ਆਪਣੀ ਹਵਾਈ ਤਾਕਤ ਵਧਾਵੇਗਾ ਭਾਰਤ, ਅਮਰੀਕਾ ਤੋਂ ਖਰੀਦੇਗਾ ਏਅਰ ਡਿਫੈਂਸ ਸਿਸਟਮ 
Published : Feb 11, 2020, 10:19 am IST
Updated : Feb 11, 2020, 10:19 am IST
SHARE ARTICLE
File
File

1.9 ਬਿਲੀਅਨ ਡਾਲਰ ਦੇ ਹਥਿਆਰ ਖਰੀਦੇਗਾ ਭਾਰਤ

ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤ ਨੇ ਆਪਣੀ ਹਵਾਈ ਤਾਕਤ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਅਮਰੀਕਾ ਤੋਂ ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ (IADWS) ਨੂੰ ਖਰੀਦਿਆ ਜਾਵੇਗਾ। 1.9 ਬਿਲੀਅਨ ਡਾਲਰ ਦੀ ਇਸ ਡੀਲ ਨੂੰ ਅਮਰੀਕਾ ਨੇ ਮਨਜ਼ੂਰੀ ਦੇ ਦਿੱਤੀ ਹੈ। 

FileFile

ਅਮਰੀਕਾ ਦੀ ਰੱਖਿਆ ਸੁਰੱਖਿਆ ਸਹਿਕਾਰਤਾ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ ਵੇਚਣ ਦੇ ਆਪਣੇ ਇਰਾਦੇ ਬਾਰੇ ਅਮਰੀਕੀ ਕਾਂਗਰਸ ਨੂੰ ਦੱਸਿਆ ਹੈ। ਪੂਰੀ ਪ੍ਰਣਾਲੀ 'ਤੇ 1.867 ਬਿਲੀਅਨ ਡਾਲਰ ਦੀ ਲਾਗਤ ਆਵੇਗੀ। 

FileFile

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ ਨਵੀਂ ਤਕਨੀਕ ਦੀ ਵਰਤੋਂ ਆਪਣੇ ਹਥਿਆਰਬੰਦ ਸੈਨਾਵਾਂ ਨੂੰ ਆਧੁਨਿਕ ਬਣਾਉਣ ਲਈ ਕਰਨਾ ਚਾਹੁੰਦਾ ਹੈ। ਅਤੇ ਹਵਾਈ ਹਮਲਿਆਂ ਦੇ ਖਤਰੇ ਤੋਂ ਬਚਣ ਲਈ ਆਪਣੀ ਮੌਜੂਦਾ ਹਵਾਈ ਰੱਖਿਆ ਪ੍ਰਣਾਲੀ ਦਾ ਵਿਸਥਾਰ ਕਰਨਾ ਚਾਹੁੰਦਾ ਹੈ। 

FileFile

ਇਸ ਮਹੀਨੇ ਦੇ ਅੰਤ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੰਭਾਵਤ ਦੌਰਾ ਹੈ। ਟਰੰਪ 24 ਤੋਂ 25 ਫਰਵਰੀ ਦੇ ਦਰਮਿਆਨ ਭਾਰਤ ਦੀ ਦੋ ਦਿਨਾਂ ਦੀ ਯਾਤਰਾ ‘ਤੇ ਆਉਣਗੇ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਹੋਣਗੇ। ਇਸ ਵਿਚ ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ (IADWS) ਵੀ ਸ਼ਾਮਲ ਹੈ। 

FileFile

ਭਾਰਤ ਨੇ ਅਮਰੀਕਾ ਨੂੰ IADWS ਖਰੀਦਣ ਦੀ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ, ਭਾਰਤ ਕੋਲ ਪੰਜ AN/MPQ-64FI ਸੈਂਟੀਨਲ ਰਡਾਰ ਸਿਸਟਮ ਹਨ। 118 AMRAAM AIM-120C-7/ C-8 ਮਿਜ਼ਾਈਲ, ਤਿੰਨ AMRAAM ਗਾਇਡੇਂਸ ਸੇਕਸ਼ਨ, ਚਾਰ AMRAAM ਨਿਯੰਤਰਣ ਭਾਗ, ਅਤੇ 134 ਸਟਿੰਗਰ FIM-92L ਮਿਜ਼ਾਈਲ ਵੀ ਖਰੀਦਣਗੇ। 

FileFile

ਭਾਰਤ ਡੁਅਲ ਮਾਉਂਟ ਸਟਿੰਗਰ (DMS) ਏਅਰ ਡਿਫੈਂਸ ਸਿਸਟਮ ਹੈ ਅਤੇ ਵਾਹਨ ਮਾਉਂਟੇਡ ਸਟਿੰਗਰ ਰੈਪਿਡ ਰੇਂਜਰ ਏਅਰ ਡਿਫੈਂਸ ਸਿਸਟਮ ਵੀ ਖਰੀਦਣਗੇ। ਅਮਰੀਕਾ ਦਾ ਕਹਿਣਾ ਹੈ ਕਿ ਇਹ ਰੱਖਿਆ ਸੌਦਾ ਦੋਵਾਂ ਦੇਸ਼ਾਂ ਦੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਦੋਵਾਂ ਦੇਸ਼ਾਂ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਵਧਾਏਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement