
ਸੀਐਮ ਆਹੁੱਦੇ 'ਤੇ ਢਾਈ-ਢਾਈ ਸਾਲ ਦੀ ਸ਼ੇਅਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਮਹਾਂਰਾਸ਼ਟਰ ਵਿਚ ਸੀਐਮ ਆਹੁੱਦੇ 'ਤੇ ਭਾਜਪਾ ਅਤੇ ਸ਼ਿਵਸੈਨਾ ਵਿਚ ਢਾਈ-ਢਾਈ ਸਾਲ ਦੀ ਡੀਲ ਹੋ ਗਈ ਹੈ। ਫਾਰਮੂਲੇ ਮੁਤਾਬਕ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਅਤੇ ਸ਼ਿਵਸੈਨਾ ਵਾਰੀ-ਵਾਰੀ ਨਾਲ ਢਾਈ-ਢਾਈ ਸਾਲ ਲਈ ਸੀਐਮ ਆਹੁਦੇ ਸ਼ੇਅਰ ਕਰੇਗੀ। ਪਹਿਲਾਂ ਕਿਹਾ ਗਿਆ ਸੀ ਕਿ ਅਮਿਤ ਸ਼ਾਹ ਵੱਲੋਂ ਭਾਜਪਾ ਨੂੰ ਹੀ ਸੀਐਮ ਆਹੁਦਾ ਦੇਣ 'ਤੇ ਸ਼ਿਵਸੈਨਾ ਨਾਖੁਸ਼ ਸੀ। ਪਰ ਬਾਅਦ ਵਿਚ ਸ਼ਿਵਸੈਨਾ ਯੂਥ ਵਿੰਗ ਦੇ ਸਕੱਤਰ ਨੇ ਟਵੀਟ ਕਰ ਕੇ ਸਫ਼ਾਈ ਦਿਤੀ ਸੀ ਕਿ ਦੋਵਾਂ ਵਿਚ ਇਸ ਮਾਮਲੇ 'ਤੇ ਤਣਾਅ ਦੀ ਖ਼ਬਰ ਗ਼ਲਤ ਹੈ।
BJP-Shiv sena
ਲੋਕ ਸਭਾ ਚੋਣਾਂ ਲਈ ਗਠਜੋੜ ਦੇ ਵਕਤ ਦੋਵਾਂ ਪਾਰਟੀਆਂ ਵਿਚ ਵਿਧਾਨ ਸਭਾ ਚੋਣਾਂ ਜਿਤਣ ਤੋਂ ਬਾਅਦ ਅੱਧੇ-ਅੱਧੇ ਸਮੇਂ ਤਕ ਸੀਐਮ ਆਹੁਦੇ 'ਤੇ ਰੱਖਣ ਦੀ ਸਹਿਮਤੀ ਜਤਾਈ ਗਈ ਸੀ। ਪਰ ਨਵੀਂ ਦਿੱਲੀ ਵਿਚ ਭਾਜਪਾ ਵੱਲੋਂ ਕਮੇਟੀ ਦੀ ਬੈਠਕ ਵਿਚ ਅਮਿਤ ਸ਼ਾਹ ਵੱਲੋਂ ਸੀਐਮ ਆਹੁੱਦਾ ਭਾਜਪਾ ਕੋਲ ਹੀ ਰੱਖਣ ਦੀ ਖ਼ਬਰ ਮਿਲੀ ਸੀ। ਇਸ ਨਾਲ ਸ਼ਿਵਸੈਨਾ ਵਿਚ ਨਾਰਾਜ਼ਗੀ ਦੀ ਚਰਚਾ ਸੀ।
BJP-Shiv sena
ਪਰ ਸ਼ਿਵਸੈਨਾ ਦੇ ਨੌਜਵਾਨ ਫ਼ੌਜ ਸਕੱਤਰ ਵਰੁਣ ਸਰਦੇਸਾਈ ਨੇ ਟਵੀਟ ਕੀਤਾ ਸੀ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸ਼ਿਵਸੈਨਾ ਦੇ ਪ੍ਰੇਜ਼ੀਡੈਂਟ ਉਧਵ ਠਾਕਰੇ ਵਿਚ ਬਣੀ ਸਹਿਮਤੀ ਦੇ ਆਧਾਰ 'ਤੇ ਦੋਵੇਂ ਪਾਰਟੀਆਂ ਢਾਈ-ਢਾਈ ਸਾਲ ਤਕ ਸੀਐਮ ਆਹੁੱਦਾ ਸ਼ੇਅਰ ਕਰੇਗੀ। ਜੋ ਇਸ ਗਠਜੋੜ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹੀ ਮਤਭੇਦ ਨੂੰ ਫੈਲਾ ਰਹੇ ਹਨ।
ਹਾਲਾਂਕਿ ਪਿਛਲੇ ਹਫ਼ਤੇ ਰੇਵੈਨਿਊ ਮਿਨੀਸਟਰ ਚੰਦਰਕਾਂਤ ਪਾਟਿਲ ਨੇ ਇਕ ਫਾਰਮੂਲਾ ਪੇਸ਼ ਕੀਤਾ ਸੀ ਕਿ ਸ਼ਿਵਸੈਨਾ-ਭਾਜਪਾ ਨੂੰ 135-135 ਸੀਟਾਂ 'ਤੇ ਚੋਣਾਂ ਲੜਾਉਣਾ ਚਾਹੁੰਦੀ ਹੈ। ਪਰ ਕਿਹਾ ਜਾ ਰਿਹਾ ਹੈ ਕਿ ਸ਼ਿਵਸੈਨਾ ਦੇ ਸੀਨੀਅਰ ਲੀਡਰ ਇਸ ਤੋਂ ਖੁਸ਼ ਨਹੀਂ ਹਨ। ਪਹਿਲਾਂ ਸ਼ਿਵਸੈਨਾ ਅਤੇ ਭਾਜਪਾ ਵਿਚ 144-144 ਸੀਟਾਂ 'ਤੇ ਚੋਣਾਂ ਲੜਨ ਦਾ ਫ਼ੈਸਲਾ ਹੋਇਆ ਸੀ। ਮਹਾਂਰਾਸ਼ਟਰ ਵਿਚ ਵਿਧਾਨ ਸਭਾ ਦੀਆਂ 288 ਸੀਟਾਂ ਹਨ।
ਲੋਕ ਸਭਾ ਚੋਣਾਂ ਵਿਚ ਸ਼ਿਵਸੈਨਾ ਅਤੇ ਭਾਜਪਾ ਮਿਲ ਕੇ ਲੜੇ ਸਨ। ਰਾਜ ਦੀਆਂ 48 ਸੀਟਾਂ ਲੋਕ ਸਭਾ ਸੀਟਾਂ ਵਿਚੋਂ ਦੋਵਾਂ ਦਲਾਂ ਨੂੰ 41 ਸੀਟਾਂ ਮਿਲੀਆਂ। ਭਾਜਪਾ ਨੇ 23 ਸੀਟਾਂ ਜਿੱਤੀਆਂ ਸਨ ਅਤੇ ਸ਼ਿਵਸੈਨਾ ਨੇ 18। ਵੋਟ ਫ਼ੀਸਦੀ ਦੀ ਗਲ ਕਰੀਏ ਤਾਂ ਭਾਜਪਾ ਨੂੰ ਕੁੱਲ 27.6 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ ਜਦਕਿ ਸ਼ਿਵਸੈਨਾ ਨੂੰ 23.3 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ।