
ਹੇਮੰਤ ਬਿਸਵਾ ਨੇ ਮੁੱਖ ਮੰਤਰੀ ਦੇ ਤੌਰ ’ਤੇ ਅਪਣੇ ਕਾਰਜਕਾਲ ਦਾ ਇਕ ਮਹੀਨਾ ਪੂਰਾ ਕਰ ਲਿਆ ਹੈ।
ਗੁਵਾਹਟੀ: ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ (Assam Chief Minister Himanta Biswa Sarma) ਨੇ ਕਿਹਾ ਕਿ ਜੇ ਪ੍ਰਵਾਸੀ ਮੁਸਲਮਾਨ (immigrant Muslims) ਪਰਿਵਾਰਕ ਯੋਜਨਾਬੰਦੀ (Family Planning) ਦੀ ਪਾਲਣਾ ਕਰਦੇ ਹਨ ਅਤੇ ਆਪਣੀ ਆਬਾਦੀ ਨੂੰ ਕੰਟਰੋਲ (Population control) ਵਿਚ ਰੱਖਦੇ ਹਨ ਤਾਂ ਜ਼ਮੀਨੀ ਕਬਜ਼ਿਆਂ ਵਰਗੇ ਸਮਾਜਿਕ ਸੰਕਟ ਦਾ ਹੱਲ ਕੀਤਾ ਜਾ ਸਕਦਾ ਹੈ।
Himanta Biswa Sarma
ਹੋਰ ਪੜ੍ਹੋ: ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ BJP 'ਚ ਸ਼ਾਮਲ ਨਹੀਂ ਹੋਵਾਂਗਾ: ਸਿੱਬਲ
ਉਹਨਾਂ ਨੇ ਸੂਬੇ ਦੇ ਪ੍ਰਸਿੱਧ ਤੀਰਥ ਅਸਥਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇ ਜਨਸੰਖਿਆ ਵਿਸਫੋਟ (Population explosion) ਜਾਰੀ ਰਿਹਾ ਤਾਂ ਇਕ ਦਿਨ ਕਾਮਖਯਾ ਮੰਦਰ ਦੀ ਜ਼ਮੀਨ ਉੱਤੇ ਵੀ ਕਬਜ਼ਾ ਕਰ ਲਿਆ ਜਾਵੇਗਾ ਅਤੇ ਇੱਥੋਂ ਤੱਕ ਕਿ ਮੇਰੇ ਘਰ ਉੱਤੇ ਹੀ ਕਬਜ਼ਾ ਹੋ ਜਾਵੇਗਾ। ਦੱਸ ਦਈਏ ਕਿ ਹੇਮੰਤ ਬਿਸਵਾ ਨੇ ਮੁੱਖ ਮੰਤਰੀ ਦੇ ਤੌਰ ’ਤੇ ਅਪਣੇ ਕਾਰਜਕਾਲ ਦਾ ਇਕ ਮਹੀਨਾ ਪੂਰਾ ਕਰ ਲਿਆ ਹੈ। ਉਹਨਾਂ ਨੇ ਗੁਵਾਹਟੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਬਜ਼ੇ ਵਿਰੋਧੀ ਮੁਹਿੰਮ ਦੇ ਸਬੰਧ ਵਿਚ ਇਕ ਜਵਾਬ ਦਾ ਜਵਾਬ ਦਿੰਦੇ ਹੋਏ ਇਹ ਬਿਆਨ ਦਿੱਤਾ ਹੈ।
Muslim
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......
ਉਹਨਾਂ ਕਿਹਾ ਕਿ ਅਸੀਂ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਹੀ ਜਨਸੰਖਿਆ ਨੀਤੀ ਲਾਗੂ ਕਰ ਦਿੱਤੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਘੱਟਗਿਣਤੀ ਮੁਸਲਿਮ ਭਾਈਚਾਰੇ (Minority Muslim community) ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਜੋ ਆਬਾਦੀ ਦਾ ਬੋਝ ਘੱਟ ਕੀਤਾ ਜਾ ਸਕੇ।
Population
ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ
ਜਨਸੰਖਿਆ ਵਿਸਫੋਟਕ ਗਰੀਬੀ ਅਤੇ ਕਬਜ਼ੇ ਵਰਗੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ ਹੈ। ਜੰਗਲਾਂ, ਮੰਦਰਾਂ ਅਤੇ ਵੈਸ਼ਨਵ ਮੱਠਾਂ ਨਾਲ ਸਬੰਧਤ ਜੰਗਲਾਤ ਜ਼ਮੀਨ 'ਤੇ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਮੁੱਖ ਮੰਤਰੀ ਦੇ ਇਸ ਬਿਆਨ ’ਤੇ AIUDF ਦੇ ਜਨਰਲ ਸਕੱਤਰ ਅਨਿਮੂਲ ਇਸਲਾਮ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਬਿਆਨ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਇਕ ਭਾਈਚਾਰੇ ਖਿਲਾਫ਼ ਹੈ।