
ਭਾਰਤ ਦੇ ਕੰਪਟਰੋਲਰ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਪ੍ਰੀਮੀਅਰ ਟ੍ਰੇਨ ਦੇ ਕਿਰਾਏ ਵਿਚ ਵਾਧੇ ਦੇ ਮੁਤਾਬਕ...
ਨਵੀਂ ਦਿੱਲੀ : ਭਾਰਤ ਦੇ ਕੰਪਟਰੋਲਰ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਪ੍ਰੀਮੀਅਰ ਟ੍ਰੇਨ ਦੇ ਕਿਰਾਏ ਵਿਚ ਵਾਧੇ ਦੇ ਮੁਤਾਬਕ ਟ੍ਰੇਨਾਂ ਦੀ ਯਾਤਰੀ ਸੇਵਾਵਾਂ ਵਿਚ ਸੁਧਾਰ ਦੀ ਲੋੜ ਹੈ। ਸਰਵੇਖਣ ਦੇ ਅਨੁਸਾਰ ਪ੍ਰੀਮੀਅਰ ਟ੍ਰੇਨਾਂ ਦੇ ਨੀਯਤ ਸਮੇਂ 'ਤੇ ਆਵਾਜਾਈ, ਪਖ਼ਾਨਿਆਂ ਅਤੇ ਡੱਬਿਆਂ ਦੀ ਸਫ਼ਾਈ ਵਿਚ ਸੁਧਾਰ ਦੇ ਨਾਲ-ਨਾਲ ਟ੍ਰੇਨ ਵਿਚ ਦਿਤੇ ਜਾ ਰਹੇ ਖਾਣੇ ਅਤੇ ਬਿਸਤਰੇ ਦੀ ਗੁਣਵਤਾ ਵਿਚ ਕਿਰਾਇਆ ਵਾਧੇ ਦੇ ਮੁਤਾਬਕ ਸੁਧਾਰ ਦੀ ਲੋੜ ਹੈ।
Indian Railwayਸਰਵੇਖਣ ਵਿਚ ਪਾਇਆ ਗਿਆ ਕਿ ਜ਼ਿਆਦਾਤਰ ਪ੍ਰੀਮੀਅਰ ਟ੍ਰੇਨ ਦੇ ਯਾਤਰੀਆਂ ਨੇ ਸੇਵਾਵਾਂ ਨੂੰ ਲੈ ਕੇ ਨਿਰਾਸ਼ਾਜਨਕ ਜਵਾਬ ਦਿਤਾ। ਯਾਤਰੀਆਂ ਨੂੰ ਕਿਰਾਏ ਵਿਚ ਵਾਧੇ ਦੇ ਮੁਤਾਬਕ ਸੇਵਾਵਾਂ ਵਿਚ ਸੁਧਾਰ ਨੂੰ ਲੈ ਕੇ ਸਵਾਲ ਕੀਤੇ ਗਏ। ਰੇਲ ਯਾਤਰੀ ਵਰਗ ਵਿਚ ਆਮਦਨ ਸੰਗ੍ਰਹਿ ਵਿਚ ਵਾਧੇ ਦੇ ਮਕਸਦ ਨਾਲ ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਵਰਗੀਆਂ ਪ੍ਰੀਮੀਅਰ ਟ੍ਰੇਲਾਂ ਵਿਚ ਸਤੰਬਰ 2016 ਵਿਚ ਫਲੈਕਸੀ ਫੇਅਰ (ਯਾਨੀ ਮੰਗ ਦੇ ਮੁਤਾਬਕ ਕਿਰਾਏ ਵਿਚ ਵਾਧੇ) ਦੀ ਯੋਜਨਾ ਸ਼ੁਰੂ ਕੀਤੀ ਗਈ ਸੀ।
