
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਪਹਿਲੀ...
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਅਮੇਠੀ ਦਾ ਦੌਰਾ ਕੀਤਾ। ਗਾਂਧੀ ਗੌਰੀਗੰਜ ਵਿਚ ਪਾਰਟੀ ਦੇ ਤਿਲੋਈ ਹਲਕੇ ਦੇ ਇੰਚਾਰਜ ਮਾਤਾ ਪ੍ਰਸਾਦ ਵਸੀਹ ਦੇ ਘਰ ਗਏ। ਕਾਂਗਰਸੀ ਆਗੂ ਨੇ ਪ੍ਰਸਾਦ ਦੇ ਕਿਸੇ ਰਿਸ਼ਤੇਦਾਰ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਇਆ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ।
Sonia Gandhi, Rahul Gandhi
ਇਸ ਦੌਰੇ ਦੌਰਾਨ ਗਾਂਧੀ ਪਾਰਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਤੇ ਪੰਜ ਵਿਧਾਨ ਸਭਾ ਹਲਕਿਆਂ- ਸਲੋਨ, ਅਮੇਠੀ, ਗੌਰੀਗੰਜ, ਜਗਦੀਸ਼ਪੁਰ ਤੇ ਤਿਲੋਈ ਦੇ ਬੂਥ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰ ਕੇ ਸਿਆਸੀ ਸਥਿਤੀ ਦੀ ਸਮੀਖ਼ਿਆ ਕਰਨਗੇ। ਪਾਰਟੀ ਦੇ ਜ਼ਿਲ੍ਹਾ ਤਰਜਮਾਨ ਅਨਿਲ ਸਿੰਘ ਨੇ ਦੱਸਿਆ ਕਿ ਉਹ ਕੁਝ ਪਿੰਡਾਂ ਦਾ ਦੌਰਾ ਵੀ ਕਰਨਗੇ।
Rahul Gandhi visits Amethi
ਰਾਹੁਲ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਨੁਮਾਇੰਦੇ ਚੰਦਰਕਾਂਤ ਦੂਬੇ ਤੇ ਜ਼ਿਲ੍ਹਾ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਸਤੀਫ਼ਾ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਰਾਹੁਲ ਗਾਂਧੀ 1999 ਤੋਂ ਅਮੇਠੀ ਲੋਕ ਹਲਕੇ ਤੋਂ ਜਿੱਤਦੇ ਰਹੇ ਹਨ ਪਰ ਇਸ ਵਾਰ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ।