
ਇੰਡੀਅਨ ਰੇਲਵੇ ਨੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ 199 ਟ੍ਰੇਨਾਂ......
ਨਵੀਂ ਦਿੱਲੀ (ਭਾਸ਼ਾ): ਇੰਡੀਅਨ ਰੇਲਵੇ ਨੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ 199 ਟ੍ਰੇਨਾਂ ਨੂੰ ਰੱਦ ਕਰ ਦਿਤਾ। ਜਿਨ੍ਹਾਂ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਪੈਸੇਂਜਰ ਰੇਲ ਗੱਡੀਆਂ ਹਨ। ਇਸ ਤੋਂ ਇਲਾਵਾ ਰੇਲਵੇ ਵਲੋਂ ਕੁਝ ਮਾਲ ਅਤੇ ਕੁਝ ਐਕਸਪ੍ਰੇਸ ਰੇਲ ਗੱਡੀਆਂ ਦੇ ਨਾਲ ਹੀ ਕੁਝ ਸਪੈਸ਼ਲ ਰੇਲ ਗੱਡੀਆਂ ਨੂੰ ਵੀ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੇਸ਼-ਭਰ ਵਿਚ ਰੇਲਵੇ ਦੇ ਵੱਖਰੇ ਜੋਨ ਵਿਚ ਚੱਲ ਰਹੀ ਮੁਰੰਮਤ ਦੇ ਕਾਰਨ ਕਈ ਜਗਾਂ ਉਤੇ ਟ੍ਰੈਫਿਕ ਬਲਾਕ ਲਏ ਗਏ ਹਨ।
Train
ਅਜਿਹੇ ਵਿਚ ਗੱਡੀਆਂ ਦੇ ਚੰਗੇ ਓਪਰੇਸ਼ਨ ਲਈ ਇਨ੍ਹਾਂ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਰੇਲਵੇ ਦੀ ਵੈਬਸਾਈਟ ਨੈਸ਼ਨਲ ਟ੍ਰੇਨ ਜਾਂਚ ਸਿਸਟਮ (NTS) ਉਤੇ ਰੱਦ ਕੀਤੀ ਗਈਆਂ ਰੇਲ ਗੱਡੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਰੇਲਵੇ ਵਲੋਂ ਜਿਨ੍ਹਾਂ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਦੀ ਸੂਚੀ ਰੇਲਵੇ ਦੀ ਵੈਬਸਾਈਟ ਨੈਸ਼ਨਲ ਟ੍ਰੇਨ ਜਾਂਚ ਸਿਸਟਮ ਉਤੇ ਜਾਰੀ ਕੀਤੀ ਗਈ ਹੈ।
Train
ਉਥੇ ਹੀ ਸਟੇਸ਼ਨਾਂ ਉਤੇ ਐਲਾਨ ਦੇ ਜਰੀਏ ਵੀ ਮੁਸਾਫਰਾਂ ਨੂੰ ਰੱਦ ਗੱਡੀਆਂ ਦੀ ਸੂਚਨਾ ਦਿਤੀ ਜਾ ਰਹੀ ਹੈ। 139 ਸੇਵਾ ਉਤੇ ਐਸਐਮਐਸ ਕਰਕੇ ਵੀ ਗੱਡੀਆਂ ਦੀ ਹਾਲਤ ਪਤਾ ਕੀਤੀ ਜਾ ਸਕਦੀ ਹੈ। ਉਥੇ ਹੀ ਜਿਨ੍ਹਾਂ ਮੁਸਾਫਰਾਂ ਦੀ ਰੇਲ ਗੱਡੀ ਰੱਦ ਹੋ ਗਈ ਹੈ ਉਹ ਅਪਣਾ ਟਿਕਟ ਰੱਦ ਕਰਾ ਕੇ ਪੂਰਾ ਪੈਸਾ ਪ੍ਰਾਪਤ ਕਰ ਸਕਦੇ ਹਨ।