉੱਚੀ ਆਵਾਜ਼ ’ਚ ਕਿਹਾ ਸੀ ਕਿ ‘ਤੁਮ ਸਾਲਾ ਪਿਨ ਨਿਕਾਲੇਗਾ।’ ਉਸ ਮੁਹਿੰਮ ਨੂੰ ਯਾਦ ਕਰਦੇ ਹੋਏ, ਕੀਮਾ ਦੇ ਤਤਕਾਲੀ ਕਮਾਂਡਿੰਗ ਅਫਸਰ (ਸੀ.ਓ.) ਨੇ ਇਕ ਭਾਵਨਾਤਮਕ ਪੋਸਟ ਲਿਖੀ, ਜਿਸ ਨੂੰ ਬੀ.ਐਸ.ਐਫ. ਦੇ ਕਈ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝਾ ਕੀਤਾ ਹੈ।

ਕੀਮਾ (50) ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਜੰਮੂ ਦੇ ਰਾਮਗੜ੍ਹ ਸੈਕਟਰ ’ਚ ਵੀਰਵਾਰ ਨੂੰ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗਈ ਬਿਨਾਂ ਭੜਕਾਹਟ ਦੇ ਗੋਲੀਬਾਰੀ ’ਚ ਮਾਰਿਆ ਗਿਆ ਸੀ। ਆਈਜ਼ੌਲ ਦਾ ਰਹਿਣ ਵਾਲਾ ਹੈੱਡ ਕਾਂਸਟੇਬਲ ਕੀਮਾ 1996 ’ਚ ਸੀਮਾ ਸੁਰੱਖਿਆ ਬਲ ’ਚ ਭਰਤੀ ਹੋਇਆ ਸੀ ਅਤੇ ਮੌਜੂਦਾ ਸਮੇਂ ’ਚ ਬੀ.ਐਸ.ਐਫ. ਦੀ 148ਵੀਂ ਬਟਾਲੀਅਨ ’ਚ ਤਾਇਨਾਤ ਸੀ, ਜਿਸ ਨੂੰ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਦਾ ਕੰਮ ਸੌਂਪਿਆ ਗਿਆ ਹੈ।

ਕੀਮਾ ਦੇ ਸਾਬਕਾ ਸੀ.ਓ ਸੁਖਮਿੰਦਰ (ਪੋਸਟ ’ਚ ਸਿਰਫ਼ ਪਹਿਲਾ ਨਾਂ ਦਸਿਆ ਗਿਆ ਹੈ) ਨੇ ਯਾਦ ਕਰਦਿਆਂ ਦਸਿਆ ਕਿ ਜਦੋਂ ਉਨ੍ਹਾਂ ਨੇ ਸਰਹੱਦ ’ਤੇ ਬੀ.ਐਸ.ਐਫ ਦੇ ਇਕ ਜਵਾਨ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਹ ਅਪਣੇ ਪੁਰਾਣੇ ਸਾਥੀ ਦੇ ਇਸ ਬਿਨਾਂ ਭੜਕਾਹਟ ਦੇ ਗੋਲੀਬਾਰੀ ’ਚ ਮਾਰੇ ਜਾਣ ਦੇ ਡਰ ਕਾਰਨ ਉਸ ਦੇ ਮਨ ’ਚ ਉਥਲ-ਪੁਥਲ ਮਚ ਗਈ।

ਸਾਬਕਾ ਸੀ.ਓ. ਨੇ ਕਿਹਾ ਕਿ ਉਹ ਸਾਲਾਂ ਤੋਂ ਨੌਜਵਾਨ ਅਫਸਰਾਂ ਅਤੇ ਫ਼ੌਜੀਆਂ ਨੂੰ ‘ਲਗਭਗ 25 ਸਾਲ ਪਹਿਲਾਂ ਐਲ.ਓ.ਸੀ. ਦੇ ਨਾਲ ਕੀਤੇ ਗਏ ਇਕ ਅਪਰੇਸ਼ਨ ਦੌਰਾਨ ਕੀਮਾ ਵਲੋਂ ਵਿਖਾਈ ਗਈ ਬਹਾਦਰੀ ਅਤੇ ਚੌਕਸੀ ਦੀਆਂ ਕਹਾਣੀਆਂ’ ਸੁਣਾਉਂਦੇ ਆ ਰਹੇ ਹਨ। ਇਸ ਪੋਸਟ ’ਚ ਦਸਿਆ ਗਿਆ ਹੈ ਕਿ ਅਤਿਵਾਦੀ ਇਕ ਕੱਚੇ ਘਰ ਦੇ ਅੰਦਰ ਲੁਕੇ ਹੋਏ ਸਨ ਅਤੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੇ ਆਤਮਘਾਤੀ ਹਮਲਾ ਕਰ ਕੇ ਖ਼ੁਦ ਨੂੰ ਉਡਾ ਲਿਆ ਤਾਕਿ ਉੱਥੇ ਮੌਜੂਦ ਬੀ.ਐੱਸ.ਐੱਫ. ਜਵਾਨਾਂ ਨੂੰ ਵੀ ਮਾਰਿਆ ਜਾ ਸਕੇ।

