ਅਖਿਲੇਸ਼ ਯਾਦਵ ਦਾ ਯੋਗੀ ਸਰਕਾਰ 'ਤੇ ਹਮਲਾ, 'ਭਾਜਪਾ ਤੋਂ ਵੱਡੀ ਗੁੰਡਾਗਰਦੀ ਵਾਲੀ ਪਾਰਟੀ ਕੋਈ ਨਹੀਂ'
Published : Jul 11, 2021, 4:15 pm IST
Updated : Jul 11, 2021, 4:15 pm IST
SHARE ARTICLE
Akhilesh Yadav slams Yogi government
Akhilesh Yadav slams Yogi government

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਹਮਲਾ (Akhilesh Yadav slams Yogi government ) ਬੋਲਿਆ ਹੈ।

ਲਖਨਊ: ਉੱਤਰ ਪ੍ਰਦੇਸ਼ ਵਿਚ ਹਾਲ ਹੀ ਵਿਚ ਹੋਈਆਂ ਬਲਾਕ ਮੁੱਖੀ ਦੀਆਂ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਹਮਲਾ (Akhilesh Yadav slams Yogi government ) ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਬਲਾਕ ਮੁਖੀ ਚੋਣਾਂ ਵਿਚ ਨੰਗਾ ਨਾਚ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਸੀਐਮ ਦੇ ਯੋਗੀ ਹੋਣ ’ਤੇ ਸ਼ੱਕ ਹੋ ਰਿਹਾ ਹੈ।

Akhilesh YadavAkhilesh Yadav

ਹੋਰ ਪੜ੍ਹੋ: SC ਦੀ HC ਨੂੰ ਹਦਾਇਤ:  ਰਾਜਿਆਂ ਵਰਗਾ ਵਰਤਾਅ ਨਾ ਕਰੋ, ਵਾਰ-ਵਾਰ ਅਫ਼ਸਰਾਂ ਨੂੰ ਤਲਬ ਕਰਨਾ ਸਹੀ ਨਹੀਂ

ਅਖਿਲੇਸ਼ ਯਾਦਵ (Akhilesh Yadav Attack on UP Government) ਨੇ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰ ਵਿਚ ਫਤਵਾ ਅਤੇ ਬਹੁਮਤ ਦੀ ਪਰਵਾਹ ਨਹੀਂ ਕਰਦੀ। ਜਾਣ ਬੁੱਝ ਕੇ ਅਤੇ ਯੋਜਨਾਬੰਦੀ ਨਾਲ ਕਰਵਾਈਆਂ ਗਈਆਂ ਚੋਣਾਂ ਦੇ ਨਤੀਜੇ ਸਾਡੇ ਸਾਹਮਣੇ ਹਨ। ਲੋਕਤੰਤਰ ਵਿਚ ਅਜਿਹਾ ਨੰਗਾ ਨਾਚ ਕਿਸੇ ਸਰਕਾਰ ਨਹੀਂ ਕੀਤਾ ਜਿਵੇਂ ਭਾਜਪਾ ਨੇ ਕੀਤਾ ਹੈ। ਇੰਨੀ ਗੁੰਡਾਗਰਦੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਕੋਈ ਚੋਣਾਂ ਵਿਚ ਪਰਚਾ ਲੈ ਕੇ ਗਿਆ ਹੈ ਤਾਂ ਪ੍ਰਸ਼ਾਸਨ ਨੇ ਪੂਰਾ ਇੰਤਜ਼ਾਮ ਕੀਤਾ ਹੈ ਕਿ ਕਿਵੇਂ ਉਸ ਦਾ ਪਰਚਾ ਖੋਹਿਆ ਜਾਵੇਗਾ।

Yogi AdityanathYogi Adityanath

ਹੋਰ ਪੜ੍ਹੋ: ਦੁਖਦਾਈ ਖ਼ਬਰ: ਕਰੰਟ ਲੱਗਣ ਕਾਰਨ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਉਹਨਾਂ ਕਿਹਾ ਕਿ ਸਪਾ ਵਰਕਰਾਂ ਦੀ ਪਛਾਣ ਕਰਕੇ ਉਹਨਾਂ ਦੇ ਹੱਥ-ਪੈਰ ਤੋੜੇ ਗਏ। ਇਸ ਤੋਂ ਮਨ ਨਹੀਂ ਭਰਿਆ ਤਾਂ ਉਹਨਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਡੀਐਮ ਅਤੇ ਐਸਐਸਪੀ ਨੇ ਪੁਲਿਸ ਫੋਰਸ ਨਹੀਂ ਲਗਾਈ ਹੁੰਦੀ ਤਾਂ ਜਿਸ ਗੁੰਡਾਗਰਦੀ ਦੇ ਦਮ ’ਤੇ ਭਾਜਪਾ ਨੇ ਚੋਣ ਜਿੱਤੀ ਹੈ। ਉਹ ਕਦੀ ਨਹੀਂ ਜਿੱਤ ਪਾਂਦੇ।

Akhilesh Yadav and Yogi AdityanathAkhilesh Yadav and Yogi Adityanath

ਹੋਰ ਪੜ੍ਹੋ: ਟਵਿਟਰ ਨੇ ਨਵੇਂ ਆਈਟੀ ਨਿਯਮਾਂ ਨੂੰ ਮੰਨਿਆ! ਸ਼ਿਕਾਇਤ ਅਧਿਕਾਰੀ ਦੀ ਕੀਤੀ ਨਿਯੁਕਤੀ

ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਤੋਂ ਵੱਡੀ ਗੁੰਡਾਗਰਦੀ ਵਾਲੀ ਪਾਰਟੀ ਕੋਈ ਨਹੀਂ ਹੋ ਸਕਦੀ। ਯੋਗੀ ਸਰਕਾਰ ਹਰ ਮੋਰਚੇ ’ਤੇ ਫੇਲ੍ਹ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਅਪਣੇ ਹਾਲ ਉੱਤੇ ਛੱਡ ਦਿੱਤਾ। ਭਾਜਪਾ ਸਰਕਾਰ ਦੀ ਲਾਪਰਵਾਹੀ ਕਾਰਨ ਲੋਕਾਂ ਦੀ ਮੌਤ ਹੋਈ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਦੱਸੇ ਕਿ ਕਿਸਾਨਾਂ ਦੀ ਆਮਦਨ ਅੱਜ ਕੀ ਹੈ? ਲਗਾਤਾਰ ਪੈਟਰੋਲ-ਡੀਜ਼ਲ, ਖਾਦ-ਬੀਜ ਸਭ ਕੁਝ ਮਹਿੰਗਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਕਹਿਣੀ ਅਤੇ ਕਰਨੀ ਵੀ ਬਹੁਤ ਅੰਤਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement