
ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਭਾਸ਼ਾ ਵਿੱਚ ਸਫ਼ਲਤਾ ਪੂਰਵਕ ਅਨੁਵਾਦ ਹੋ ਗਿਆ ਹੈ। ਬੀਤੇ ਦਿਨੀਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ...
ਨਵੀਂ ਦਿੱਲੀ : ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਭਾਸ਼ਾ ਵਿੱਚ ਸਫ਼ਲਤਾ ਪੂਰਵਕ ਅਨੁਵਾਦ ਹੋ ਗਿਆ ਹੈ। ਬੀਤੇ ਦਿਨੀਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਬੰਗਾਲੀ ਵਿਚ ਅਨੁਵਾਦਿਤ ਗੁਰੂ ਗ੍ਰੰਥ ਸਾਹਿਬ ਦੇ ਪੰਜ ਅੰਕਾਂ ਨੂੰ ਜਾਰੀ ਕੀਤਾ ਹੈ।
pranab mukherjee
ਇਹ ਵਿਸ਼ੇਸ਼ ਰਿਲੀਜ਼ ਸਮਾਗਮ ਕਲਕੱਤਾ ਦੇ ਰਾਮਾ ਕ੍ਰਿਸ਼ਨਾ ਮਿਸ਼ਨ ਇੰਸਟੀਚਿਊਟ ਵਿਖੇ ਕਰਵਾਇਆ ਗਿਆ। 10 ਗੁਰੂਆਂ ਦੀ ਬਾਣੀ ਨੂੰ ਬੰਗਾਲੀ ਵਿਚ ਅਨੁਵਾਦਿਤ ਕਰਨ ਲਈ ਚਾਇਓਨ ਘੋਸ਼ ਅਤੇ ਝੁਮਾ ਘੋਸ਼ ਨੂੰ ਚਾਰ ਸਾਲਾਂ ਤੋਂ ਵੱਧ ਸਮਾਂ ਲੱਗਿਆ ਹੈ।
pranab mukherjee
ਇਸ ਅਨੁਵਾਦਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ।