
ਭਰਤਗੜ੍ਹ ਵਿਖੇ ਐਕਟਿਵਾ ’ਤੇ ਜਾ ਰਹੀਆਂ ਮਾਂ ਤੇ ਧੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਰੋਪੜ: ਨੇੜਲੇ ਸ਼ਹਿਰ ਭਰਤਗੜ੍ਹ ਵਿਖੇ ਐਕਟਿਵਾ ’ਤੇ ਜਾ ਰਹੀਆਂ ਮਾਂ ਤੇ ਧੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਧੀ ਦੀ ਮੌਕੇ ’ਤੇ ਹੀ ਮੌਤ (Daughter died in an accident) ਹੋ ਗਈ। ਦਰਅਸਲ ਬੀਤੇ ਦਿਨ ਪੁਲਿਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਪੈਂਦੀ ਪੁਲਿਸ ਚੌਕੀ ਭਰਤਗੜ੍ਹ ਦੇ ਪਿੰਡ ਕਕਰਾਲਾ ਵਿਖੇ ਛਬੀਲ ਲੱਗੀ ਹੋਈ ਸੀ।
Accident
ਹੋਰ ਪੜ੍ਹੋ: ਰਾਹਤ! ਹੁਣ ਇਕ ਘੰਟੇ ਵਿਚ PF ਖਾਤੇ 'ਚੋਂ ਕਢਵਾ ਸਕਦੇ ਹੋ ਇਕ ਲੱਖ ਰੁਪਏ, ਜਾਣੋ ਕਿਵੇਂ
ਇਸ ਦੌਰਾਨ ਛਬੀਲ ਪੀਣ ਲਈ ਰੁਕੀਆਂ ਮਾਂ ਅਤੇ ਧੀ (Mother and Daughter Accident) ਦੀ ਐਕਟਿਵਾ ਨੂੰ ਇਕ ਕੈਂਟਰ ਨੇ ਭਿਆਨਕ ਟੱਕਰ ਮਾਰੀ, ਜਿਸ ਵਿਚ ਧੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਚੌਕੀ ਇੰਚਾਰਜ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਪਿੰਡ ਕਕਰਾਲਾ ਵਿਖੇ ਛਬੀਲ ਲੱਗੀ ਹੋਈ ਸੀ। ਇਸ ਦੌਰਾਨ ਐਕਟਿਵਾ ’ਤੇ ਭਰਤਗੜ੍ਹ ਤੋਂ ਦਬੋਟਾ ਵੱਲ ਜਾ ਰਹੀਆਂ ਮਾਵਾਂ-ਧੀਆਂ ਛਬੀਲ ਪੀਣ ਲਈ ਰੁਕੀਆਂ। ਜਦੋਂ ਉਹ ਵਾਪਸ ਐਕਟਿਵਾ ਕੋਲ ਪਹੁੰਚੀਆਂ ਤਾਂ ਇਕ ਕੈਂਟਰ ਐਕਟਿਵਾ ਕੋਲ ਖੜ੍ਹੀ ਧੀ ’ਤੇ ਚੜ੍ਹ ਗਿਆ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।
Death
ਹੋਰ ਪੜ੍ਹੋ: ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ,ਕਿਹਾ- ਮਹਿੰਗਾਈ ਦਾ ਵਿਕਾਸ ਜਾਰੀ......
ਮ੍ਰਿਤਕ ਲੜਕੀ ਦਾ ਨਾਂਅ ਸ਼ਿਵਾਨੀ (16) ਪੁੱਤਰੀ ਰਾਜ ਕੁਮਾਰ ਵਾਸੀ ਪਿੰਡ ਦਬੋਟਾ ਥਾਣਾ ਨਾਲਾਗੜ੍ਹ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕੈਂਟਰ ਚਾਲਕ ਨੂੰ ਮੌਤੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਡਰਾਇਵਰ ਦੀ ਪਛਾਣ ਵਿਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਪਿੰਡ ਭੰਜਾਲ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।