
ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਜਦੋਂ ਉਸ ਦਾ ਪਤੀ ਕੰਮ 'ਤੇ ਜਾ ਰਿਹਾ ਸੀ ਤਾਂ ਪਤਨੀ ਨੇ ਉਸ ਨੂੰ ਨਾਮਰਦ ਕਹਿ ਕੇ ਗੁੱਸਾ ਦਿਵਾਇਆ
ਮੁੰਬਈ: ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਜਨਤਕ ਤੌਰ 'ਤੇ ਕਿਸੇ ਵਿਅਕਤੀ ਨੂੰ ‘ਨਾਮਰਦ’ ਕਹਿਣਾ ਉਹਨਾਂ ਲਈ ਸ਼ਰਮ ਦੀ ਗੱਲ ਹੈ। ਮੁੰਬਈ ਹਾਈ ਕੋਰਟ ਨੇ ਇਸ ਮਾਮਲੇ 'ਚ ਪਤਨੀ ਦੇ ਕਤਲ ਦੇ ਦੋਸ਼ੀ ਪਤੀ ਨੂੰ ਵੀ ਬਰੀ ਕਰ ਦਿੱਤਾ ਹੈ। ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਜਦੋਂ ਉਸ ਦਾ ਪਤੀ ਕੰਮ 'ਤੇ ਜਾ ਰਿਹਾ ਸੀ ਤਾਂ ਪਤਨੀ ਨੇ ਉਸ ਨੂੰ ਨਾਮਰਦ ਕਹਿ ਕੇ ਗੁੱਸਾ ਦਿਵਾਇਆ, ਜਦਕਿ ਉਹ ਤਿੰਨ ਬੱਚਿਆਂ ਦਾ ਪਿਤਾ ਸੀ।
ਇਸ ਮਾਮਲੇ ਦੀ ਸੁਣਵਾਈ ਜਸਟਿਸ ਸਾਧਨਾ ਜਾਧਵ ਅਤੇ ਜਸਟਿਸ ਪ੍ਰਿਥਵੀਰਾਜ ਚਵਾਣ ਦੀ ਬੈਂਚ ਕਰ ਰਹੀ ਸੀ। ਬੈਂਚ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਕਤਲ ਦੇ ਦੋਸ਼ਾਂ ਨੂੰ ਗੈਰ-ਇਰਾਦਾਤਨ ਹੱਤਿਆ ਵਿਚ ਤਬਦੀਲ ਕਰ ਦਿੱਤਾ। ਹਾਈ ਕੋਰਟ ਨੇ ਦੋਸ਼ੀ ਨੰਦੂ ਸੁਰਵਾਸੇ ਦੀ ਉਮਰ ਕੈਦ ਦੀ ਸਜ਼ਾ ਘਟਾ ਕੇ 12 ਸਾਲ ਕਰ ਦਿੱਤੀ ਹੈ। ਦੋਸ਼ੀ ਪਤੀ ਪਹਿਲਾਂ ਹੀ 12 ਸਾਲ ਜੇਲ੍ਹ ਕੱਟ ਚੁੱਕੇ ਹਨ। ਇਸ ਲਈ ਜੱਜ ਨੇ ਉਸ ਨੂੰ ਤੁਰੰਤ ਬਰੀ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ।
ਨੰਦੂ ਸੁਰਵਾਸੇ ਦਾ ਵਿਆਹ ਸ਼ਕੁੰਤਲਾ ਨਾਲ 15 ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਵਿਆਹੁਤਾ ਵਿਵਾਦ ਕਾਰਨ ਉਹ ਵੱਖ ਹੋ ਗਏ। ਅਗਸਤ 2009 ਵਿਚ ਵਾਪਰੀ ਘਟਨਾ ਤੋਂ ਪਹਿਲਾਂ ਉਹ ਚਾਰ ਸਾਲ ਤੋਂ ਵੱਧ ਸਮੇਂ ਤੋਂ ਵੱਖ ਰਹਿ ਰਹੇ ਸਨ।
ਦਰਅਸਲ 28 ਅਗਸਤ 2009 ਨੂੰ ਨੰਦੂ ਨਾਂ ਦਾ ਮਜ਼ਦੂਰ ਜਦੋਂ ਕੰਮ 'ਤੇ ਜਾ ਰਿਹਾ ਸੀ ਤਾਂ ਬੱਸ ਡਿਪੂ 'ਤੇ ਮੌਜੂਦ ਉਸਦੀ ਪਤਨੀ ਸ਼ਕੁੰਤਲਾ ਨੇ ਉਸ ਦਾ ਰਸਤਾ ਰੋਕ ਲਿਆ। ਉਸ ਨੇ ਕਥਿਤ ਤੌਰ 'ਤੇ ਉਸ ਦਾ ਕਾਲਰ ਫੜ ਲਿਆ ਅਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਚਸ਼ਮਦੀਦਾਂ ਨੇ ਕਿਹਾ ਕਿ ਸ਼ਕੁੰਤਲਾ ਨੇ ਨਾ ਸਿਰਫ਼ ਉਸ ਨਾਲ ਦੁਰਵਿਵਹਾਰ ਕੀਤਾ ਸਗੋਂ ਵਾਰ-ਵਾਰ ਉਸ ਨੂੰ 'ਨਾਮਰਦ' ਕਿਹਾ।