Premier Trainਫਲੈਕਸੀ ਫੇਅਰ ਦੇ ਸਬੰਧ ਵਿਚ ਯਾਤਰੀਆਂ ਦੀ ਰਾਇ ਜਾਣਨ ਲਈ ਕੈਗ ਨੇ ਸਰਵੇਖਣ ਜ਼ਰੀਏ 16 ਸ਼ਤਾਬਦੀ ਅਤੇ 11 ਰਾਜਧਾਨੀ ਟ੍ਰੇਨਾਂ ਦੇ 806 ਯਾਤਰੀਆਂ ਨਾਲ ਅਪ੍ਰੈਲ-ਮਈ 2017 ਦੌਰਾਨ ਕਈ ਸਵਾਲ ਪੁੱਛੇ। ਫਲੈਕਸੀ ਫੇਅਰ ਸਿਸਟਮ ਵਿਚ ਮੂਲ ਕਿਰਾਇਆ ਹਰੇਕ 10 ਫ਼ੀਸਦੀ ਸੀਟਾਂ ਦੀ ਬੁਕਿੰਗ ਤੋਂ ਬਾਅਦ 10 ਫ਼ੀਸਦੀ ਵਧ ਜਾਂਦਾ ਹੈ। ਹਾਲਾਂਕਿ ਏਸੀ-3 ਵਿਚ ਜ਼ਿਆਦਾਤਰ ਵਾਧਾ 140 ਫ਼ੀਸਦੀ ਅਤੇ ਪਹਿਲੀ ਸ਼੍ਰੇਣੀ ਦੇ ਏਸੀ ਅਤੇ ਐਗਜ਼ੀਕਿਊਟਿਵ ਕਲਾਸ ਨੂੰ ਛੱਡ ਕੇ ਬਾਕੀ ਸ਼੍ਰੇਣੀ ਦੇ ਕਿਰਾਏ ਵਿਚ 150 ਫ਼ੀਸਦੀ ਤਕ ਦਾ ਵਾਧਾ ਹੁੰਦਾ ਹੈ।
Premier Trainsਕੈਗ ਦੇ ਅਨੁਸਾਰ ਪ੍ਰੀਮੀਅਰ ਟ੍ਰੇਨ ਦੇ ਯਾਤਰੀਆਂ ਦਾ ਕਹਿਣਾ ਹੈ ਕਿ ਕਿਰਾਏ ਵਿਚ ਵਾਧੇ ਦੇ ਮੁਤਾਬਕ ਉਨ੍ਹਾਂ ਨੂੰ ਸੇਵਾਵਾਂ ਨਹੀਂ ਮਿਲਦੀਆਂ ਹਨ। ਇਹੀ ਨਹੀਂ, ਫਲੈਕਸੀ ਫੇਅਰ ਲਾਗੂ ਹੋਣ ਦੇ ਬਾਅਦ ਯਾਤਰੀਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਸਰਵੇਖਣ ਵਿਚ ਦਸਿਆ ਗਿਆ ਹੈ ਕਿ ਯਾਤਰੀ ਕਿਰਾਏ ਵਿਚ ਵਾਧੇ ਦੇ ਮੁਤਾਬਕ ਬਿਹਤਰ ਸੇਵਾ ਦੀ ਉਮੀਦ ਰੱਖਦੇ ਹਨ। ਸਰਵੇਖਣ ਵਿਚ 495 ਯਾਤਰੀਆਂ ਨੇ ਰੇਲਵੇ ਦੀ ਸੇਵਾ ਨੂੰ ਕਿਰਾਏ ਵਿਚ ਵਾਧੇ ਦੇ ਅਨੁਪਾਤ ਵਿਚ ਨਿਰਾਸ਼ਾਜਨਕ ਦਸਿਆ।
Premier Trainsਉਥੇ 324 ਯਾਤਰੀਆਂ ਦਾ ਕਹਿਣਾ ਸੀ ਕਿ ਭੋਜਨ ਦੀ ਗੁਣਵਤਾ ਵਿਚ ਸੁਧਾਰ ਦੀ ਲੋੜ ਹੈ, ਜਦਕਿ 280 ਯਾਤਰੀਆਂ ਨੇ ਪਖ਼ਾਨਿਆਂ ਦੀ ਸਫ਼ਾਈ ਨੂੰ ਸਹੀ ਨਹੀਂ ਦਸਿਆ। ਸਰਵੇਖਣ ਵਿਚ 445 ਯਾਤਰੀਆਂ ਨੇ ਪ੍ਰੀਮੀਅਰ ਟ੍ਰੇਨਾਂ ਦੀ ਯਾਤਰਾ ਨੂੰ ਨਿਰਾਸ਼ਾਜਨਕ ਦਸਿਆ, ਜਦਕਿ 361 ਨੇ ਸਕਰਾਤਮਕ ਜਵਾਬ ਦਿਤਾ।