ਪੋਸਟ ਅਨੁਸਾਰ, ਘਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਜਦੋਂ ਬੀ.ਐੱਸ.ਐੱਫ. ਦੀ ਟੀਮ ਅੰਦਰ ਗਈ ਅਤੇ ਤਿੰਨ ਅਤਿਵਾਦੀਆਂ ਨੂੰ ਮਰਿਆ ਪਾਇਆ। ਪੋਸਟ ਅਨੁਸਾਰ ਸਾਬਕਾ ਸੀ.ਓ. ਨੇ ਕਿਹਾ ਕਿ ਅਚਾਨਕ ਇਕ ਉੱਚੀ ਆਵਾਜ਼ ’ਚ ਚੀਕਣ ਦੀ ਆਵਾਜ਼ ਸੁਣਾਈ ਦਿੱਤੀ ‘ਤੁਮ ਸਾਲਾ ਪਿਨ ਨਿਕਾਲੇਗਾ।’ ਇਸ ਤੋਂ ਬਾਅਦ ਐੱਲ.ਐੱਮ.ਜੀ. ਤੋਂ ਭਾਰੀ ਗੋਲੀਬਾਰੀ ਹੋਈ ਅਤੇ ਹਰ ਕੋਈ ਖ਼ੁਦ ਨੂੰ ਬਚਾਉਣ ਲਈ ਲੁਕਣ ਲੱਗਾ।

ਸਾਬਕਾ ਸੀ.ਓ. ਨੇ ਲਿਖਿਆ, ‘‘ਗੋਲੀਬਾਰੀ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਲਾਲ ਫਾਮ ਕੀਮਾ ਸੀ। ਅਸਲ ’ਚ ਉਸ ਨੇ ਇਕ ਅਤਿਵਾਦੀ ਨੂੰ ਆਖਰੀ ਸਾਹ ਲੈਂਦਿਆਂ ਗ੍ਰੇਨੇਡ ’ਚੋਂ ਪਿੰਨ ਹਟਾਉਂਦੇ ਹੋਏ ਵੇਖ ਲਿਆ ਸੀ।’’ ਉਨ੍ਹਾਂ ਨੇ ਲਿਖਿਆ, ‘‘ਕੱਚੇ ਘਰ ’ਚ ਧਮਾਕੇ ਤੋਂ ਬਾਅਦ ਜਦੋਂ ਹੋਰ ਫ਼ੌਜੀ ਅੰਦਰ ਦਾਖਲ ਹੋ ਕੇ ਤਲਾਸ਼ੀ ਲੈਣ ’ਚ ਰੁੱਝੇ ਹੋਏ ਸਨ ਤਾਂ ਕੀਮਾ ਹਮੇਸ਼ਾ ਦੀ ਤਰ੍ਹਾਂ ਚੌਕਸ ਸੀ ਅਤੇ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਿਹਾ ਸੀ। ਅਪਣੀ ਚੌਕਸੀ ਕਾਰਨ ਉਸ ਨੇ ਅਤਿਵਾਦੀ ਨੂੰ ਗ੍ਰੇਨੇਡ ਤੋਂ ਪਿੰਨ ਹਟਾਉਂਦੇ ਹੋਏ ਵੇਖਿਆ।’’

ਸਾਬਕਾ ਸੀ.ਓ. ਅਨੁਸਾਰ ਜੇਕਰ ਅਤਿਵਾਦੀ ਪਿੰਨ ਹਟਾਉਣ ’ਚ ਕਾਮਯਾਬ ਹੋ ਜਾਂਦਾ ਤਾਂ ਦਰਜਨਾਂ ਫ਼ੌਜੀਆਂ ਦੀ ਜਾਨ ਚਲੀ ਜਾਂਦੀ ਅਤੇ ਸਫਲ ਆਪ੍ਰੇਸ਼ਨ ਲਈ ਕੀਤੀ ਗਈ ਸਾਰੀ ਮਿਹਨਤ ਬੇਕਾਰ ਹੋ ਜਾਂਦੀ। 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement