ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਦੇ ਮੁਖੀ ਮਾਸਤਸੁਗੁ ਅਸਕਾਵਾ ਨੇ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਣ ਵਿਚ ਭਾਰਤ ਦੀ ਮਦਦ ਵਜੋਂ ਵਿੱਤ ਮੰਤਰੀ
ਨਵੀਂ ਦਿੱਲੀ : ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਦੇ ਮੁਖੀ ਮਾਸਤਸੁਗੁ ਅਸਕਾਵਾ ਨੇ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਣ ਵਿਚ ਭਾਰਤ ਦੀ ਮਦਦ ਵਜੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ 2.2 ਅਰਬ ਅਮਰੀਕੀ ਡਾਲਰ (16,500 ਕਰੋੜ ਰੁਪਏ) ਦੀ ਮਦਦ ਦਾ ਭਰੋਸਾ ਦਿਤਾ ਹੈ। ਅਸਕਾਵਾ ਨੇ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ ਦੇ ਉਪਾਵਾਂ ਦੀ ਤਾਰੀਫ਼ ਕੀਤੀ ਹੈ।
ਇਨ੍ਹਾਂ ਉਪਾਵਾਂ ਵਿਚ ਰਾਸ਼ਟਰੀ ਸਿਹਤ ਐਮਰਜੈਂਸੀ ਪ੍ਰੋਗਰਾਮ, ਉਦਿਯੋਗ ਜਗਤ ਨੂੰ ਟੈਕਸ ਅਤੇ ਹੋਰ ਰਾਹਤ ਤੇ 26 ਮਾਰਚ ਨੂੰ ਐਲਾਨੇ 1.7 ਲੱਖ ਕਰੋੜ ਰੁਪਏ ਦਾ ਆਰਥਕ ਰਾਹਤ ਪੈਕੇਜ ਸ਼ਾਮਲ ਹੈ। ਅਸਕਾਵਾ ਨੇ ਕਿਹਾ, ''ਏ.ਡੀ.ਬੀ. ਭਾਰਤ ਦੀ ਐਮਰਜੈਂਸੀ ਜ਼ਰੂਰਤਾਂ ਵਿਚ ਮਦਦ ਕਰਨ ਲਈ ਵਚਨਬੱਧ ਹੈ। ਅਸੀਂ ਸਿਹਤ ਖੇਤਰ ਅਤੇ ਗ਼ਰੀਬੀ, ਕਾਮਿਆਂ, ਛੋਟੇ ਅਤੇ ਮੱਧ ਵਰਗ ਦੇ ਉਦਿਯੋਗਾਂ ਅਤੇ ਵਿੱਤੀ ਖੇਦਰ 'ਤੇ ਇਸ ਮਹਾਂਮਾਰੀ ਦੇ ਆਰਥਕ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਦੇ ਲਈ 2.2 ਅਰਬ ਅਮਰੀਕੀ ਡਾਲਰ ਦੀ ਤੱਤਕਾਲ ਮਦਦ ਦੇਣ ਦੀ ਤਿਆਰੀ ਕਰ ਰਹੇ ਹਾਂ।''
ਏਡੀਬੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੌਰਾਨ ਉਹ ਨਿਜੀ ਖੇਤਰ ਦੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਏਡੀਬੀ ਦੀ ਮਦਦ ਨੂੰ ਹੋਰ ਵਧਾਇਆ ਜਾਵੇਗਾ। ਅਸੀਂ ਭਾਰਤ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਪਦੇ ਕੋਲ ਉਪਲਬਧ ਸਾਰੇ ਵਿੱਤ ਪੋਸ਼ਣ ਦੇ ਵਿਕਲਪਾਂ 'ਤੇ ਵਿਚਾਰ ਕਰਾਂਗੇ, ਜਿਸ ਵਿਚ ਐਮਰਜੈਂਸੀ ਮਦਦ, ਨਿਤੀ ਅਧਾਰਤ ਕਰਜ਼ ਅਤੇ ਬਜਟ ਦਾ ਸਮਰਥਨ ਸ਼ਾਮਲ ਹੈ।